ਚੰਡੀਗੜ੍ਹ ਚੋਣ ਪ੍ਰਚਾਰ ਲਈ ਪਹੁੰਚੇ ਅਨੁਪਮ ਖੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਕਾਨਦਾਰ ਨੇ ਕੀਤਾ ਕੁੱਝ ਅਜਿਹਾ ਸਵਾਲ

Anupam Kher viral video elections campaign for wife Kirron Kher

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਅਨੁਪਮ ਖੇਰ ਚੋਣ ਪ੍ਰਚਾਰ ਲਈ ਚੰਡੀਗੜ੍ਹ ਵਿਚ ਗਏ ਹਨ। ਅਨੁਪਮ ਖੇਰ ਯਾਨੀ ਕਿ ਅਪਣੀ ਪਤਨੀ ਕਿਰਨ ਖੇਰ ਲਈ ਵੋਟ ਮੰਗ ਰਹੇ ਹਨ। ਇਸ ਦੌਰਾਨ ਅਨੁਪਮ ਖੇਰ ਸਾਹਮਣੇ ਇਕ ਵੱਡੀ ਸਥਿਤੀ ਪੈਦਾ ਹੋ ਗਈ ਹੈ। ਇਸ ਘਟਨਾ ਨੂੰ ਸੋਸ਼ਲ ਮੀਡੀਆ ’ਤੇ ਵੀ ਸ਼ਾਇਰ ਕੀਤਾ ਗਿਆ ਹੈ।

ਵੀਡੀਉ ਵਿਚ ਅਨੁਪਮ ਖੇਰ ਜਦੋਂ ਵੋਟ ਮੰਗਣ ਲਈ ਇਕ ਦੁਕਾਨ ’ਤੇ ਗਏ ਤਾਂ ਦੁਕਾਨਦਾਰ ਨੇ ਉਹਨਾਂ ਨੂੰ ਇਕ ਸਵਾਲ ਕੀਤਾ। ਉਸ ਨੇ ਪੁੱਛਿਆ ਕਿ 2014 ਵਿਚ ਭਾਜਪਾ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਵਿਚੋਂ ਕਿੰਨੇ ਪੂਰੇ ਕੀਤੇ ਗਏ ਹਨ। ਅਨੁਪਮ ਇਸ ਦਾ ਕੋਈ ਵੀ ਜਵਾਬ ਨਾ ਦੇ ਸਕੇ ਤੇ ਉੱਥੋਂ ਤੁਰ ਗਏ। ਵੀਡੀਉ ਜਨਤਕ ਹੋਣ ਤੋਂ ਬਾਅਦ ਅਨੁਪਮ ਖੇਰ ਨੇ ਟਵਿਟਰ ’ਤੇ ਪ੍ਰਤੀਕਰਮ ਦਿਖਾਇਆ।

ਉਹਨਾਂ ਨੇ ਕਿਹਾ ਕਿ ਕਿਰਨ ਖੇਰ ਦੇ ਚੋਣ ਪ੍ਰਚਾਰ ਦੌਰਾਨ ਇਕ ਦੁਕਾਨਦਾਰ ਨੇ ਮੇਰੇ ਤੋਂ ਭਾਜਪਾ ਦੇ ਕੰਮ ਪੁੱਛੇ ਪਰ ਮੈਂ ਇਸ ਤੇ ਚੁੱਪ ਰਿਹਾ। ਇਹ ਸਾਰੇ ਦੀ ਦ੍ਰਿਸ਼ ਦੀ ਵੀਡੀਉ ਬਣਾਈ ਜਾ ਰਹੀ ਸੀ। ਜਿਸ ਨੇ ਵੀਡੀਉ ਬਣਾਈ ਸੀ ਉਸ ਨੇ ਸ਼ੇਅਰ ਵੀ ਕਰ ਦਿੱਤੀ ਹੈ। ਉਸ ਦਾੜ੍ਹੀ ਵਾਲੇ ਦੀ ਹਰਕਤ ਵੇਖੋ। ਅਨੁਪਮ ਖੇਰ ਦੀ ਰੈਲੀ ਦੌਰਾਨ ਲੋਕਾਂ ਦੀ ਗਿਣਤੀ ਘੱਟ ਸੀ ਜਿਸ ਕਰਕੇ ਰੈਲੀ ਰੱਦ ਕਰਨੀ ਪਈ।

ਉਹਨਾਂ ਨੇ ਮੀਡੀਆ ’ਤੇ ਨਿਸ਼ਾਨਾ ਲਾਇਆ ਕਿ ਜਦੋਂ ਰੈਲੀ ਰੱਦ ਕੀਤੀ ਗਈ ਸੀ ਤਾਂ ਉਸ ਵਕਤ ਮੀਡੀਆ ਨੇ ਇਸ ਨੂੰ ਸੁਰਖ਼ੀਆਂ ਵਿਚ ਲਿਆਂਦਾ ਸੀ ਪਰ ਮੈਂ ਆਸ ਕਰਦਾ ਹਾਂ ਕਿ ਜਦੋਂ ਰੈਲੀ ਦੁਬਾਰਾ ਹੋਵੇਗੀ ਤਾਂ ਇਹ ਖ਼ਬਰ ਅਖ਼ਬਾਰਾਂ ਵਿਚ ਜ਼ਰੂਰ ਛਪੇਗੀ।