ਗੈਂਗਸਟਰ ਦੀ ਭੈਣ ਹੋਈ ਕਾਂਗਰਸ ਵਿਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੈਂਗਸਟਰ ਦੀ ਮਾਤਾ ਹਰਮੰਦਰ ਕੌਰ ਵੀ ਕਾਂਗਰਸ ਵਿਚ ਸ਼ਾਮਲ ਹੋਏ ਹਨ

Gangster Jaswinder Singh Rocky

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਬਾਅਦ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਵੀ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ। ਇਹ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੇ ਲਈ ਵੱਡਾ ਝਟਕਾ ਹੈ। ਰੌਕੀ ਨੂੰ ਹਿਮਾਚਲ ਪ੍ਰਦੇਸ਼ ਦੇ ਪਰਵਾਣੂ ਵਿਚ ਪੁਲਿਸ ਨੇ ਇਕ ਮੁਕਾਬਲੇ ਵਿਚ ਮਾਰ ਦਿੱਤਾ ਸੀ। 39 ਸਾਲਾ ਰੌਕੀ ਤੇ ਹੱਤਿਆ ਸਮੇਤ 20 ਕੇਸ ਦਰਜ ਸਨ ਜਿਹਨਾਂ ਵਿਚੋਂ ਉਸ ਨੂੰ 18 ਕੇਸਾਂ ਵਿਚੋਂ ਬਰੀ ਕਰ ਦਿੱਤਾ ਗਿਆ ਸੀ।

ਜਸਵਿੰਦਰ ਸਿੰਘ ਸਾਰੀਆਂ ਸਿਆਸੀ ਪਾਰਟੀਆਂ ਨਾਲ ਜੁੜਿਆ ਹੋਇਆ ਸੀ। 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੇ ਫਾਜ਼ਿਲਕਾ ਤੋਂ ਇਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਭਾਜਪਾ ਉਮੀਦਵਾਰ ਸੁਰਜੀਤ ਜਿਆਣੀ 39,000 ਵੋਟਾਂ ਨਾਲ ਜਿੱਤੇ ਸਨ ਪਰ ਜਸਵਿੰਦਰ ਸਿੰਘ ਸਿਰਫ਼ 1600 ਵੋਟਾਂ ਨਾਲ ਹਾਰ ਗਿਆ ਸੀ।ਜਦ ਰਾਜਦੀਪ ਕੌਰ ਕਾਂਗਰਸ ਵਿਚ ਸ਼ਾਮਲ ਹੋਈ ਤਾਂ ਵੱਡੀ ਗਿਣਤੀ ਵਿਚ ਲੋਕਾਂ ਨੇ ਉਸਦਾ ਸਾਥ ਦਿੱਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਜਦੀਪ ਕੌਰ ਦਾ ਸਵਾਗਤ ਕੀਤਾ।

ਰਾਜਦੀਪ ਕੌਰ ਨੇ 2017 ਵਿਚ ਵੀ ਫਾਜ਼ਿਲਕਾ ਤੋਂ 38,000 ਵੋਟਾਂ ਦੇ ਤਹਿਤ ਇਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਸੀ। ਰਾਜਦੀਪ ਕੌਰ ਦੀ ਮਾਤਾ ਹਰਮੰਦਰ ਕੌਰ ਵੀ ਕਾਂਗਰਸ ਵਿਚ ਸ਼ਾਮਲ ਹੋਏ ਹਨ। ਰਾਜਦੀਪ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਤਾਨਾਸ਼ਾਹੀ ਵਾਲੇ ਵਤੀਰੇ ਤੇ ਇਤਰਾਜ਼ ਜਤਾਇਆ ਹੈ। ਰਾਜਦੀਪ ਨੇ ਕਿਹਾ ਅਕਾਲੀ ਦਲ ਦੇ ਬਹੁਤ ਸਾਰੇ ਲੋਕ ਹਨ ਜੋ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਜੋ ਕਿ ਲੋਕਤੰਤਰ ਅਤੇ ਸਮੁੱਚੇ ਵਿਕਾਸ ਲਈ ਖੜੀ ਹੈ।