ਚੱਢਾ ਸ਼ੂਗਰ ਮਿੱਲ ਦਾ ਨਿਗਰਾਨ ਕਮੇਟੀ ਵਲੋਂ ਕੀਤਾ ਗਿਆ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਬਣਾਈ ਨਿਗਰਾਨ ਕਮੇਟੀ ਦੀ ਮੀਟਿੰਗ ਵਿਚ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਚੱਢਾ ਸ਼ੂਗਰ ਮਿੱਲ.......

Observer Committee visit at Chadha Sugar Mill

ਲੋਹੀਆਂ ਖ਼ਾਸ : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਬਣਾਈ ਨਿਗਰਾਨ ਕਮੇਟੀ ਦੀ ਮੀਟਿੰਗ ਵਿਚ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਚੱਢਾ ਸ਼ੂਗਰ ਮਿੱਲ ਦੇ ਮਾਮਲੇ 'ਚ ਚੱਲ ਰਹੀ ਜਾਂਚ ਬਾਰੇ ਵੱਖ ਵੱਖ ਵਿਭਾਗਾਂ ਦੀਆਂ ਤਿਆਰ ਕੀਤੀਆਂ ਰੀਪੋਰਟਾਂ ਨੂੰ ਘੋਖਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ 'ਚ ਹੋਈ ਮੀਟਿੰਗ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚੰਦਰਾ ਬਾਬੂ ਨੇ ਬਿਆਸ ਦਰਿਆ ਵਿਚ

ਚੱਢਾ ਸ਼ੂਗਰ ਮਿੱਲ ਦੀ ਲਾਪ੍ਰਵਾਹੀ ਕਾਰਨ ਘੁਲੇ ਸੀਰੇ ਦੀਆਂ ਰੀਪੋਰਟਾਂ ਲਈਆਂ। ਨਿਗਰਾਨ ਕਮੇਟੀ ਨੇ ਕੀੜੀ ਅਫ਼ਗਾਨਾ ਵਿਚ ਉਸ ਥਾਂ ਦਾ ਦੌਰਾ ਕੀਤਾ ਜਿਥੋਂ ਸੀਰੇ ਦੇ ਭੰਡਾਰ ਵਿਚ ਧਮਾਕਾ ਹੋਇਆ ਸੀ ਤੇ ਵੱਡੀ ਪੱਧਰ 'ਤੇ ਸੀਰਾ ਡਰੇਨ ਰਾਹੀਂ ਹੁੰਦਾ ਹੋਇਆ ਬਿਆਸ ਦਰਿਆ ਵਿਚ ਰਲ ਗਿਆ ਸੀ ਅਤੇ ਭਾਰੀ ਗਿਣਤੀ ਵਿਚ ਮੱਛੀਆਂ ਮਰ ਗਈਆਂ ਸਨ।