ਹੋਲਾ ਮਹੱਲਾ ਮਨਾਉਣ ਲਈ ਸ਼ਿਵਪੁਰੀ ਸਾਹਿਬ ਨੂੰ ਜਾਂਦਿਆਂ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਸਨ ਦੋਵੇਂ ਮ੍ਰਿਤਕ

family members of deceased

ਹੋਰ ਸੰਗਤ ਨੂੰ ਲੱਗਿਆਂ ਸੱਟਾਂ, ਹਸਪਤਾਲ ਕਰਵਾਇਆ ਗਿਆ ਦਾਖ਼ਲ

ਸ੍ਰੀ ਗੋਇੰਦਵਾਲ ਸਾਹਿਬ (ਮਾਨ ਸਿੰਘ) : ਹੋਲਾ ਮਹੱਲਾ ਮਨਾਉਣ ਲਈ ਸ਼ਿਵਪੁਰੀ ਸਾਹਿਬ (ਗਵਾਲੀਅਰ) ਨੂੰ ਜਾਂਦਿਆਂ ਟਰੱਕ ਨਾਲ  ਭਿਆਨਕ ਹਾਦਸਾ ਵਾਪਰਨ ਕਰ ਕੇ ਜ਼ਿਲ੍ਹਾ ਤਰਨਤਾਰਨ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਵਿਅਕਤੀਆਂ ਦੀ ਪਹਿਚਾਣ ਨਿਸ਼ਾਨ ਸਿੰਘ ਉਮਰ ਲੱਗਭਗ 35 ਸਾਲ ਸਿੰਘ ਪਿੰਡ ਰਾਣੀਵਲਾਹ ਅਤੇ ਕਾਰਜ ਸਿੰਘ ਉਮਰ ਲੱਗਭਗ 50 ਸਾਲ ਪਿੰਡ ਲੁਹਾਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ:   ਅੰਤਿਮ ਸਸਕਾਰ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ

ਇਹ ਦੋਵੇਂ ਪਿੰਡ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ। ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਦੋਵੇਂ ਵਿਆਕਤੀ ਕਾਫ਼ੀ ਲੰਮੇ ਸਮੇਂ ਤੋਂ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਬਾਬਾ ਹਾਕਮ ਸਿੰਘ ਤੇ ਬਾਬਾ ਸੁੱਖਾ ਸਿੰਘ ਜੀ ਨਾਲ ਜੁੜੇ ਸਨ ਅਤੇ ਇਹ ਹੋਲੇ ਮਹੱਲੇ ਨੂੰ ਮੁੱਖ ਰੱਖਦਿਆਂ ਸੰਤਾਂ ਮਹਾਪੁਰਸ਼ਾਂ ਦਾ ਟਰੱਕ ਲੈ ਕੇ ਸ਼ਿਵਪੁਰੀ ਸਾਹਿਬ ਐੱਮਪੀ ਵਿਖੇ ਜਾ ਰਹੇ ਸਨ।

ਇਹ ਵੀ ਪੜ੍ਹੋ:   ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ

ਇਸ ਦੌਰਾਨ ਹੀ ਰਸਤੇ ਵਿਚ ਇਨ੍ਹਾਂ ਦੀ ਗੱਡੀ ਅੱਡਾ ਧੌਲਪੁਰ ਨਜ਼ਦੀਕ ਜਾ ਕੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਦੌਰਾਨ ਇਨ੍ਹਾਂ ਦੋਹਾਂ ਦੀ ਮੌਤ ਹੋ ਜਾਂਦੀ ਹੈ ਤੇ ਪਿੱਛੇ ਬੈਠੀ ਸੰਗਤ ਦੇ ਵੀ ਕਾਫ਼ੀ ਸੱਟਾਂ ਲੱਗ ਜਾਂਦੀਆਂ ਹਨ। ਦੋਹਾਂ ਹੀ ਪੀੜਤ ਪਰਿਵਾਰਾਂ ਵੱਲੋਂ ਪੰਜਾਬ ਸਰਕਾਰ ਪਾਸੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ।