Weather Update: ਇਹਨਾਂ ਥਾਂਵਾਂ ’ਤੇ ਇਸ ਦਿਨ ਆ ਸਕਦਾ ਹੈ ਭਾਰੀ ਮੀਂਹ ਤੇ ਗੜੇ, ਹੋ ਜਾਓ ਸਾਵਧਾਨ!

ਏਜੰਸੀ

ਖ਼ਬਰਾਂ, ਪੰਜਾਬ

ਉਥੇ ਹੀ ਮੰਗਲਵਾਰ ਦਾ ਵੱਧ ਤੋਂ ਵੱਧ ਤਾਪਮਾਨ 14.8 ਡਿਗਰੀ ਅਤੇ ਘੱਟ ਤੋਂ ਘੱਟ...

Weather Update

ਜਲੰਧਰ: 10 ਜਨਵਰੀ ਨੂੰ ਦੁਬਾਰਾ ਠੰਡ ਬਣੇਗੀ ਅਤੇ 9, 10, 11 ਨੂੰ ਮੌਸਮ ਖੁਸ਼ਕ ਰਹੇਗਾ। 8 ਜਨਵਰੀ ਪੂਰੀ ਪੂਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਜਿਹਾ ਕੋਈ ਵੀ ਇਲਾਕਾ ਨਹੀਂ ਹੈ ਜਿੱਥੇ ਬਾਰਿਸ਼ ਨਹੀਂ ਹੋਣੀ। ਪਟਿਆਲਾ ਵਿਚ 25 ਤੋਂ 50 ਪ੍ਰਤੀਸ਼ਤ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਇਹ 15.6 ਤੋਂ 64.4 ਮਿਲੀਮੀਟਰ ਤਕ ਬਾਰਿਸ਼ ਹੋਣ ਦੇ ਆਸਾਰ ਹਨ। ਅੱਜ ਪੈਣ ਵਾਲੀ ਬਾਰਿਸ਼ ਦੇ ਨਾਲ ਨਾਲ ਬਿਜਲੀ ਵੀ ਚਮਕ ਸਕਦੀ ਹੈ।

ਕੁੱਝ ਸ਼ਹਿਰ ਜਿਵੇਂ ਲੁਧਿਆਣਾ, ਬਰਨਾਲਾ, ਮਾਨਸਾ, ਐਸਏਐਸ ਨਗਰ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਵਿਚ ਗੜ੍ਹੇ ਪੈਣ ਦੀ ਸੰਭਾਵਨਾ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਵਿਚ ਮੌਸਮ ਦੀ ਕੋਈ ਚੇਤਾਵਨੀ ਨਹੀਂ ਹੈ। 9 ਤੇ 10 ਤਰੀਕ ਨੂੰ ਦਿਨ ਠੰਡੇ ਰਹਿਣ ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਗੁਰਦਾਸਪੁਰ ਸਭ ਤੋਂ ਠੰਡਾ ਰਿਹਾ ਜਿੱਥੇ ਕਿ 7.6 ਡਿਗਰੀ ਤਾਪਮਾਨ ਸੀ।

ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਤਾਪਮਾਨ ਆਮ ਨਾਲੋਂ ਥੱਲੇ ਹੈ। ਇਹ ਤਾਪਮਾਨ ਆਉਣ ਵਾਲੇ ਦਿਨਾਂ ਵਿਚ ਹੋਰ ਥੱਲੇ ਡਿੱਗਣ ਦੀ ਸੰਭਾਵਨਾ ਹੈ। ਸ਼ਹਿਰ 'ਚ ਲਗਾਤਾਰ ਪੈ ਰਹੇ ਮੀਂਹ ਨੇ ਠੰਡਕ ਵਧਾ ਦਿੱਤੀ ਹੈ। ਪਿਛਲੇ ਹਫ਼ਤੇ ਜਿੱਥੇ ਧੁੱਪ ਨੇ ਕੁਝ ਰਾਹਤ ਦਿੱਤੀ ਸੀ, ਉਥੇ ਹੀ ਇਕ ਵਾਰ ਫਿਰ ਲੋਕਾਂ ਨੂੰ ਸਰਦੀ ਦਾ ਅਹਿਸਾਸ ਕਰਵਾ ਦਿੱਤਾ ਹੈ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਬੁੱਧਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਅਫ਼ਗਾਨਿਸਤਾਨ ਤੋਂ ਐਕਟਿਵ ਹੋਇਆ ਵੈਸਟਰਨ ਡਿਸਟਰਬੈਂਸ ਫਿਲਹਾਲ ਹਰਿਆਣਾ ਵਲੋਂ ਹੈ, ਅਜਿਹੇ 'ਚ ਮੀਂਹ ਦੇ ਆਸਾਰ ਬਣੇ ਹੋਏ ਹਨ। ਮੰਗਲਵਾਰ ਨੂੰ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਰੁਕ-ਰੁਕ ਕੇ ਪੂਰਾ ਦਿਨ ਜਾਰੀ ਰਿਹਾ। ਕੇਂਦਰ ਦੇ ਅੰਕੜਿਆਂ ਮੁਤਾਬਕ ਸਵੇਰੇ 8:30 ਤੋਂ ਰਾਤ 8:30 ਵਜੇ ਤੱਕ 9.6 ਐੱਮ.ਐੱਮ. ਮੀਂਹ ਰਿਕਾਰਡ ਕੀਤਾ ਗਿਆ।

ਉਥੇ ਹੀ ਮੰਗਲਵਾਰ ਦਾ ਵੱਧ ਤੋਂ ਵੱਧ ਤਾਪਮਾਨ 14.8 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 11.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਵੇਂ ਹੀ ਪਿਛਲੇ ਦਿਨਾਂ ਦੇ ਮੁਕਾਬਲੇ ਪਾਰੇ 'ਚ ਵਾਧਾ ਹੈ ਪਰ ਮੀਂਹ ਕਾਰਨ ਠੰਡਕ ਵਧ ਗਈ ਹੈ। ਕੇਂਦਰ ਮੁਤਾਬਕ ਫਿਲਹਾਲ ਠੰਡਕ ਬਣੀ ਰਹੇਗੀ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 14 ਅਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।