ਝਗੜੇ ਤੋਂ ਬਾਅਦ ਗੁੱਸੇ ਵਿਚ ਆਏ ਪਤੀ ਨੇ ਗਲਾ ਘੁੱਟ ਕੇ ਕੀਤਾ ਪਤਨੀ ਦਾ ਕਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਬਲਵੰਤ ਸਿੰਘ ਉਰਫ਼ ਕਾਲਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Ranjeet Kaur (file photo)

ਅਦਾਲਤ ਵਿਚ ਪੇਸ਼ ਕਰ ਲਿਆ ਦੋ ਦਿਨ ਦਾ ਰੀਮਾਂਡ 

ਡੇਰਾਬੱਸੀ : ਨੇੜਲੇ ਪਿੰਡ ਬੇਹੜਾ ਵਿਖੇ ਸ਼ਨੀਵਾਰ ਨੂੰ 35 ਸਾਲਾ ਵਿਆਹੁਤਾ ਔਰਤ ਦੀ ਹੱਤਿਆ ਦੇ ਦੋਸ਼ ਹੇਠ ਪੁਲਿਸ ਨੇ ਔਰਤ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਰਿਸ਼ਤੇਦਾਰਾਂ ਨੇ ਸ਼ਿਕਾਇਤ ’ਚ ਮ੍ਰਿਤਕਾ ਦੀ ਸੱਸ ਦਾ ਨਾਂ ਵੀ ਲਿਖਿਆ ਹੈ, ਜਿਸ ਬਾਰੇ ਪੁਲਿਸ ਅਜੇ ਜਾਂਚ ਕਰ ਰਹੀ ਹੈ। ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ, ਜੋ ਅੰਤਮ ਸਸਕਾਰ ਲਈ ਰਾਜਪੁਰਾ ਲਈ ਰਵਾਨਾ ਹੋ ਗਏ। ਮੁਲਜ਼ਮ ਪਤੀ ਨੂੰ ਡੇਰਾਬੱਸੀ ਅਦਾਲਤ ਵਿਚ ਪੇਸ਼ ਕਰ ਕੇ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
 

ਇਹ ਵੀ ਪੜ੍ਹੋ: ਪੱਛਮੀ ਬੰਗਾਲ : ਬੀਰਭੂਮ 'ਚ ਸੁੰਨਸਾਨ ਘਰ 'ਚੋਂ ਜੈਲੇਟਿਨ ਦੀਆਂ 60 ਪੇਟੀਆਂ ਬਰਾਮਦ  

ਜਾਣਕਾਰੀ ਅਨੁਸਾਰ ਰਣਜੀਤ ਕੌਰ ਉਰਫ਼ ਰਾਣੀ ਪੁੱਤਰੀ ਸਵ. ਦਲੇਰ ਸਿੰਘ ਵਾਸੀ ਪੰਜਾਬ ਐਨਕਲੇਵ ਰਾਜਪੁਰਾ ਟਾਊਨ ਦਾ ਵਿਆਹ 16 ਸਾਲ ਪਹਿਲਾਂ ਬਲਵੰਤ ਸਿੰਘ ਉਰਫ਼ ਕਾਲਾ ਪੁੱਤਰ ਅਮਰ ਸਿੰਘ ਵਾਸੀ ਫ਼ਤਿਹਪੁਰ ਬੇਹੜਾ ਪਿੰਡ ਬੇਹੜਾ ਨਾਲ ਹੋਇਆ ਸੀ। ਪਰਵਾਰ ਵਿਚ ਉਸ ਦੀ ਇਕ 13 ਸਾਲ ਅਤੇ 3 ਸਾਲ ਦੀ ਬੇਟੀ ਹੈ। ਮ੍ਰਿਤਕਾ ਦੇ ਭਰਾ ਮੇਹਰ ਸਿੰਘ ਨੇ ਦੋਸ਼ ਲਾਇਆ ਕਿ ਰਾਣੀ ਨੂੰ ਉਸ ਦਾ ਪਤੀ ਪਰਵਾਰ ਸਮੇਤ ਅਕਸਰ ਕੁੱਟਦਾ ਰਹਿੰਦਾ ਸੀ। ਸਨਿਚਰਵਾਰ ਦੁਪਹਿਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਘਰ ’ਚ ਰਾਣੀ ਦੀ ਮੌਤ ਹੋ ਗਈ ਹੈ। ਸ਼ਾਮ 5 ਵਜੇ ਦੇ ਕਰੀਬ ਜਦੋਂ ਉਹ ਪਿੰਡ ਪਹੁੰਚੇ ਤਾਂ ਰਾਣੀ ਮ੍ਰਿਤਕ ਪਈ ਸੀ ਅਤੇ ਉਸ ਦੇ ਸਰੀਰ ’ਤੇ ਮੌਜੂਦ ਨਿਸ਼ਾਨਾਂ ਨੂੰ ਦੇਖ ਕੇ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਉਸ ਦੇ ਪਤੀ ਸਮੇਤ ਸਹੁਰਿਆਂ ਨੇ ਰਾਣੀ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ।
 

ਇਹ ਵੀ ਪੜ੍ਹੋ: ਪੈਦਲ ਜਾ ਰਹੇ ਨੌਜੁਆਨ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮੌਤ

ਡੇਰਾਬੱਸੀ ਪੁਲਿਸ ਨੇ ਰਾਤ ਨੂੰ ਹੀ ਮੇਹਰ ਦੇ ਬਿਆਨਾਂ ’ਤੇ ਰਾਣੀ ਦੇ ਪਤੀ ਬਲਵੰਤ ਸਿੰਘ ਵਿਰੁਧ ਆਈਪੀਸੀ 302 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਸ਼ਤੇਦਾਰਾਂ ਨੇ ਬਲਵੰਤ ਦੀ ਮਾਂ ਦਾ ਨਾਂ ਵੀ ਲਿਖ ਦਿਤਾ ਹੈ, ਜਿਸ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਬਲਵੰਤ ਸਿੰਘ ਨੂੰ ਸ਼ਨੀਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੂੰ ਐਤਵਾਰ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰ ਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।