Gurpreet Singh Sahota: ਗੁਰਪ੍ਰੀਤ ਸਿੰਘ ਸਹੋਤਾ ਪੰਜਾਬੀ ਪ੍ਰੈੱਸ ਕਲੱਬ ਆਫ਼ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਨਵੇਂ ਪ੍ਰਧਾਨ ਚੁਣੇ ਗਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਖ਼ਜ਼ਾਨਚੀ ਹੋਣਗੇ ਬਲਦੇਵ ਸਿੰਘ ਮਾਨ

Gurpreet Singh Sahota elected as new president of Punjabi Press Club of British Columbia (Canada).

Gurpreet Singh Sahota: ਚੜ੍ਹਦੀ ਕਲਾ ਨਿਊਜ਼ ਦੇ ਸੰਪਾਦਕ ਅਤੇ ਚੈਨਲ ਪੰਜਾਬੀ ਟੀ ਵੀ ਦੇ ‘ਸਹੋਤਾ ਸ਼ੋਅ’ ਦੇ ਸੰਚਾਲਕ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਕਿ ਲੱਕੀ ਸਹੋਤਾ ਦੇ ਨਾਂ ਨਾਲ ਜਾਣੇ ਜਾਂਦੇ ਹਨ, ਨੂੰ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਦੇ ਨਵੇਂ ਪ੍ਰਧਾਨ ਵਜੋਂ ਚੁਣਿਆ ਲਿਆ ਗਿਆ ਹੈ। ਉਹ ਪੰਜਾਬੀ ਪ੍ਰੈੱਸ ਕਲੱਬ ਦੇ ਮੁਢਲੇ ਮੈਂਬਰਾਂ ਵਿਚੋਂ ਇਕ ਹਨ।

ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿਖੇ ਹੋਈ ਚੋਣ ਮੌਕੇ ਡਾ.ਗੁਰਵਿੰਦਰ ਸਿੰਘ ਧਾਲੀਵਾਲ ਨੇ ਗੁਰਪ੍ਰੀਤ ਸਿੰਘ ਸਹੋਤਾ ਦਾ ਨਾਂ ਪ੍ਰੈੱਸ ਕਲੱਬ ਦੇ ਪ੍ਰਧਾਨ ਲਈ ਪੇਸ਼ ਕੀਤਾ, ਜਿਸ ਨੂੰ ਆਮ ਸਹਿਮਤੀ ਨਾਲ ਸਮੂਹ ਮੈਂਬਰਾਂ ਵੱਲੋਂ ਪ੍ਰਵਾਨ ਕਰ ਲਿਆ ਗਿਆ। ਇਸ ਤੋਂ ਪਹਿਲਾਂ ਉਹ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਵੀ ਰਹਿ ਚੁਕੇ ਹਨ ਅਤੇ ਕਲੱਬ ਦੀ ਤਰੱਕੀ ਲਈ ਸੁਹਿਰਦਤਾ ਨਾਲ ਭੂਮਿਕਾ ਨਿਭਾਉਣ ’ਚ ਤਤਪਰ ਹਨ। ਪੰਜਾਬੀ ਪ੍ਰੈੱਸ ਕਲੱਬ ਆਫ਼ ਬੀਸੀ ਜੀ ਨਵੀਂ ਐਗਜੈਕਟਿਵ ਵਿਚ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਜਰਨੈਲ ਸਿੰਘ ਆਰਟਿਸਟ ਨੂੰ ਚੁਣਿਆ ਗਿਆ ਹੈ ਜੋ ਕਿ ਪ੍ਰੈੱਸ ਕਲੱਬ ਦੇ ਪ੍ਰਧਾਨ ਵੀ ਰਹਿ ਚੁਕੇ ਹਨ ਅਤੇ ਮੋਢੀ ਮੈਂਬਰਾਂ ਵਿਚੋਂ ਹਨ। ਐਗਜ਼ੈਕਟਿਵ ਦੇ ਹੋਰਨਾਂ ਮੈਂਬਰਾਂ ਵਿਚ ਮੀਤ ਪ੍ਰਧਾਨ ਬਲਜਿੰਦਰ ਕੌਰ, ਖ਼ਜ਼ਾਨਚੀ ਬਲਦੇਵ ਸਿੰਘ ਮਾਨ, ਸਹਾਇਕ ਸਕੱਤਰ ਰਸ਼ਪਾਲ ਸਿੰਘ ਗਿੱਲ, ਸਹਾਇਕ ਖ਼ਜ਼ਾਨਚੀ ਸੁੱਖੀ ਰੰਧਾਵਾ ਅਤੇ ਮੈਂਬਰ ਬਲਵੀਰ ਕੌਰ ਢਿੱਲੋਂ ਸ਼ਾਮਲ ਹਨ। ਸੰਨ 2008 ਤੋਂ ਸਥਾਪਤ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀਸੀ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਮੀਡੀਆ ਦੀ ਸਾਂਝੀ ਸੰਸਥਾ ਹੈ।

ਰਵਾਇਤ ਅਨੁਸਾਰ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀਸੀ ਵਲੋਂ ਚੋਣ ਦੀ ਥਾਂ ’ਤੇ ਆਮ ਸਹਿਮਤੀ ਨਾਲ ਐਗਜ਼ੈਕਟਿਵ ਚੁਣੀ ਜਾਂਦੀ ਹੈ ਅਤੇ ਇਸ ਵਾਰ ਵੀ ਇਸ ਰਵਾਇਤ ਨੂੰ ਬਕਾਇਦਾ ਕਾਇਮ ਰਖਿਆ ਗਿਆ ਹੈ। ਪ੍ਰੈੱਸ ਕਲੱਬ ਵਿਚ ਅਫਾਰਾ ਰੇਡੀਉ ਟੈਲੀਵਿਜ਼ਨ ਆਦਿ ਅਦਾਰਿਆਂ ਨਾਲ ਸਬੰਧਿਤ 35 ਮੈਂਬਰ ਸ਼ਾਮਲ ਹਨ। ਪੰਜਾਬੀ ਪ੍ਰੈੱਸ ਕਲੱਬ ਦੀ ਇਹ ਨਵੀਂ ਐਗਜ਼ੈਕਟਿਵ, ਪ੍ਰਧਾਨ ਗੁਰਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਸੰਨ 2024-25 ਲਈ ਤਨ-ਮਨ ਨਾਲ ਸੇਵਾਵਾਂ ਨਿਭਾਏਗੀ।

 (For more news apart from Gurpreet Singh Sahota elected as new president of Punjabi Press Club of British Columbia (Canada)., stay tuned to Rozana Spokesman)