ਬਦਲਿਆ ਮੌਸਮ ਦਾ ਮਿਜ਼ਾਜ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਣਕ ਦੀ ਪੱਕੀ ਹੋਈ ਫ਼ਸਲ ਦੀ ਵਾਢੀ ਪ੍ਰਭਾਵਿਤ ਹੋ ਸਕਦੀ ਹੈ

Weather conditions!

ਚੰਡੀਗੜ੍ਹ: ਮਾਨਸੂਨ ਤੋਂ ਪਹਿਲਾਂ ਹੀ ਮੌਸਮ ਦਾ ਮਿਜਾਜ਼ ਬਦਲਣਾ ਸ਼ੁਰੂ ਹੋ ਗਿਆ ਹੈ। ਤੇਜ਼ ਚੱਕਰਕਵਾਤੀ ਹਵਾਵਾਂ ਕਾਰਨ ਪੂਰੇ ਦੇਸ਼ ਵਿਚ ਮੌਸਮੀ ਗੜਬੜੀ ਦੇਖਣ ਨੂੰ ਮਿਲ ਰਹੀ ਹੈ ਅਤੇ ਪੰਜਾਬ ਸਮੇਤ ਕਈ ਥਾਈਂ ਹਲਕੀ ਬਾਰਿਸ਼ ਹੋ ਸਕਦੀ ਹੈ। ਪੱਛਮੀ ਗੜਬੜੀਆਂ ਕਾਰਨ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਧੂੜ ਭਰੀ ਹਨੇਰੀ ਦੇ ਨਾਲ-ਨਾਲ ਕਣੀਆਂ ਪੈ ਸਕਦੀਆਂ ਹਨ।

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਸਵੇਰੇ ਸੰਘਣੇ ਬੱਦਲ ਛਾ ਗਏ ਤੇ ਠੰਢੀਆਂ ਹਵਾਵਾਂ ਵਗਣ ਲੱਗੀਆਂ। ਇਸ ਦੇ ਨਾਲ ਹੀ ਗਰਜ ਤੇ ਚਮਕ ਦੇ ਨਾਲ ਕਿਣਮਿਣ ਵੀ ਸ਼ੁਰੂ ਹੋ ਗਈ। ਸਕਾਈਮੈਟ ਵੱਲੋਂ ਕੀਤੀ ਮੌਸਮੀ ਭਵਿੱਖਬਾਣੀ ਮੁਤਾਬਕ ਮੌਸਮ ਦਾ ਇਹ ਮਿਜਾਜ਼ ਪੂਰਾ ਹਫ਼ਤਾ ਜਾਰੀ ਰਹਿ ਸਕਦਾ ਹੈ। ਅਜਿਹੇ ਵਿਚ ਕਣਕ ਦੀ ਪੱਕੀ ਹੋਈ ਫ਼ਸਲ ਦੀ ਵਾਢੀ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ, ਚੱਕਰਵਾਤੀ ਹਵਾਵਾਂ ਕਾਰਨ ਮੈਦਾਨਾਂ ਦਾ ਤਾਪਮਾਨ ਕਾਬੂ ਵਿਚ ਰਹੇਗਾ।