ਫੋਕਾ ਹੋਕਾ: ਪੰਜਾਬੀ ਸਭਿਆਚਰ ਦੇ ਮੁਦਈ ਮੰਤਰੀ ਨਵਜੋਤ ਸਿੱਧੂ ਦੀ ਵਿਭਾਗੀ ਚਿਠੀ-ਪੱਤਰੀ ਅੰਗਰੇਜ਼ੀ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿਂੰਘ ਸਿਧੂ ਪੰਜਾਬੀ ਬੋਲੀ ਦੇ ਹੱਕ ਵਿਚ ਵੀ ਸਟੇਜਾਂ ਤੋਂ ਗਜ

Navjot Singh Sidhu

ਚੰਡੀਗੜ੍ਹ, (ਨੀਲ ਭਲਿੰਦਰ ਸਿੰਘ) 7 ਅਗਸਤ: ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿਂੰਘ ਸਿਧੂ ਪੰਜਾਬੀ ਬੋਲੀ ਦੇ ਹੱਕ ਵਿਚ ਵੀ ਸਟੇਜਾਂ ਤੋਂ ਗਜ ਵੱਜ ਹੋਕਾ ਦਿਂਦੇ ਵੇਖੇ ਜਾਂਦੇ ਹਨ. ਪਰ ਮਾਂ ਬੋਲੀ ਪੰਜਾਬੀ ਪ੍ਰਤੀ ਸਿਧੂ ਦਾ ਪਿਆਰ ਉਹਨਾਂ ਦੇ ਆਪਣੇ ਵਿਭਾਗ ਖ਼ਾਸਕਰ ਸਥਾਨਕ ਸਰਕਾਰਾਂ ਵਿਭਾਗ ਚ ਆ ਕੇ ਛੂ ਮੰਤਰ ਹੋ ਜਾਂਦਾ ਹੈ.

ਜਿਸਦੀ ਸੱਜਰੀ ਮਿਸਾਲ ਸਿਧੂ ਦੇ ਵਿਭਾਗ  ਵਲੋਂ ਇਹਨਾਂ ਕੁਝ ਚੰਦ ਇਕ ਦਿਨਾਂ ਚ ਜਾਰੀ ਕੀਤੀ ਇਕ ਅਹਿਮ ਨੋਟੀਫਿਕੇਸ਼ਨ ਅਤੇ ਵੱਖ ਵੱਖ ਨਗਰ ਨਿਗਮ, ਕੌਂਸਲ ਅਧਿਕਾਰੀਆਂ ਅਤੇ ਅਹੁਦੇਦਾਰਾਂ ਨੂੰ ਵਿਭਾਗੀ ਬੈਠਕਾਂ ਲਈ ਘੱਲੇ ਸੱਦਾ ਪੱਤਰ ਹਨ.

ਇਥੇ ਪੇਸ਼ ਇਹਨਾਂ ਅੰਗਰੇਜ਼ੀ ਦਸਤਵੇਜਾਂ ਚੋਂ ਇਕ ਨੋਟੀਫਿਕੇਸ਼ਨ ਤਾਂ ਇਨੀ ਅਹਿਮ ਹੈ ਕਿ ਇਸ ਤਹਿਤ ਵੱਖ ਵੱਖ ਅਧਿਕਾਰੀਆਂ ਅਤੇ ਹੋਰਨਾਂ ਸਬੰਧਤ ਰੈਂਕ ਨੂੰ ਹਾਸਿਲ ਅਖ਼ਤਿਆਰਾਂ ਦਾ ਵਿਖਿਆਨ ਕੀਤਾ ਮਿਲਦਾ ਹੈ.

ਪਰ ਦੁਖ ਇਸ ਗਲ ਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਦੂਤ ਬਣ ਸਿਧੂ ਸੁਰਜੀਤ ਪਾਤਰ ਸਣੇ ਕਈ  ਧੁਨੰਤਰਾਂ ਸਾਹਿਤਕਾਰਾਂ ਦੀ ਸੰਗਤ ਤਾਂ ਮਾਣ ਰਹੇ ਹਨ ਪਰ ਇਸ ਸੰਗਤ ਦਾ ਉਹਨਾਂ ਉਤੇ ਕੋਈ ਸੰਜੀਦਾ ਅਸਰ ਪੈਂਦਾ ਪ੍ਰਤੀਤ ਨਹੀਂ ਹੋ ਰਿਹਾ.