Abohar News : ਅਬੋਹਰ ਨਹਿਰ ’ਚ ਮਿਲੀ 3 ਬੱਚਿਆਂ ਦੇ ਪਿਤਾ ਦੀ ਲਾਸ਼
Abohar News : 4 ਦਿਨ ਪਹਿਲਾਂ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਨਹਿਰ 'ਚ ਸੀ ਡਿੱਗਿਆ, ਖੇਤ ’ਚੋਂ ਤੂੜੀ ਲਿਆਉਂਦੇ ਸਮੇਂ ਵਾਪਰਿਆ ਹਾਦਸਾ
Abohar News : ਅਬੋਹਰ 'ਚ 4 ਦਿਨ ਪਹਿਲਾਂ ਖੇਤ 'ਚੋਂ ਕਣਕ ਦੇ ਗੱਟੇ ਕੱਢਦੇ ਸਮੇਂ ਇਕ ਕਿਸਾਨ ਦਾ ਟਰੈਕਟਰ ਨਹਿਰ 'ਚ ਪਲਟ ਗਿਆ। ਚਾਰ ਦਿਨ ਬਾਅਦ ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਦੇ ਨਜ਼ਦੀਕ ਵਗਦੀ ਨਹਿਰ ’ਚ ਫਸੀ ਹੋਈ ਮਿਲੀ, ਜਿਸ ਨੂੰ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਬਰਾਮਦ ਕਰ ਲਿਆ। ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅੱਜ ਸਵੇਰੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਪਿੰਡ ਸ਼ਿਵਪੁਰੀ 'ਚ ਬਹੁਤ ਹੀ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਕਿਸਾਨ ਤਿੰਨ ਬੱਚਿਆਂ ਦਾ ਪਿਤਾ ਸੀ
ਇਹ ਵੀ ਪੜੋ:Patiala News : ਪਟਿਆਲਾ ’ਚ ਪਾਣੀ ਦੀ ਬਾਲਟੀ ’ਚ ਡੁੱਬਣ ਨਾਲ ਬੱਚੇ ਦੀ ਹੋਈ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਰਾਜੂ ਕਰੀਬ 45 ਸਾਲਾ ਪੁੱਤਰ ਮਿੱਠੂ ਰਾਮ ਵਾਸੀ ਮਲੂਕਪੁਰਾ ਟਰੈਕਟਰ ਚਾਲਕ ਸੀ ਅਤੇ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। 4 ਦਿਨ ਪਹਿਲਾਂ ਉਹ ਰਾਤ ਸਮੇਂ ਖੇਤਾਂ ’ਚੋਂ ਤੂੜੀ ਕੱਢ ਕੇ ਟਰੈਕਟਰ ਟਰਾਲੀ ’ਚ ਲੱਦ ਕੇ ਪਿੰਡ ਵੱਲ ਆ ਰਿਹਾ ਸੀ ਕਿ ਅਚਾਨਕ ਉਸ ਦਾ ਟਰੈਕਟਰ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗਿਆ। ਟਰੈਕਟਰ ਨੂੰ ਨਹਿਰ 'ਚ ਲਟਕਦਾ ਦੇਖ ਕੇ ਲੋਕਾਂ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਅੱਜ ਉਸ ਦੀ ਲਾਸ਼ ਕਰੀਬ ਡੇਢ ਕਿਲੋਮੀਟਰ ਦੂਰ ਨਹਿਰ ਦੇ ਪੁਲ ਤੋਂ ਫਸੀ ਹੋਈ ਮਿਲੀ।
(For more news apart from body of father 3 children,found in Abohar Canal News in Punjabi, stay tuned to Rozana Spokesman)