ਅਪਣਾਓ ਮਾਨਸੂਨ ਦੇ ਕੁਝ ਖਾਸ ਸੁਝਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਆਮ ਤੌਰ 'ਤੇ ਮਾਨਸੂਨ ਦੇ ਇਸ ਮੌਸਮ ਵਿਚ ਲੋਕ ਸ਼ਾਪਿੰਗ ਤੋਂ ਬਚਦੇ ਹਨ ਪਰ ਫੈਸ਼ਨ ਕਰਨ ਲਈ ਨਵੇਂ - ਨਵੇਂ ਤਜ਼ਰਬੇ ਕਰਨ ਦੇ ਕਈ ਮੌਕੇ ਹੁੰਦੇ ਹਨ। ਇਸ ਮੌਸਮ ਵਿਚ ਕੀ ਪਾਈਏ...

monsoon wear

ਆਮ ਤੌਰ 'ਤੇ ਮਾਨਸੂਨ ਦੇ ਇਸ ਮੌਸਮ ਵਿਚ ਲੋਕ ਸ਼ਾਪਿੰਗ ਤੋਂ ਬਚਦੇ ਹਨ ਪਰ ਫੈਸ਼ਨ ਕਰਨ ਲਈ ਨਵੇਂ - ਨਵੇਂ ਤਜ਼ਰਬੇ ਕਰਨ ਦੇ ਕਈ ਮੌਕੇ ਹੁੰਦੇ ਹਨ। ਇਸ ਮੌਸਮ ਵਿਚ ਕੀ ਪਾਈਏ, ਕੀ ਨਾ ਪਾਈਏ, ਇਸ ਸੋਚ 'ਚ ਜੇਕਰ ਤੁਸੀਂ ਹੋ ਤਾਂ ਅਸੀਂ ਤੁਹਾਨੂੰ ਮਾਨਸੂਨ ਫ਼ੈਸ਼ਨ ਦੇ ਕੁੱਝ ਅਜਿਹੇ ਟ੍ਰੈਂਡ ਦੀ ਜਾਣਕਾਰੀ ਦੇ ਰਹੇ ਹਾਂ ਜੋ ਇਸ ਮੌਸਮ ਲਈ ਬਿਲਕੁੱਲ ਫਿਟ ਹਨ।

ਸਮਾਰਟ ਲੁੱਕ ਲਈ ਟ੍ਰੈਂਚਕੋਟ : ਮੀਂਹ ਵਿਚ ਸ਼ਾਰਟਸ, ਮਿਨੀ ਅਤੇ ਸਕਰਟ ਤਾਂ ਹਮੇਸ਼ਾ ਚਲਨ ਵਿਚ ਰਹਿੰਦੇ ਹੀ ਹਨ ਪਰ ਇਨੀਂ ਦਿਨੀਂ ਕੁੜੀਆਂ ਦੇ ਫ਼ੈਸ਼ਨ ਟ੍ਰੈਂਡ ਦੀ ਗੱਲ ਕਰੀਏ ਤਾਂ ਟ੍ਰੈਂਚਕੋਟ ਇਕ ਵਧੀਆ ਵਿਕਲਪ ਹੋ ਸਕਦਾ ਹੈ। ਮੀਂਹ ਦੇ ਮੌਸਮ ਕਾਟਨ, ਲਾਇਕਰਾ ਆਦਿ ਟੈਕਸਚਰ ਦੇ ਟ੍ਰੈਂਚਕੋਟ ਬਿਹਤਰ ਰਹਿਣਗੇ।ਬੇਂਜ, ਲਾਲ, ਨਾਰੰਗੀ, ਪਰਪਲ ਵਰਗੇ ਰੰਗ ਇਸ ਮਾਨਸੂਨ ਦੇ ਪਰਫ਼ੈਕਟ ਰੰਗ ਹਨ। ਇਸ ਸੀਜ਼ਨ ਵਿਚ ਤੁਸੀਂ ਫਲਾਵਰੀ ਪ੍ਰਿੰਟ ਜਾਂ ਪੋਲਕਾ ਡਾਟ ਪ੍ਰਿੰਟ ਵਾਲੇ ਟ੍ਰੈਂਚਕੋਟ ਵੀ ਟਰਾਈ ਕਰ ਸਕਦੇ ਹੋ। ਤੁਹਾਡੇ ਲਈ ਸਲਾਹ ਹੈ ਕਿ ਪਲੇਨ ਟ੍ਰੈਂਚਕੋਟ ਪਾਉਣਾ ਹੀ ਹੈ ਤਾਂ ਬਰਿਕ ਰੈਡ ਕਲਰ ਟਰਾਈ ਕਰੋ। 

ਫੁਟਵੇਅਰ ਹੋਣ ਖਾਸ : ਉਂਝ ਤਾਂ ਮਾਨਸੂਨ ਵਿਚ ਸਲੀਪਰਸ ਦਾ ਟ੍ਰੈਂਡ ਵੱਧ ਜਾਂਦਾ ਹੈ 'ਤੇ ਤੁਸੀਂ ਜੇਕਰ ਕੁੱਝ ਖਾਸ ਕਰਨਾ ਚਾਹੁੰਦੇ ਹੋ ਤਾਂ ਗਮਬੂਟ ਅਤੇ ਮੈਕਕਵੀਨ ਹੀਲਸ ਟਰਾਈ ਕਰੋ। ਇਹ ਆਰਾਮਦਾਇਕ ਤਾਂ ਹੈ ਹੀ, ਨਾਲ ਹੀ ਸ਼ਾਰਟ ਡ੍ਰੈਸਿਜ਼ ਦੇ ਨਾਲ ਸਟਾਈਲਿਸ਼ ਵੀ ਲਗਦੇ ਹਨ। ਮਾਨਸੂਨ ਵਿਚ ਕਾਲੇ ਜਾਂ ਭੂਰੇ ਚਮੜੇ ਦੇ ਬੂਟਾਂ ਨੂੰ ਨਾ ਹੀ ਟਰਾਈ ਕਰੋ ਤਾਂ ਬਿਹਤਰ ਹੋਵੇਗਾ। ਜਿਥੇ ਤੱਕ ਰੰਗਾਂ ਦਾ ਸਵਾਲ ਹੈ, ਕਲਰਫੁਲ ਫੁਟਵੇਅਰ ਲਈ ਇਹ ਮੌਸਮ ਹੀ ਸੱਭ ਤੋਂ ਫਿਟ ਹੈ। ਤੁਸੀਂ ਫਾਰਮਲ ਪੁਸ਼ਾਕਾਂ ਨਾਲ ਵੀ ਬਰਾਈਟ ਰੰਗਾਂ ਦੇ ਫੁਟਵੇਅਰ ਦੀ ਵਰਤੋਂ ਕਰ ਸਕਦੇ ਹੋ। 

ਸਤਰੰਗੀ ਹੋਵੇ ਛਤਰੀ : ਮੀਂਹ ਦੇ ਦਿਨਾਂ ਵਿਚ ਬਾਹਰ ਨਿਕਲਦੇ ਸਮੇਂ ਛਤਰੀ ਜਾਂ ਰੇਨਕੋਟ ਤਾਂ ਸਾਡੀ ਜ਼ਰੂਰਤ ਦਾ ਹੀ ਇਕ ਹਿੱਸਾ ਹੈ। ਕਿਉਂ ਨਾ ਇਸ ਜ਼ਰੂਰਤ ਨੂੰ ਹੀ ਅਸੀਂ ਚਲਨ ਵਿਚ ਬਦਲ ਦਿਓ। ਅੱਜ ਕੱਲ ਫਲੋਰਲ ਪ੍ਰਿੰਟ ਦੀ ਟ੍ਰਾਂਸਪੈਰੇਂਟ ਛਤਰੀ ਕਾਫ਼ੀ ਚਲਨ ਵਿਚ ਹਨ। ਇਸ ਤੋਂ ਇਲਾਵਾ, ਤੁਸੀਂ ਸੰਤਰੀ, ਔਲਿਵ ਗਰੀਨ ਵਰਗੇ ਰੰਗਾਂ ਨੂੰ ਕੰਟਰਾਸਟ ਰੰਗ ਦੀ ਡ੍ਰੈਸਿਜ਼ ਨਾਲ ਟਰਾਈ ਕਰ ਸਕਦੇ ਹੋ।