ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ, ਇਸ ਮਹੀਨੇ ਹੋਰ ਵਧੇਗੀ ਠੰਡ, ਆ ਸਕਦਾ ਹੈ ਮੀਂਹ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਕਾਰਣ ਇਹ ਹੈ ਕਿ ਪਹਾੜਾਂ ’ਤੇ ਭਾਰੀ ਬਰਫਬਾਰੀ ਹੋਈ ਹੈ...

Weather Update Rain

ਨਵੀਂ ਦਿੱਲੀ: ਨਵੇਂ ਸਾਲ ਦੀ ਸ਼ੁਰੂਆਤ ਧੁੱਪ ਨਾਲ ਹੋਈ ਸੀ ਜਿਸ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਵੀ ਮਿਲੀ ਹੈ। 1 ਜਨਵਰੀ ਤੋਂ ਲਗਾਤਾਰ ਧੁੱਪ ਦਰਸ਼ਨ ਦੇ ਰਹੀ ਹੈ ਜਿਸ ਦੇ ਚਲਦੇ ਲੋਕ ਸ਼ਾਇਦ ਠੰਡ ਨੂੰ ਭੁਲ ਗਏ ਹਨ ਪਰ ਲੋਕਾਂ ਨੂੰ ਅਜੇ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ, ਮੌਸਮ ਦੀ ਫਿਲਮ ਅਜੇ ਬਾਕੀ ਹੈ। ਦਸੰਬਰ ਤੋਂ ਵੀ ਵੱਧ ਠੰਡ ਇਸ ਜਨਵਰੀ ਮਹੀਨੇ 'ਚ ਪੈ ਸਕਦੀ ਹੈ। ਅੱਜ ਭਾਵ ਐਤਵਾਰ ਸਵੇਰਸਾਰ ਦਿੱਲੀ 'ਚ ਤਾਪਮਾਨ ਸਾਧਾਰਨ ਰਿਕਾਰਡ ਕੀਤਾ ਗਿਆ ਹੈ ਪਰ ਮੌਸਮ ਵਿਭਾਗ ਮੁਤਾਬਕ ਸੋਮਵਾਰ ਤੋਂ ਫਿਰ ਬਾਰਿਸ਼ ਦੀ ਸ਼ੁਰੂਆਤ ਹੋ ਸਕਦੀ ਹੈ।

ਸੋਮਵਾਰ ਨੂੰ ਇਸ ਦੀ ਤੀਬਰਤਾ ਵਧੇਗੀ। ਇਸ ਦੇ ਚਲਦੇ ਇਹਨਾਂ ਰਾਜਾਂ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਰਾਜਧਾਨੀ ਦਿੱਲੀ ਸਮੇਤ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਦੌਰਾਨ ਕਈ ਸਥਾਨਾਂ ਤੇ ਘਟ ਬਾਰਿਸ਼ ਦਾ ਅਨੁਮਾਨ ਹੈ। ਬਾਰਿਸ਼ ਹੋਣ ਦੇ ਨਾਲ ਨਾਲ ਤੇਜ਼ ਹਵਾਵਾਂ ਚਲਣ ਦੇ ਵੀ ਆਸਾਰ ਹਨ। ਮੀਂਹ ਦੇ ਚਲਦੇ ਬਰਫਬਾਰੀ ਵੀ ਜਾਰੀ ਰਹੇਗੀ, ਜੋ ਸਰਦੀਆਂ ਦੀ ਠੰਢ ਹੋਰ ਵਧਾ ਸਕਦੀ ਹੈ।

ਸ਼ਿਮਲਾ, ਮਨਾਲੀ, ਸਾਗਰ, ਨੈਨੀਤਾਲ, ਮਸੂਰੀ, ਗੁਲਮਰਗ, ਪਹਿਲਗਾਮ ਅਤੇ ਆਸ ਪਾਸ ਦੇ ਹੋਰ ਇਲਾਕਿਆਂ ਵਿਚ ਬਰਫਬਾਰੀ ਦੇਖੀ ਜਾ ਸਕਦੀ ਹੈ। ਉੱਤਰ-ਪੂਰਬੀ ਰਾਜਾਂ ਵਿਚ ਅਕਸਰ ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਦੌਰਾਨ ਭਾਰੀ ਬਾਰਸ਼ ਹੁੰਦੀ ਹੈ। ਅਰੁਣਾਚਲ ਪ੍ਰਦੇਸ਼ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਇਥੇ ਹੋਰ ਇਲਾਕਿਆਂ ਨਾਲੋਂ 3-4 ਗੁਣਾ ਵਧੇਰੇ ਬਾਰਸ਼ ਹੁੰਦੀ ਹੈ। ਸਭ ਤੋਂ ਘੱਟ ਬਾਰਸ਼ ਨਾਗਾਲੈਂਡ, ਮਨੀਪੁਰ, ਮਿਜੋਰਮ ਅਤੇ ਤ੍ਰਿਪੁਰਾ ਵਿੱਚ ਹੁੰਦੀ ਹੈ। ਇਹ ਕਹਿਣਾ ਹੈ ਕਿ ਅਰੁਣਾਚਲ ਪ੍ਰਦੇਸ਼ ਵਿਚ ਰੁਕ-ਰੁਕ ਕੇ ਮੀਂਹ ਪੈਂਦਾ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।