ਪਰਮਿੰਦਰ ਢੀਂਡਸਾ ਨੇ ਅਕਾਲੀ ਸਰਕਾਰ ਸਮੇਂ ਹੋਈਆਂ ਗਲਤੀਆਂ ਕਬੂਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

"ਜਥੇਦਾਰ ਪ੍ਰਧਾਨ ਦੇ ਹੁਕਮ ਨਾਲ ਹੀ ਬਣਦੇ"

Parminder Singh Dhindsa

ਚੰਡੀਗੜ੍ਹ (ਗੁਰਬਿੰਦਰ ਸਿੰਘ): ਪੰਜਾਬ ਦੀ ਸਿਆਸਤ ਇਸ ਸਮੇਂ ਕਈਂ ਕਰਵਟਾਂ ਬਦਲ ਰਹੀ ਹੈ। ਇਸ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਖਿੱਤੇ ਦੀ ਜਿਹੜੀ ਰਿਵਾਇਤੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ’ ਉਸਦੇ ਵਿਚ ਕਈਂ ਤੋੜ-ਵਿਛੋੜੇ ਚੱਲ ਰਹੇ ਹਨ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪਾਰਟੀ ਆਪਣੀ ਲੀਹਾਂ ਤੋਂ ਲਹਿੰਦੀ ਜਾ ਰਹੀ ਹੈ।

ਹਾਲ ਹੀ ‘ਚ ਪਾਰਟੀ ਦੇ ਵਿਚ ਕਈਂ ਤੋੜ-ਵਿਛੋੜੇ ਹੋਏ ਹਨ, ਇਸਨੂੰ ਲੈ ਕੇ ਅਕਾਲੀ ਦਲ ‘ਚੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨੇ ਅਹਿਮ ਗੱਲਾਂ ਸਾਝੀਆਂ ਕੀਤੀਆਂ, ਜੋ ਕੁਝ ਖ਼ਾਸ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ: ਅਕਾਲੀ ਦਲ ਨਾਲੋਂ ਵੱਖ ਹੋਣ ਦੇ ਤੁਹਾਡੇ ਕੀ ਕਾਰਨ ਹਨ?

ਜਵਾਬ: ਪਾਰਟੀ ਨਾਲ ਵੱਖ ਹੋਣ ਦੇ ਕਈਂ ਕਾਰਨ ਹਨ, ਇੱਕ ਕਾਰਨ ਕਰਕੇ ਕੋਈ ਪਾਰਟੀ ਨਹੀਂ ਛੱਡ ਸਕਦਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਵੀ ਗਲਤੀਆਂ ਜਾਂ ਕਮੀਆਂ ਹੋਈਆਂ ਉਨ੍ਹਾਂ ਨੂੰ ਦਰੁਸਤ ਕਰਨ ਲਈ ਜਾਂ ਉਨ੍ਹਾਂ ਨੂੰ ਮਹਿਸੂਸ ਕਰਨ ਲਈ ਪਾਰਟੀਆਂ ਦੇ ਵਿਚ ਚਰਚਾਵਾਂ ਚੱਲੀਆਂ।

ਢੀਡਸਾਂ ਸਾਬ੍ਹ ਤੇ ਹੋਰ ਨੇਤਾਵਾਂ ਨੇ ਯਤਨ ਕੀਤਾ ਕਿ ਸ਼੍ਰੋਮਣੀ ਅਕਾਲੀ ‘ਚ ਜੋ ਵੀ ਗਲਤੀਆਂ ਹੋਈਆਂ ਉਨ੍ਹਾਂ ਦਾ ਪਸ਼ਚਾਤਾਪ ਕਰਕੇ ਲੋਕਾਂ ਦੇ ਦੁਬਾਰਾ ਵਿਸ਼ਵਾਸ਼ ਜਿੱਤਿਆ ਜਾਵੇ ਪਰ ਜਦੋਂ ਢੀਡਸਾਂ ਸਾਬ੍ਹ ਤੇ ਹੋਰ ਵੀ ਕਈਂ ਨੇਤਾਵਾਂ ਦੀਆਂ ਜਦੋਂ ਗੱਲਾਂ ਨੂੰ ਨਹੀਂ ਗੌਰਿਆ ਗਿਆ ਤਾਂ ਉਨ੍ਹਾਂ ਨੇ ਪਾਰਟੀ ਦੇ ਵਿਚ ਘੁਟਣ ਮਹਿਸੂਸ ਕਰਦੇ ਪਾਰਟੀ ਤੋਂ ਵੱਖ ਹੋਣ ਦਾ ਕਦਮ ਚੁੱਕਿਆ ਤੇ ਪਾਰਟੀ ਨੇ ਉਨ੍ਹਾਂ ਖਿਲਾਫ਼ ਕਾਰਵਾਈ ਵੀ ਕੀਤੀ।

ਸਵਾਲ: ਜਦੋਂ ਬਾਦਲਾਂ ਨੇ ਕਿਹਾ ਕਿ ਢੀਂਡਸਾ ਨੇ ਸਾਡੀ ਪਿੱਠੇ ‘ਤੇ ਛੁਰਾ ਮਾਰਿਆ ਤਾਂ ਤੁਸੀਂ ਇਸਨੂੰ ਕਿਵੇਂ ਦੇਖਦੇ ਹੋ?

ਜਵਾਬ: ਤੁਹਾਡੀ ਪਿੱਠ ‘ਤੇ ਛੁਰਾ ਕਿਉਂ ਤੇ ਕਿਵੇਂ ਮਾਰਿਆ ਹੈ, ਇਸ ਬਾਰੇ ਸੁਖਬੀਰ ਬਾਦਲ ਨੂੰ ਖੁਦ ਸੋਚਣਾ ਚਾਹੀਦਾ ਹੈ। ਪਹਿਲਾਂ ਗੱਲ ਅਸੀਂ ਕੋਈ ਛੁਰਾ ਨਹੀਂ ਮਾਰਿਆ, ਅਸੀਂ ਪਾਰਟੀ ਦੀ ਮਜਬੂਤੀ ਦੀ ਗੱਲ ਕੀਤੀ ਹੈ, ਪਾਰਟੀ ਕਿਵੇਂ ਮਜਬੂਤ ਹੋਵੇਗੀ ਜੇ ਅਸੀਂ ਪਾਰਟੀ ਨੂੰ ਸਿਧਾਂਤਕ ਲੀਹਾਂ ਉਤੇ ਲੈ ਕੇ ਆਵਾਂਗੇ ਤੇ ਪਾਰਟੀ ਦੀ ਵਿਚਾਰਧਾਰਾ ਨੂੰ ਬਹਾਲ ਕਰਾਂਗੇ ਤਾਂ ਹੀ ਅਸੀਂ ਲੋਕਾਂ ਦਾ ਵਿਸ਼ਵਾਸ਼ ਜਿੱਤ ਸਕਦੇ ਹਾਂ।

ਗਲਤੀਆਂ ਜਾਂ ਕਮੀਆਂ ਜੋ ਵੀ ਹੋਈਆਂ ਉਨ੍ਹਾਂ ਨੂੰ ਅਸੀਂ ਆਪਣੀ ਗਲਤੀ ਮੰਨ ਕੇ ਉਨ੍ਹਾਂ ਦਾ ਪਸ਼ਚਾਤਾਪ ਕਰਕੇ ਲੋਕਾਂ ਦਾ ਦੁਬਾਰਾ ਵਿਸ਼ਵਾਸ਼ ਜਿੱਤੀਏ ਪਰ ਲੋਕਾਂ ਦੀ ਨਿਗ੍ਹਾ ‘ਚ ਇਹ ਬਾਦਲ ਪਰਵਾਰ ਦੀ ਪਾਰਟੀ ਹੀ ਬਣ ਕੇ ਰਹਿ ਗਈ।

ਸਵਾਲ: ਪਾਰਟੀ ਆਪਣੀਆਂ ਸਿਧਾਂਤਕ ਲੀਹਾਂ ਤੋਂ ਲਹਿੰਦੀ ਜਾ ਰਹੀ, ਕਿਹੜੀਆਂ ਸਿਧਾਂਤਕ ਲੀਹਾਂ ਹਨ?

ਜਵਾਬ: ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਆਪਣੀ ਵਿਚਾਰਧਾਰਾ ਨੂੰ ਅੱਗੇ ਰੱਖਿਆ ਹੈ ਤੇ ਸੱਤਾ ਪ੍ਰਾਪਤੀ ਨੂੰ ਕਦੇ ਵੀ ਅਹਿਮ ਨਹੀਂ ਰੱਖਿਆ। ਅਸੀਂ ਸੱਤਾ ਪ੍ਰਾਪਤੀ ਜਾਂ ਸੱਤਾ ਹਾਸਲ ਕਰਨ ਲਈ ਕਈ ਗਲਤ ਫ਼ੈਸਲੇ ਵੀ ਕੀਤੇ ਤੇ ਉਨ੍ਹਾਂ ਦਾ ਅੱਜ ਸਾਨੂੰ ਖਾਮਿਆਜਾ ਭੁਗਤਣਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖਾਂ ਦੀ ਗੱਲ ਕਰਦਾ ਸੀ, ਦੁਨੀਆਂ ਭਰ ਦੇ ਸਿੱਖਾਂ ਦੀ ਤਰਜਮਾਨੀ ਕਰਦਾ ਸੀ ਪਰ ਅੱਜ ਸਾਡਾ ਕੇਂਦਰ ‘ਤੇ ਇਨਾਂ ਵੀ ਦਬਾਅ ਨਹੀਂ ਰਿਹਾ ਕਿ ਕੇਂਦਰ ਤੋਂ ਕੋਈ ਗੱਲ ਅਸੀਂ ਮੰਨਵਾ ਸਕੀਏ।

ਸਵਾਲ: ਵੱਡੀਆਂ ਗਲਤੀਆਂ ਪੰਜਾਬ ‘ਚ ਹੋਈਆਂ, ਬੇਅਦਬੀ ਕਾਂਡ, ਡੇਰਾ ਸੌਦਾ ਦੀ ਮੁਆਫ਼ੀ, ਸਮੇਂ ਤੁਹਾਡਾ ਕੀ ਸਟੈਂਡ ਸੀ?

ਜਵਾਬ: ਉਦੋਂ ਢੀਡਸਾ ਸਾਬ੍ਹ ਨੇ ਪਹਿਲੇ ਦਿਨ ਹੀ 2015 ਤੋਂ ਇਹ ਕਿਹਾ ਕਿ ਸਾਨੂੰ ਗਲਤੀ ਮੰਨ ਕੇ ਅਕਾਲ ਤਖਤ ਸਾਬ੍ਹ ਪੇਸ਼ ਹੋਣਾ ਚਾਹੀਦਾ ਹੈ, ਉਨ੍ਹਾਂ ਕਿ ਜੇ ਅੱਪਾਂ ਗਲਤੀ ਮੰਨ ਲਵਾਂਗੇ ਤਾਂ ਪੰਜਾਬ ਦੇ ਲੋਕ ਜਾਂ ਸਿੱਖ ਭਾਈਚਾਰਾ ਮੁਆਫ਼ ਕਰ ਦਵੇਗਾ।

ਸਵਾਲ: ਬੇਅਦਬੀਆਂ ਲਈ ਤੁਸੀਂ ਕਿਸਨੂੰ ਜਿੰਮੇਵਾਰ ਮੰਨਦੇ ਹੋ?

ਜਵਾਬ: ਬੇਅਦਬੀ ਕਿਸਨੇ ਕੀਤੀ ਜਾਂ ਕਰਵਾਈ ਉਹ ਤਾਂ ਜਾਂਚ-ਪੜਤਾਲ ਤੋਂ ਬਾਅਦ ਪਤਾ ਲੱਗੇਗਾ। ਜਿਹੜੀ ਗੋਲੀ ਚੱਲੀ ਸੀ ਉਹ ਗਲਤੀ ਹੋਈ ਪੁਲਿਸ ਐਡਮਿਨੀਸਟ੍ਰੇਸ਼ਨ ਤੋਂ ਇਹ ਅਸੀਂ ਮੰਨਦੇ ਹਾਂ ਕਿ ਪੁਲਿਸ ਸਰਕਾਰ ਦੇ ਹੇਠ ਹੁੰਦੀ ਹੈ ਸਰਕਾਰ ਉਸਤੋਂ ਪੱਲਾ ਨਹੀਂ ਝਾੜ ਸਕਦੀ। ਜਿਹੜੇ ਉਥੇ ਦੋ ਨੌਜਵਾਨ ਸਿੱਖ ਸ਼ਹੀਦ ਹੋਏ ਉਨ੍ਹਾਂ ਨੂੰ ਲੈ ਕੇ ਲੋਕਾਂ ਤੇ ਸਾਡੇ ਹਿਰਦੇ ਵਿਚ ਵੀ ਡੁੰਘੀ ਸੱਟ ਵੱਜੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਬੇਅਦਬੀ ਅਕਾਲੀ ਦਲ ਨੇ ਕੀਤੀ ਹੈ ਪਰ ਸਾਡੀ ਸਰਕਾਰ ਸਮੇਂ ਇਹ ਘਟਨਾ ਹੋਈ ਸੀ ਅਤੇ ਦੋਸ਼ੀ ਨਹੀਂ ਫੜ੍ਹੇ ਗਏ।

ਸਵਾਲ: ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ ਉਨ੍ਹਾਂ 25 ਸਾਲਾਂ ‘ਚ ਪਾਣੀ ਵਾਲਾ ਮਸਲਾ ਹੱਲ ਕਿਉਂ ਨਹੀਂ ਹੋ ਸਕਿਆ?

ਜਵਾਬ: ਸ਼੍ਰੋਮਣੀ ਅਕਾਲੀ ਦਲ ਦਾ ਸ਼ੁਰੂ ਤੋਂ ਹੀ ਪਾਣੀ ਵਾਲੇ ਮੁੱਦੇ ‘ਤੇ ਸਟੈਂਡ ਰਿਹਾ ਹੈ ਪਰ ਲੋਕਾਂ ਨੂੰ ਇਹ ਹੋਣਾ ਚਾਹੀਦੈ ਕਿ ਸਾਡੇ ਲਈ ਜਾਂ ਪੰਜਾਬ ਲਈ ਅਕਾਲੀ ਦਲ ਆਪਣੀ ਪੂਰੀ ਤਾਕਤ ਵਰਤ ਰਿਹਾ ਹੈ।

ਸਵਾਲ: ਤੁਸੀਂ ਆਪਣੇ ਪਿਤਾ ਦੇ ਕਹਿਣ ‘ਤੇ ਜਾਂ ਆਪਣੇ-ਆਪ ਪਾਰਟੀ ਛੱਡੀ?

ਜਵਾਬ: ਅਕਾਲੀ ਦਲ ਦੀ ਅੱਜ ਵੀ ਅਸੀਂ ਸੋਚ ‘ਤੇ ਖੜ੍ਹੇ ਹਾਂ ਉਦੋਂ ਵੀ ਅਸੀਂ ਖੜ੍ਹੇ ਸੀ, ਜਿੱਥੇ ਵੀ ਮੇਰੀ ਪਾਰਟੀ ਨੇ ਡਿਊਟੀ ਲਗਾਈ ਉਥੇ ਮੈਂ ਖੜ੍ਹਾ ਹੋਇਆ, ਜਿੱਥੇ ਵੀ ਮੈਨੂੰ ਜਿੰਮੇਵਾਰੀ ਦਿੱਤੀ ਮੈਂ ਉਥੇ ਵੀ ਉਸਨੂੰ ਬਾਖੂਬੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੇ ਫ਼ੈਸਲੇ ‘ਤੇ ਪਾਰਟੀ ਛੱਡੀ ਮੈਨੂੰ ਮੇਰੇ ਪਿਤਾ ਨੇ ਨਹੀਂ ਕਿਹਾ।

ਸਵਾਲ: ਬਾਦਲਾਂ ਦੇ ਚੁੰਗਲ ਤੋਂ ਐਸਜੀਪੀਸੀ ਨੂੰ ਛਡਵਾਉਣ ਬਾਰੇ ਤੁਹਾਡਾ ਕੀ ਕਹਿਣੈ?

ਜਵਾਬ: ਐਸਜੀਪੀਸੀ ਦੇ ਵਿੱਚ ਉਹ ਵਿਅਕਤੀ ਹੋਣੇ ਚਾਹੀਦੇ ਹਨ ਜੋ ਧਾਰਮਿਕ ਪ੍ਰੀਵਿਰਤੀ ਦੇ ਹੋਣ, ਧਾਰਮਿਕ ਤੌਰ ‘ਤੇ ਸੇਵਾ ਕਰਨਾ ਚਾਹੁੰਦੇ ਹੋਣ, ਇਸਦੇ ਵਿਚ ਉਹ ਵਿਅਕਤੀਆਂ ਨੂੰ ਕਿਸੇ ਸਿਆਸਤ ਦੇ ਵਿਚ ਜਾਂ ਕੋਈ ਅਹੁਦਾ ਲੈਣ ਦਾ ਚਾਹਵਾਨ ਨਾ ਹੋਵੇ। ਉਹ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਐਸਜੀਪੀਸੀ ਦੇ ਵਿਚ ਨਵੀਂ ਧਾਰਮਿਕ ਲੋਕ ਆਉਣ ਤੇ ਐਸਜੀਪੀਸੀ ‘ਤੇ ਲੋਕਾਂ ਦਾ ਦੁਬਾਰਾ ਵਿਸ਼ਵਾਸ ਬਣਨਾ ਤੈਅ ਹੋਵੇ।

ਬੜੀ ਬੇਬਾਕੀ ਦੇ ਨਾਲ ਅਹਿਮ ਮੁੱਦਿਆ ‘ਤੇ ਗੱਲਾਂ ਕੀਤੀਆਂ ਗਈਆਂ। ਆਪਣਾ ਸਟੈਂਡ ਵੀ ਸਪੱਸ਼ਟ ਕੀਤਾ ਨਾਲ ਇਹ ਵੀ ਕਿਹਾ ਕਿ ਸੰਗਰੂਰ ਦੇ ਵਿਚ ਵੱਡਾ ਇਕੱਠ ਕਰਨਗੇ। ਜਿਹੜੇ ਇਲਜਾਮ ਲੱਗ ਰਹੇ ਹਨ ਉਨ੍ਹਾਂ ਨੂੰ ਖਾਰਜ ਕਰਦੇ ਹੋਏ ਢੀਡਸਾ ਨੇ ਕਿਹਾ ਕਿ ਢੀਡਸਾਂ ਪਰਵਾਰ ਸਿਧਾਂਤਕ ਲੜਾਈ ਲੜ ਰਿਹਾ ਹੈ ਕੋਈ ਕੁਰਸੀ ਦੀ ਲੜਾਈ ਨਹੀਂ ਲੜ ਰਿਹਾ।