ਪਰਵਾਰ ਨੂੰ ਮਿਲਣ ਜਾ ਰਹੇ 2 ਫ਼ੌਜੀ ਕਾਰ ਸਮੇਤ ਟੋਭੇ ‘ਚ ਡਿੱਗੇ, ਦੋਨਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗੇ ਦੇ ਪਿੰਡ ਭਿੰਡਰ ਕਲਾਂ ਵਿਚ ਰਹੱਸਮਈ ਹਾਲਾਤ ਵਿਚ ਇਕ ਸਵਿਫਟ ਕਾਰ ਛੱਪੜ ਵਿਚ ਪਲਟ ਜਾਣ ਕਾਰਨ 2 ਫੌਜੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪਰਵਾਰ...

Car Accident

ਮੋਗਾ :  ਮੋਗੇ ਦੇ ਪਿੰਡ ਭਿੰਡਰ ਕਲਾਂ ਵਿਚ ਰਹੱਸਮਈ ਹਾਲਾਤ ਵਿਚ ਇਕ ਸਵਿਫਟ ਕਾਰ ਛੱਪੜ ਵਿਚ ਪਲਟ ਜਾਣ ਕਾਰਨ 2 ਫੌਜੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪਰਵਾਰ ਦੇ ਮੈਬਰਾਂ ਮੁਤਾਬਿਕ ਸੁਰਜੀਤ ਸਿੰਘ ਪੁੱਤ ਚਮਕੌਰ ਸਿੰਘ ਪਿੰਡ ਭਿੰਡਰ ਖੁਰਦ ਮੋਗਾ ਅਤੇ ਹਰਪ੍ਰੀਤ ਸਿੰਘ ਨਿਵਾਸੀ ਪਿੰਡ ਬਾਲ ਸੰਢਾ ਰੋਪੜ ਜੋ ਕਿ ਇੱਕਠੇ ਜਲੰਧਰ ਵਿਚ 13 ਮੀਡੀਅਮ ਯੂਨਿਟ ਵਿਚ ਤੈਨਾਤ ਸਨ।  ਪਿਛਲੇ 3 ਮਾਰਚ ਨੂੰ ਉਹ ਦੋਨਾਂ ਇੱਕਠੇ ਪਿੰਡ ਭਿੰਡਰ ਖੁਰਦ ਮੋਗਾ ਵਿਚ ਪਰਵਾਰ ਨੂੰ ਮਿਲਣ ਲਈ ਆ ਰਹੇ ਸਨ,

ਜਿਸਦੀ ਜਾਣਕਾਰੀ ਸਵੇਰੇ ਸੁਰਜੀਤ ਸਿੰਘ  ਨੇ ਆਪਣੀ ਪਤਨੀ ਨੂੰ ਫੋਨ ‘ਤੇ ਦਿੱਤੀ ਸੀ, ਉੱਤੇ ਦੇਰ ਰਾਤ ਤੱਕ ਜਦੋਂ ਉਹ ਘਰ ਨਹੀਂ ਪੁੱਜੇ ਤਾਂ ਪਰਵਾਰਕ ਮੈਂਬਰਾਂ ਵੱਲੋਂ ਵਾਰ-ਵਾਰ ਫੋਨ ‘ਤੇ ਸੰਪਰਕ ਕੀਤਾ ਗਿਆ, ਉੱਤੇ ਦੋਨਾਂ ਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ। ਅਗਲੇ ਦਿਨ ਪਰਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਜਾਣਕਾਰੀ ਫੌਜ ਦੇ ਅਧਿਕਾਰੀਆਂ ਨੂੰ ਦਿੱਤੀ ਅਤੇ ਉਨ੍ਹਾਂ ਵੱਲੋਂ ਵੀ ਜਵਾਨਾਂ ਦੀ ਭਾਲ ਕੀਤੀ ਗਈ।

ਦੋਨਾਂ ਜਵਾਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਬਾਅਦ ‘ਚ ਫੌਜ ਅਧਿਕਾਰੀਆਂ ਵੱਲੋਂ ਇਨ੍ਹਾਂ ਲਾਪਤਾ ਜਵਾਨਾਂ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੇ ਦੌਰਾਨ ਇਨ੍ਹਾਂ ਫੌਜੀ ਜਵਾਨਾਂ ਦੇ ਫੋਨ ਦੀ ਲੋਕੇਸ਼ਨ ਪਿੰਡ ਜਲਾਲਾਬਾਦ ਤੱਕ ਹੀ ਆ ਰਹੀ ਸੀ। ਅੱਜ ਪਰਵਾਰਕ ਮੈਂਬਰਾਂ ਨੂੰ ਅਚਾਨਕ ਪਿੰਡ ਦੇ ਛੱਪੜ ਵਿਚ ਇਕ ਪਲਟੀ ਹੋਈ ਗੱਡੀ ਦਾ ਟਾਇਰ ਵਿਖਾਈ ਦਿੱਤਾ ਤਾਂ ਇਸਦੀ ਸੂਚਨਾ ਥਾਣਾ ਧਰਮਕੋਟ ਵਿਚ ਪੁਲਿਸ ਨੂੰ ਦਿੱਤੀ ਗਈ।

ਪੁਲਿਸ ਅਧਿਕਾਰੀਆਂ ਵੱਲੋਂ ਗੱਡੀ ਬਾਹਰ ਕੱਢਣ ‘ਤੇ ਦੋਨਾਂ ਫੌਜੀ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ।  ਥਾਣਾ ਧਰਮਕੋਟ ਦੀ ਪੁਲਿਸ ਵੱਲੋਂ ਦੋਨਾਂ ਫੌਜੀਆਂ ਦੀ ਜਾਣਕਾਰੀ ਫੌਜ ਦੇ ਸੀਨੀਅਰ ਨੂੰ ਦਿੱਤੀ ਗਈ।