ਕੀ ਮਜੀਠੀਆ ਨੇ ਸਿੱਧੂ ਤੇ ਖਹਿਰਾ ਉੱਤੇ ਸਾਧੇ ਇਹ ਤਿੱਖੇ ਨਿਸ਼ਾਨੇ?

ਏਜੰਸੀ

ਖ਼ਬਰਾਂ, ਪੰਜਾਬ

ਵਿਧਾਨ ਸਭਾ 'ਚ ਵਿਕਰਮ ਮਜੀਠੀਆ ਨੇ ਕੀਤਾ ਵੱਡਾ ਐਲਾਨ

Did Majithia have these sharp targets on Sidhu and Khaira?

ਚੰਡੀਗੜ੍ਹ: ਗੁਰੂ ਨਾਨਕ ਸਾਹਿਬ ਨੇ ਵੱਡੇ ਤੋਂ ਵੱਡੇ ਕੋਡੇ ਰਾਕਸ਼ ਅਤੇ ਸੱਜਣ ਠੱਗ ਨੂੰ ਮਨਾਇਆ, ਇਹ ਕਹਿਣਾ ਹੈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ। ਦਰਅਸਲ, ਵਿਧਾਨ ਸਭਾ ਸੈਸ਼ਨ ਵਿਚ ਬਿਕਰਮ ਮਜੀਠੀਆ ਸਾਂਝੇ ਸਮਾਗਮ ਬਾਰੇ ਖੁੱਲ੍ਹਦਿਲੀ ਨਾਲ ਬੋਲੇ।

ਉੱਥੇ ਹੀ ਮਜੀਠੀਆ ਨੇ ਅਸਿੱਧੇ ਤੌਰ 'ਤੇ ਨਵਜੋਤ ਸਿੱਧੂ ਅਤੇ ਸੁਖਪਾਲ ਖਹਿਰਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹਨਾਂ ਨੂੰ ਵੀ ਮਨਾ ਕੇ ਸਮਾਗਮ ਵਿਚ ਲੈ ਆਇਓ ਕਿਉਂਕਿ ਗੁਰੂ ਦੇ ਚਰਨਾਂ 'ਚ ਜੋ ਡਿੱਗੇਗਾ ਉਹ ਝੋਲੀਆਂ ਭਰ ਕੇ ਹੀ ਆਵੇਗਾ। ਇਸ ਮੌਕੇ 'ਤੇ ਵਿਕਰਮ ਸਿੰਘ ਮਜੀਠੀਆ ਨੇ ਸਰਕਾਰ ਵੱਲ ਇਸ਼ਾਰਾ ਕਰ ਕੇ ਕਿਹਾ ਕਿ, ਕਿਸੇ ਚੱਕਰਾਂ ਵਿਚ ਨਾ ਪਓ, ਗੁਰੂ ਸਾਨੂੰ ਵੀ ਸੁਮੱਤ ਬਖਸ਼ੇ ਤੇ ਤੁਹਾਨੂੰ ਵੀ, ਤੁਸੀਂ ਵੀ ਸਾਡੇ ਸਮਾਗਮ ਵਿਚ ਆਇਓ ਤੇ ਅਸੀਂ ਵੀ ਸਾਰੇ ਵਿਧਾਇਕ ਤੁਹਾਡੇ ਸਮਾਗਮ ਵਿਚ ਜਰੂਰ ਆਵਾਂਗੇ।

ਉਨ੍ਹਾਂ ਕਿਹਾ ਕਿ ਅੱਜ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਪਸ ਵਿਚ ਅੱਖਾਂ ਮਿਲਾ ਕੇ ਗੱਲ ਨਹੀਂ ਕਰਦੇ, ਆਪਸ ਵਿਚ ਕੋਈ ਸਬੰਧ ਨਹੀਂ, ਪਰ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਵੀ ਗੁਰੂ ਨਾਨਕ ਜੀ ਦੀ ਕਿਰਪਾ ਨਾਲ ਅੱਜ ਪਾਕਿਸਤਾਨ ਤੇ ਭਾਰਤ ਸਰਕਾਰ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਉਹ ਗੁਰੂ ਦੇ ਲੜ ਲਗ ਗਏ ਹਨ ਤੇ ਉਹਨਾਂ ਨੇ ਵਾਅਦਾ ਕਰਦਿਆਂ ਕਿਹਾ ਕਿ ਉਹ 10 ਜਾਂ 11 ਤਰੀਕ ਨੂੰ ਗੁਰੂ ਦੇ ਚਰਨਾਂ ਵਿਚ ਹਾਜ਼ਰ ਹੋਣਗੇ।

ਉਹਨਾਂ ਨਾਲ ਸਾਰੇ ਐਮਐਲ ਵੀ ਮੌਜੂਦ ਰਹਿਣਗੇ। ਉਹਨਾਂ ਅੱਗੇ ਕਿਹ ਕਿ ਉਹਨਾਂ ਨੂੰ ਪਤਾ ਹੈ ਕਿ ਬਾਜਵਾ ਸਾਹਬ 9 ਤਰੀਕ ਨੂੰ ਆਉਣਗੇ ਤੇ ਬਾਕੀ ਵੀ ਸਾਰੇ ਗੁਰੂ ਘਰ ਜ਼ਰੂਰ ਹਾਜ਼ਰ ਹੋਣ। ਗੁਰੂ ਘਰ ਉਹਨਾਂ ਨੇ ਇਕੱਲੇ ਨੇ ਨਹੀਂ ਜਾਣਾ ਬਲਕਿ ਸਾਰੇ ਐਮਐਲ ਜਾਣਗੇ ਤੇ ਉੱਥੇ ਜਾ ਕੇ ਅਰਦਾਸ ਵੀ ਸਰਬੱਤ ਦੇ ਭਲੇ ਦੀ ਕਰਾਂਗੇ। ਉਹਨਾਂ ਕਿਹਾ ਕਿ ਉਹ ਪ੍ਰਕਾਸ਼ ਪੁਰਬ ਤੇ ਸਭ ਨੂੰ ਵਧਾਈ ਦਿੰਦੇ ਹਨ। ਉਹ ਇਸ ਨੂੰ ਲੈ ਕੇ ਬਹੁਤ ਖੁਸ਼ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।