ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਮ 'ਤੇ ਲੋਲੀਪੋਪ ਦੇ ਰਹੀ ਹੈ ਪੰਜਾਬ ਸਰਕਾਰ : ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਕਿਹਾ ਕਿ ਸੱਤਾਰੂੜ ਦਲ ਦੇ ਨੇਤਾਵਾਂ ਦੇ ਲਾਲਚ ਦੇ ਕਾਰਨ ਅੱਜ ਪੰਜਾਬ ਦੀ ਜਨਤਾ ਮਰਨ ਨੂੰ ਮਜਬੂਰ ਹੈ।

Sukhbir Badal

ਅਬੋਹਰ (ਸੁਖਜੀਤ ਸਿੰਘ ਬਰਾੜ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਫ਼ਿਰੋਜ਼ਪੁਰ ਹਲਕੋ ਤੋਂ ਸੰਸਦ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਵੱਖ-ਵੱਖ ਪਿੰਡਾਂ ਵਿਚ ਧਨਵਾਦੀ ਦੌਰੇ ਦੇ ਦੂਸਰੇ ਦਿਨ ਵੀਰਵਾਰ ਨੂੰ ਪਿੰਡ ਰਾਏਪੁਰਾ, ਸੀਤੋ ਗੁੰਨੋ, ਖੁੱਬਣ, ਦੋਦੇਵਾਲਾ, ਬਹਾਵਵਾਲਾ, ਕੰਧਵਾਲਾ ਅਮਰਕੋਟ ਅਤੇ ਪਿੰਡ ਸੈਂਦਾਵਾਲੀ ਵਿੱਚ ਵੱਖ-ਵੱਖ ਥਾਵਾਂ ਤੇ ਜਨਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਮ 'ਤੇ ਲੋਲੀਪੋਪ ਦੇ ਰਹੀ ਹੈ।

ਪੰਜਾਬ ਦੇ ਨੌਜਵਾਨ ਨੌਕਰੀ ਲਈ ਥਾਂ-ਥਾਂ ਭੱਟਕ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾਰੂੜ ਦਲ ਦੇ ਨੇਤਾਵਾਂ ਦੇ ਲਾਲਚ ਦੇ ਕਾਰਨ ਅੱਜ ਪੰਜਾਬ ਦੀ ਜਨਤਾ ਮਰਨ ਨੂੰ ਮਜਬੂਰ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਜਨ ਵਿਰੋਧੀ ਨੀਤੀਆਂ ਦੇ ਚੱਲਦੇ ਅੱਜ ਹਰ ਇਕ ਸਰਕਾਰੀ ਵਿਭਾਗ ਦੇ ਕਰਮਚਾਰੀ ਅਪਣੀਆਂ ਤਨਖ਼ਾਹਾਂ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।

ਜਦਕਿ ਪੰਜਾਬ ਸਰਕਾਰ ਆਪਣੇ ਚੇਤਿਆਂ ਨੂੰ ਉਚ ਪੱਦਾ ਤੇ ਬਿਠਾ ਕੇ ਜਨਤਾ ਦਾ ਪੈਸਾ ਬਰਬਾਦ ਕਰ ਰਹੀ ਹੈ। ਇਸ ਮੌਕੇ ਬੱਲੂਆਣਾ ਹਲਕੇ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਤੇ ਗੁਰਤੇਜ ਸਿੰਘ ਘੁੜਿਆਣਾ, ਜਥੇਦਾਰ ਕੌਰ ਸਿੰਘ ਬਹਾਵਵਾਲਾ, ਜਥੇਦਾਰ ਗੁਰਲਾਲ ਦਾਨੇਵਾਲੀਆ, ਪ੍ਰਲਾਦ ਖਾਟਵਾਂ, ਗੁਰਵਿੰਦਰ ਸਿੰਘ ਲਾਉ ਜਾਖੜ, ਸੁਖਰਾਜ ਸਿੰਘ ਬਹਾਵਵਾਲਾ ਆਦਿ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।