ਦਰਬਾਰ ਸਾਹਿਬ 'ਚ ਲੱਗੇ 'ਟਿਕ-ਟਾਕ ਵੀਡੀਓ ਬਣਾਉਣਾ ਮਨ੍ਹਾ ਹੈ' ਦੇ ਪੋਸਟਰ

ਏਜੰਸੀ

ਖ਼ਬਰਾਂ, ਪੰਜਾਬ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ।

File Photo

ਅੰਮ੍ਰਿਤਸਰ : ਆਏ ਦਿਨ ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਟਿਕ-ਟਾਕ ਵੀਡੀਓ ਬਣਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਲਗਾਤਾਰ ਬਣ ਰਹੀਆਂ ਟਿਕ-ਟਾਕ ਵੀਡੀਓਜ਼ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਜੇਕਰ ਇਹ ਘਟਨਾਵਾਂ ਇੰਝ ਹੀ ਵਾਪਰਦੀਆਂ ਰਹੀਆਂ ਤਾਂ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਵੱਲੋਂ ਖਾਸ ਕਰ ਨੌਜਵਾਨ ਪੀੜ੍ਹੀ ਦੇ ਮੋਬਾਇਲ ਫੋਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਣ ਦੀ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇਗੀ।

ਇਸ ਬਿਆਨ ਤੋਂ ਬਾਅਦ ਹੁਣ ਹਰਿਮੰਦਰ ਸਾਹਿਬ ਵਿਚ ਟਿਕ-ਟਾਕ ਵੀਡੀਓਜ਼ ਨੂੰ ਲੈ ਕੇ ਵੱਡਾ ਕਦਮ ਚੁੱਕਦੇ ਹੋਏ ਵੱਖ-ਵੱਖ ਥਾਵਾਂ 'ਤੇ ਪੋਸਟਰ ਲਗਾਏ ਗਏ ਹਨ ਜਿਨ੍ਹਾਂ ਵਿਚ ਸਾਫ਼ ਤੌਰ 'ਤੇ ਲਿਖਿਆ ਗਿਆ ਹੈ ਕਿ ਇੱਥੇ ਟਿਕ-ਟਾਕ ਬਣਾਉਣਾ ਮਨ੍ਹਾਂ ਹੈ। ਦੱਸ ਦਈਏ ਕਿ ਇਹਨਾਂ ਵੀਡੀਓਜ਼ ਦੇ ਚੱਲਦੇ ਹੀ ਜੱਥੇਦਾਰ ਵੱਲੋਂ ਮੋਬਾਇਲ ਫੋਨ ਬੈਨ ਕਰਨ ਦਾ ਬਿਆਨ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਵਿਚ ਵੀਡੀਓ ਬਣਾਉਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਮੇ ਆ ਚੁੱਕੇ ਹਨ ਜਿਸ ਨਾਲ ਸਿੱਖ ਭਾਈਚਾਰੇ ਨੂੰ ਵੀ ਕਾਫ਼ੀ ਠੇਸ ਪਹੁੰਚੀ ਸੀ। ਜਿਨ੍ਹਾਂ ਲੜਕੀਆਂ ਨੇ ਦਰਬਾਰ ਸਾਹਿਬ ਵਿਚ ਟਿਕ-ਟਾਕ ਬਣਾਈ ਸੀ ਉਹਨਾਂ ਵੱਲੋਂ ਬਾਅਦ ਵਿਚ ਮਾਫ਼ੀ ਵੀ ਮੰਗ ਲਈ ਗਈ ਸੀ।