ਭਾਰਤੀ ਫੌਜੀ ਸਥਾਨਾ ਨੂੰ ਨਿਸ਼ਾਨਾ ਨਹੀ ਬਣਾਇਆ- ਪਾਕਿ ਦਾ ਝੂਠਾ ਦਾਅਵਾ: ਰੱਖਿਆ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦਾ ਇਹ ਦਾਅਵਾ ਝੂਠਾ ਹੈ ਕਿ ਪਾਕਿ ਦੀ ਹਵਾਈ ਫੌਜ ਨੇ ਭਾਰਤੀ ਫੌਜੀ ਸਥਾਨਾਂ ਨੂੰ ....

Nirmala Sitharamn

ਨਵੀਂ ਦਿੱਲੀ- ਰੱਖਿਆ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦਾ ਇਹ ਦਾਅਵਾ ਝੂਠਾ ਹੈ ਕਿ ਪਾਕਿ ਦੀ ਹਵਾਈ ਫੌਜ ਨੇ ਭਾਰਤੀ ਫੌਜੀ ਸਥਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਜਹਾਜ਼ਾਂ ਨੇ ਨੌਸ਼ੇਰਾ ਅਤੇ ਰਾਜੌਰੀ ਸੈਕਟਰ ਵਿਚ ਕਈ ਫੌਜੀ ਸਥਾਨਾਂ ਨੂੰ ਸਪੱਸ਼ਟ ਰੂਪ ਨਾਲ ਨਿਸ਼ਾਨਾ ਬਣਾਇਆ ਗਿਆ ਪਰ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਪਾਰਟੀ ਨੇ ਉਨ੍ਹਾਂ ਦੀਆਂ ਕੋਸ਼ਿਸ਼ਾ ਨੂੰ ਨਾਕਾਮ ਕਰ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਦੀਆਂ ਛੁੱਟੀਆਂ ਰਦ ਨਹੀਂ ਕੀਤੀ ਗਈਆਂ ਹਨ, 

ਪਰ ਮਹੱਤਵਪੂਰਣ ਪੋਸਟਾਂ ਸੰਭਾਲ ਰਹੇ ਕਰਮਚਾਰੀਆਂ ਦੀਆਂ ਛੁੱਟੀਆਂ ਵਿਚ ਕਟੌਤੀ ਕੀਤੀ ਗਈ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਜ਼ਮੀਨ ਉੱਤੇ ਤਾਇਨਾਤ ਬਲਾਂ ਨੂੰ ਹੁਣ ਕਿਸੇ ਕਾਰਵਾਈ ਲਈ ਭੇਜਿਆ ਨਹੀਂ ਗਿਆ ਹੈ ਅਤੇ ਕੁੱਝ ਬਲ ਉਪਲੱਬਧ ਸੂਚਨਾ ਉੱਤੇ ਕਾਰਵਾਈ ਲਈ ਜਾਣ ਨੂੰ ਤਿਆਰ ਹਨ। ਭਾਰਤ ਅਤੇ ਪਾਕਿਸਤਾਨ ਦੇ ਵਿਚ ਇੱਕ ਹਵਾਈ ਸੰਘਰਸ਼ ਦੇ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਦੇ ਇਕ ਪਾਇਲਟ ਨੂੰ ਹਿਰਾਸਤ ਵਿਚ ਲੈ ਲਿਆ ਸੀ।

ਦੋਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਦੂਜੇ ਦੇ ਲੜਾਕੂ ਜਹਾਜ਼ਾਂ ਨੂੰ ਤਬਾਹ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚ ਹਵਾਈ ਸੰਘਰਸ਼ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਫੌਜੀ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਅਸਫ਼ਲ ਕੋਸ਼ਿਸ਼ ਦੇ ਬਾਅਦ ਸ਼ੁਰੂ ਹੋਇਆ। ਇਸ ਘਟਨਾਕ੍ਰਮ ਤੋਂ ਦੋਨਾਂ ਦੇਸ਼ਾਂ ਦੇ ਵਿਚ ਲੜਾਈ ਦਾ ਸ਼ੱਕ ਪੈਦਾ ਹੋ ਗਿਆ ਸੀ।