ਮਿਊਜ਼ਿਕ ਇੰਡਸਟਰੀ ਦਾ ਭਵਿੱਖ ਬਦਲ ਸਕਦਾ ਹੈ ਟਿਕ-ਟਾਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਅੱਜ ਦੇ ਸਮੇਂ ਵਿਚ ਟਿਕ-ਟਾਕ ਕਾਫ਼ੀ ਮਸ਼ਹੂਰ ਮਿਊਜ਼ਿਕ ਪਲੇਟਫਾਰਮ ਹੈ।

TikTok

ਨਵੀਂ ਦਿੱਲੀ: ਅੱਜ ਦੇ ਸਮੇਂ ਵਿਚ ਟਿਕ ਟਾਕ ਕਾਫ਼ੀ ਮਸ਼ਹੂਰ ਮਿਊਜ਼ਿਕ ਪਲੇਟਫਾਰਮ ਹੈ। ਹੁਣ ਤੱਕ ਇਹ ਐਪ 95 ਕਰੋੜ ਵਾਰ ਡਾਉਨਲੋਡ ਹੋ ਚੁੱਕਿਆ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਜਿੱਥੇ ਯੂਟਿਉਬ, ਵਾਈਨ ਅਤੇ ਇੰਸਟਾਗ੍ਰਾਮ ਤੇ ਤੁਹਾਨੂੰ ਮਿਊਜ਼ਿਕ ਸੁਣਨ ਨੂੰ ਮਿਲਦਾ ਹੈ ਤਾਂ ਉਥੇ ਹੀ ਟਿਕ ਟਾਕ ‘ਤੇ ਇਹ ਤੁਹਾਨੂੰ ਅਪਣੇ ਆਪ ਮਿਊਜ਼ਿਕ ਬਣਾਉਣਾ ਪੈਂਦਾ ਹੈ। ਟਿਕ ਟਾਕ ‘ਤੇ ਜ਼ਿਆਦਾਤਰ ਉਭਰ ਰਹੇ ਕਲਾਕਾਰਾਂ ਦੀ ਉਮਰ ਬਹੁਤ ਘੱਟ ਹੈ। ਇਹਨਾਂ ਕਲਾਕਾਰਾਂ ਦੀ ਫੈਨ ਫੋਲੋਇੰਗ ਵੀ ਜ਼ਿਆਦਾ ਹੈ। ਟਿਟ ਟਾਕ ਪੂਰੀ ਦੁਨੀਆ ਵਿਚ ਨੌਜਵਾਨਾਂ ਨੂੰ ਨਾਲ ਜੋੜ ਰਿਹਾ ਹੈ।

ਇਸ ਐਪ ਦੀ ਖ਼ਾਸ ਗੱਲ ਇਹ ਵੀ ਹੈ ਕਿ ਕਿਸੇ ਵੀ ਵੀਡੀਓ ਨੂੰ ਹੋਰ ਵੀਡੀਓ ‘ਤੇ ਪੇਸਟ ਕੀਤਾ ਜਾ ਸਕਦਾ ਹੈ। ਇਸ ਕਾਰਨ ਲੋਕ ਇਸ ਨਾਲ ਜ਼ਿਆਦਾ ਜੁੜਦੇ ਹਨ। ਇਹ ਐਪ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਦੂਜੀਆਂ ਕੰਪਨੀਆਂ ਵੀ ਇਸ ਵਪਾਰ ਵਿਚ ਆਉਣਾ ਚਾਹੁੰਦੀਆਂ ਹਨ। ਹਾਲ ਹੀ ਵਿਚ ਬਲੂਮਬਰਗ ਨੇ ਰਿਪੋਰਟ ਕੀਤਾ ਹੈ ਕਿ ਉਹ ਵੀ ਅਪਣਾ ਮਿਊਜ਼ਿਕ ਸਰਵਿਸ ਸਿਸਟਮ ਡਵੈਲਪ ਕਰਨਾ ਚਾਹੁੰਦੀ ਹੈ। ਹਾਲ ਹੀ ਵਿਚ ਲਿੰਕਡਇਨ ਨੇ ਵੀ ਅਜਿਹੀ ਇੱਛਾ ਜਤਾਈ ਸੀ।

ਪਰ ਅੱਜ ਦੇ ਸਮੇਂ ਵਿਚ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਇਸ ਲਈ ਇਸ ਐਪ ਵਿਚ ਲਗਾਤਾਰ ਅਪਡੇਟ ਰਹਿਣਾ ਬਹੁਤ ਜ਼ਰੂਰੀ ਹੈ। ਸਾਲ 2018 ਤੱਕ ਮਿਊਜ਼ਿਕ ਇੰਡਸਟਰੀ ਦੀ 75 ਫੀਸਦੀ ਆਮਦਨ ਸਟ੍ਰੀਮਿੰਗ ਤੋਂ ਆਉਂਦੀ ਸੀ, ਪਰ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਚੀਜ਼ਾਂ ਬਦਲ ਗਈਆਂ। ਇਸ ਐਪ ਨਾਲ ਕਈ ਕਲਾਕਾਰਾਂ ਦੀ ਮੋਨੋਪੋਲਲੀ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਇਸ ਐਪ ਨੇ ਨੌਜਵਾਨਾਂ ਨੂੰ ਅਪਣਾ ਹੁਨਰ ਵਿਖਾਉਣ ਦਾ ਮੌਕਾ ਦਿੱਤਾ ਹੈ।  ਉਭਰ ਰਹੇ ਕਲਾਕਾਰਾਂ ਲਈ ਅਪਣਾ ਮਿਊਜ਼ਿਕ ਪਰਮੋਟ ਕਰਨ ਦਾ ਇਹ ਬਹੁਤ ਵਧੀਆ ਪਲੇਟਫਾਰਮ ਹੈ।