Hepatitis C cases: ਦੇਸ਼ ਵਿਚ ਹੈਪੇਟਾਈਟਸ C ਦੇ 34% ਕੇਸ ਪੰਜਾਬ ਵਿਚੋਂ; 5 ਸਾਲਾਂ ਦੌਰਾਨ ਦੇਸ਼ ਵਿਚ 2,04,059 ਮਾਮਲਿਆਂ ਦੀ ਪੁਸ਼ਟੀ

ਏਜੰਸੀ

ਖ਼ਬਰਾਂ, ਪੰਜਾਬ

Hepatitis C cases: ਕੇਂਦਰੀ ਸਿਹਤ ਮੰਤਰਾਲੇ ਵਲੋਂ ਰਾਜ ਸਭਾ ਵਿਚ ਹੈਪੇਟਾਈਟਸ ਸੀ ਦੇ ਮਾਮਲਿਆਂ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਗਏ।

Hepatitis C cases

Hepatitis C cases: ਕੇਂਦਰੀ ਸਿਹਤ ਮੰਤਰਾਲੇ ਵਲੋਂ ਰਾਜ ਸਭਾ ਵਿਚ ਹੈਪੇਟਾਈਟਸ ਸੀ ਦੇ ਮਾਮਲਿਆਂ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਗਏ। ਇਸ ਦੌਰਾਨ ਸਾਹਮਣੇ ਆਇਆ ਕਿ ਦੇਸ਼ ਭਰ ਦੇ ਕੁੱਲ ਮਾਮਲਿਆਂ ਵਿਚ 34% ਮਾਮਲੇ ਪੰਜਾਬ ਵਿਚੋਂ ਦਰਜ ਹੋਏ। ਜੁਲਾਈ 2018 ਤੋਂ ਸਤੰਬਰ 2023 ਤਕ ਪੰਜਾਬ ਵਿਚ 69,685 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਹੈਪਟਾਈਟਸ-ਏ ਪ੍ਰਮੁੱਖ ਰੂਪ ਵਿਚ ਜਿਗਰ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਅਸੁਰੱਖਿਅਤ ਟੀਕੇ ਦੇ ਅਭਿਆਸਾਂ, ਬਿਨਾਂ ਜਾਂਚ ਕੀਤੇ ਖੂਨ ਚੜ੍ਹਾਉਣ, ਮਲ, ਸੈਕਸ ਕਰਨ ਅਤੇ ਦੂਸ਼ਿਤ ਫ਼ਲਾਂ ਤੇ ਵਸਤਾਂ ਨੂੰ ਛੂਹਣ ਨਾਲ ਫੈਲਦਾ ਹੈ। ਆਮ ਤੌਰ 'ਤੇ ਮਰੀਜ਼ ਕੁੱਝ ਮਹੀਨਿਆਂ ਵਿਚ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ।  

ਬੀਜੂ ਜਨਤਾ ਦਲ ਦੇ ਡਾ. ਸਸਮਿਤ ਪਾਤਰਾ ਦੇ ਇਕ ਸਵਾਲ ਦੇ ਜਵਾਬ ਵਿਚ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਰਾਜ ਸਭਾ ਵਿਚ ਪੇਸ਼ ਕੀਤੇ ਗਏ ਅੰਕੜਿਆਂ ਵਿਚ ਰਾਸ਼ਟਰੀ ਪੱਧਰ 'ਤੇ ਇਸੇ ਸਮੇਂ ਦੌਰਾਨ 204,059 ਪੁਸ਼ਟੀ ਕੀਤੇ ਕੇਸ ਸਾਹਮਣੇ ਆਏ। ਉੱਤਰ ਪ੍ਰਦੇਸ਼ 49,794 ਸਕਾਰਾਤਮਕ ਮਾਮਲਿਆਂ ਦੇ ਨਾਲ ਦੂਜੇ ਨੰਬਰ 'ਤੇ ਹੈ, ਇਸ ਤੋਂ ਬਾਅਦ ਹਰਿਆਣਾ ਵਿਚ 29,133, ਦਿੱਲੀ ਵਿਚ 6,933 ਅਤੇ ਜੰਮੂ ਅਤੇ ਕਸ਼ਮੀਰ ਵਿਚ 4,861 ਮਾਮਲਿਆਂ ਦੀ ਪੁਸ਼ਟੀ ਹੋਈ।

ਹੈਪੇਟਾਈਟਸ ਸੀ ਦੇ ਲੱਛਣ ਆਮ ਤੌਰ 'ਤੇ ਉਦੋਂ ਤਕ ਸਾਹਮਣੇ ਨਹੀਂ ਆਉਂਦੇ ਜਦੋਂ ਤਕ ਬੀਮਾਰੀ ਅਪਣੇ ਅੰਤਮ ਘਾਤਕ ਪੜਾਵਾਂ ਤਕ ਨਹੀਂ ਪਹੁੰਚ ਜਾਂਦੀ। ਜੇਕਰ ਲੱਛਣ ਪੈਦਾ ਹੁੰਦੇ ਹਨ, ਤਾਂ ਉਹਨਾਂ ਵਿਚ ਬੁਖਾਰ, ਥਕਾਵਟ, ਗੂੜ੍ਹਾ ਪਿਸ਼ਾਬ, ਪੀਲੀਆ, ਚਮੜੀ ਦਾ ਪੀਲਾ ਹੋਣਾ ਅਤੇ ਅੱਖਾਂ ਦਾ ਪੀਲਾ ਹੋਣਾ ਸ਼ਾਮਲ ਹੋ ਸਕਦਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਬੀਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ ਜੇਕਰ ਨਿਰਧਾਰਤ ਸਮੇਂ ਲਈ ਸਹੀ ਦਵਾਈ ਲਈ ਜਾਵੇ।
ਸੂਬਾ ਸਰਕਾਰ ਨੇ 2030 ਤਕ ਇਸ ਬਿਮਾਰੀ ਨੂੰ ਖ਼ਤਮ ਕਰਨ ਦਾ ਟੀਚਾ ਮਿਥਿਆ ਹੈ। ਮਿੱਥੇ ਟੀਚੇ ਦੀ ਪ੍ਰਾਪਤੀ ਲਈ ਸਾਰੇ ਸੰਕਰਮਿਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਨੈਸ਼ਨਲ ਹੈਲਥ ਮਿਸ਼ਨ ਦੀ ਅਗਵਾਈ ਹੇਠ 2018 ਵਿਚ ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਸ ਬਿਮਾਰੀ ਲਈ ਲਗਭਗ 10 ਲੱਖ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਰਾਸ਼ਟਰੀ ਪੱਧਰ 'ਤੇ 978 ਇਲਾਜ ਸਾਈਟਾਂ ਦੇਸ਼ ਭਰ ਵਿਚ ਸਥਾਪਤ ਕੀਤੀਆਂ ਗਈਆਂ ਹਨ, ਜੋ ਮਰੀਜ਼ਾਂ ਨੂੰ ਰੋਕਥਾਮ ਅਤੇ ਇਲਾਜ ਸੇਵਾਵਾਂ ਪ੍ਰਦਾਨ ਕਰਦੀਆਂ ਹਨ।