ਜੀਆਰਪੀ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਜੀਆਰਪੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਸਮਝੌਤਾ ਐਕਸਪ੍ਰੈੱਸ ‘ਚੋਂ ਭਾਰੀ ਮਾਤਰਾ ‘ਚ ਹੈਰੋਇਨ ਬਰਾਮਦ ਕੀਤੀ ਗਈ।

3 kg heroin found near tracks close to Attari railway station

ਅੰਮ੍ਰਿਤਸਰ: ਜੀਆਰਪੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਸਮਝੌਤਾ ਐਕਸਪ੍ਰੈੱਸ ‘ਚੋਂ ਭਾਰੀ ਮਾਤਰਾ ‘ਚ ਹੈਰੋਇਨ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਸਮਝੌਤਾ ਐਕਸਪ੍ਰੈਸ ਸਵਾਰੀਆਂ ਉਤਾਰ ਕੇ ਭਾਰਤ ਤੋਂ ਵਾਪਿਸ ਪਾਕਿਸਤਾਨ ਪਰਤ ਰਹੀ ਸੀ ਅਤੇ ਜਿਸ ਦੌਰਾਨ ਉਸ ਚੋਂ ਕਿਸੇ ਵਿਅਕਤੀ ਨੇ ਇੱਕ ਬੋਰੀ ‘ਚੋਂ ਤਿੰਨ ਪੈਕਟ ਬਾਹਰ ਸੁੱਟ ਦਿੱਤੇ ਸਨ। ਜਿਨ੍ਹਾਂ ਦੀ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਉਹਨਾਂ ਪੈਕਟਾਂ ਵਿਚ ਹੈਰੋਇਨ ਹੈ।

ਉਧਰ ਇਸ ਸਬੰਧੀ ਜੀਆਰਪੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਟ੍ਰੇਨ ‘ਚੋਂ ਹੇਠਾਂ ਸੁੱਟੇ ਗਏ ਪੈਕਟਾਂ ਦੀ ਚੈਕਿੰਗ ਕੀਤੀ ਗਈ ਤਾਂ ਉਸ ‘ਚ 2 ਪਾਕਿਸਤਾਨੀ ਸਿਮ ਅਤੇ ਤਿੰਨ ਕਿੱਲੋ ਹੈਰੋਇਨ ਵੀ ਬਰਾਮਦ ਕੀਤੇ ਗਏ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ‘ਚ ਦੱਸੀ ਜਾ ਰਹੀ ਹੈ ਅਤੇ ਨਾਲ ਹੀ ਇਸ ਦੀ ਸਾਰੀ ਜਾਂਚ ਕੀਤੀ ਜਾ ਰਹੀ ਹੈ।

ਫਿਲਹਾਲ ਰੇਲਵੇ ਪੁਲਿਸ ਵੱਲੋਂ ਬਰਾਮਦ ਕੀਤੀ ਹੈਰੋਇਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਕਿਸ ਵਿਅਕਤੀ ਵੱਲੋਂ ਅਤੇ ਕਿਸ ਮਕਸਦ ਲਈ ਲਿਆਈ ਜਾ ਰਹੀ ਸੀ ਪਰ ਦੂਜੇ ਪਾਸੇ ਸੋਚਣ ਦੀ ਗੱਲ ਹੈ ਕਿ ਜਦੋਂ ਸਮਝੋਤਾ ਐਕਸਪ੍ਰੈਸ ਟਰੇਨ ਪਾਕਿਸਤਾਨ ਤੋਂ ਭਾਰਤ ‘ਚ ਆਉਦੀ ਹੈ ਤਾਂ ਉਸ ਸਮੇਂ ਉਸ ਦੀ ਦੋ ਬਾਰ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਵੀ ਇਹ ਹੈਰੋਇਨ ਕਿਵੇਂ ਭਾਰਤ ਵਿਚ ਆਈ ਇਹ ਹੈਰਾਨੀਜਨਕ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।