ਬੀਤੇ ਪੰਜ ਸਾਲਾਂ ਵਿਚ ਪ੍ਰਨੀਤ ਕੌਰ ਵੱਲੋਂ ਪਟਿਆਲਾ ਡੇਰਾਬੱਸੀ ਹਲਕੇ ਦਾ ਕੀਤਾ ਗਿਆ ਵਿਕਾਸ- 1

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ

Preneet Kaur

ਪੰਜਾਬ- ਪ੍ਰਨੀਤ ਕੌਰ ਲੋਕ ਸਭਾ ਚੋਣਾਂ ਦੇ ਦੌਰਾਨ ਪਟਿਆਲਾ ਤੋਂ ਉਮੀਦਵਾਰ ਹਨ। ਕਾਂਗਰਸ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਦੇ ਵਿਕਾਸ ਲਈ ਕਈ ਦਾਅਵੇ ਕੀਤੇ ਗਏ ਹਨ। ਇਹਨਾਂ ਦਾਅਵਿਆਂ ਮੁਤਾਬਕ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਹਲਕਿਆਂ ਤੇ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ। ਜਿਹਨਾਂ ਦੀ ਸੂਚੀ ਕੁੱਝ ਇਸ ਪ੍ਰਕਾਰ ਹੈ। 

-ਪੰਜਾਬ ਵਿਚ 393 ਕਰੋੜ ਰੁਪਏ ਦੀ ਲਾਗਤ ਨਾਲ ਕਰਜ਼ੇ ਥੱਲੇ ਦਬੇ ਲੋਕਾਂ ਨੂੰ ਰਾਹਤ ਦਿੱਤੀ ਗਈ ਜਿਸ ਵਿਚ 45,489 ਲਾਭਪਾਤਰਾਂ ਨੂੰ ਕਰਜ਼ੇ ਤੋਂ ਰਾਹਤ ਮਿਲੀ। ਐਸ.ਸੀ/ਬੀ.ਸੀ ਵਰਗ ਦੇ ਲੋਕਾਂ ਦੇ 3 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ। 1840 ਕਰੋੜ ਰੁਪਏ ਦੀ ਲਾਗਤ ਵਿਚੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਮਾਰਟ ਸਕੂਲਾਂ ਦੀ ਸਥਾਪਨਾ ਵੀ ਕੀਤੀ ਗਈ।

ਪੰਜਾਬ ਦੇ ਕਈ ਗਰੀਬ ਪਰਿਵਾਰਾਂ ਨੂੰ ਸਲਾਨਾ 3000 ਯੂਨਿਟ ਬਿਜਲੀ ਵੀ ਮੁਫ਼ਤ ਦਿੱਤੀ ਗਈ ਇਸ ਦੇ ਨਾਲ ਹੀ 533 ਕਰੋੜ ਦੀ ਲਾਗਤ ਨਾਲ ਪਿੰਡਾਂ ਵਿਚ 3311 ਕਿ:ਮੀ ਸੜਕਾਂ ਅਤੇ ਸ਼ਹਿਰਾਂ ਵਿਚ 150 ਕਰੋੜ ਦੀ ਲਾਗਤ ਨਾਲ ਸੜਕਾਂ ਬਣਾਈਆਂ ਗਈਆਂ। ਪੰਜਾਬ ਵਿਚੋਂ 1.67 ਲੱਖ ਲੋਕ ਵੈਲਫੇਅਰ ਸਕੀਮ ਵਜੋਂ ਪੈਨਸ਼ਨ ਦੇ ਲਾਭਪਾਤਰ ਬਣੇ। ਹਲਕੇ ਦੇ ਵਿਕਾਸ ਲਈ ਲੋੜਵੰਦ ਪਰਵਾਰਾਂ ਨੂੰ 1447 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ। 

ਹਲਕਾ ਡੇਰਾਬੱਸੀ ਦੇ ਕੀਤੇ ਪ੍ਰਮੁੱਖ ਕੰਮ- 1840 ਕਰੋੜ ਰੁਪਏ ਦੀ ਲਾਗਤ ਵਿਚੋਂ ਡੇਰਾਬੱਸੀ ਹਲਕੇ ਦੀਆਂ ਸੜਕਾਂ ਲਈ 48 ਕਰੋੜ ਰੁਪਏ ਦੀ ਲਾਗਤ ਨਾਲ ਲੋਕ ਨਿਰਮਾਣ ਵਿਭਾਗ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ 10 ਕਰੋੜ ਦੀ ਲਾਗਤ ਨਾਲ ਮੰਡੀ ਬੋਰਡ ਵੱਲੋਂ ਪਿੰਡਾਂ ਦੀਆਂ ਲਿੰਕ ਰੋਡਜ਼ ਤਿਆਰ ਕੀਤੀਆਂ ਜਾ ਰਹੀਆਂ ਹਨ।

ਡੇਰਾਬੱਸੀ, ਲਾਲੜੂ, ਸਮਗੌਲੀ, ਤਸਿੰਬਲੀ ਅਤੇ ਜੜੌਤ ਦੀਆਂ ਮੰਡੀਆਂ ਦੇ ਨਵੇਂ ਸ਼ੈੱਡ ਅਤੇ ਮੁਰੰਮਤ ਦਾ ਕੰਮ ਜਾਰੀ ਹੈ ਅਤੇ ਹਰੀਪੁਰ ਕੂੜਾ ਅਤੇ ਸਿੰਘਪੁਰਾ ਵਿਖੇ 3.25 ਕਰੋੜ ਦੀ ਲਾਗਤ ਨਾਲ ਦੋ ਨਵੇਂ ਗਰਿੱਡਾਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਬਲਟਾਣਾ ਅਤੇ ਜ਼ੀਰਕਪੁਰ ਵਿਖੇ ਦੋ ਨਵੇਂ ਗਰਿੱਡਾਂ ਦੀ ਉਸਾਰੀ ਲਈ ਮਨਜ਼ੂਰੀ ਲੈ ਲਈ ਗਈ ਹੈ। ਹਲਕਾ ਡੇਰਾਬੱਸੀ ਦੇ ਸ਼ਹਿਰੀ ਵਿਕਾਸ ਲਈ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਨਗਰ ਕੌਂਸਲ ਨੂੰ 2-2 ਕਰੋੜ ਦੀਆਂ ਗ੍ਰਾਂਟਾਂ ਵੀ ਦਿੱਤੀਆਂ ਗਈਆਂ ਹਨ। 

ਹਲਕਾ ਡੇਰਾਬੱਸੀ ਲਈ ਉਲੀਕੇ ਗਏ ਪ੍ਰਮੁੱਖ ਕੰਮ:
1. ਬਲਟਾਣਾ ਵਾਇਆ ਹਰਵਿਲਾਸ ਨਗਰ ਤੋਂ ਪੰਚਕੂਲਾ ਰੇਲਵੇ ਲਾਈਨ ਅੰਡਰਪਾਸ ਦੀ ਉਸਾਰੀ
2. ਜ਼ੀਰਕਪੁਰ ਲਈ ਨਹਿਰੀ ਪੀਣ ਵਾਲੇ ਪਾਣੀ ਦੀ ਕਜੌਲੀ ਵਾਟਰਵਾਕਸ ਤੋਂ ਸਪਲਾਈ ਕਰਨੀ, ਜੋ ਕਿ ਅਜੇ ਸਿਰਫ਼ ਖਰੜ ਤੱਕ ਪਾਸ ਕੀਤਾ ਗਿਆ ਹੈ। 
3. ਲਾਲੜੂ ਵਿਖੇ ਕੁੜੀਆਂ ਦੇ ਕਾਲਜ ਦੀ ਸਥਾਪਨਾ।

4. ਡੇਰਾਬੱਸੀ ਵਿਖੇ ਰਾਮ ਮੰਦਿਰ ਨੇੜੇ ਅੰਡਰਪਾਸ ਦੀ ਉਸਾਰੀ।
5. ਹੰਡੇਸਰਾ ਵਿਖੇ 25 ਮੰਜਿਆਂ ਦੇ ਹਸਪਤਾਲ ਦੀ ਉਸਾਰੀ।
6. ਜ਼ੀਰਕਪੁਰ ਵਿਖੇ ਨਵੇਂ ਬੱਸ ਸਟੈਡ ਦੀ ਉਸਾਰੀ।