ਕੋਲੇ ਦੀ ਕਮੀ ਨਾਲ ਬੰਦ ਹੋਇਆ ਨਾਭਾ ਬਿਜਲੀ ਘਰ
ਐਲ ਐਂਡ ਟੀ ਸਮੂਹ ਦੀ ਕੰਪਨੀ ਨਾਭਾ ਪਾਵਰ ਲਿਮਟਿਡ ਨੇ ਅੱਜ ਕਿਹਾ ਹੈ ਕਿ ਕੋਲੇ ਦੀ ਕਮੀ ਕਾਰਨ ਰਾਜਪੁਰਾ ਤਾਪ ਬਿਜਲੀ ਘਰ ਦੀ 700 ਮੈਗਾਵਾਟ ਸਮਰੱਥਾ ਵਾਲੀ ਇਕ ਇਕਾਈ...
ਨਵੀਂ ਦਿੱਲੀ : ਐਲ ਐਂਡ ਟੀ ਸਮੂਹ ਦੀ ਕੰਪਨੀ ਨਾਭਾ ਪਾਵਰ ਲਿਮਟਿਡ ਨੇ ਅੱਜ ਕਿਹਾ ਹੈ ਕਿ ਕੋਲੇ ਦੀ ਕਮੀ ਕਾਰਨ ਰਾਜਪੁਰਾ ਤਾਪ ਬਿਜਲੀ ਘਰ ਦੀ 700 ਮੈਗਾਵਾਟ ਸਮਰੱਥਾ ਵਾਲੀ ਇਕ ਇਕਾਈ ਨੂੰ ਮਜਬੂਰਨ ਬੰਦ ਕਰਨਾ ਪਿਆ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਸਾਲ 2014 ਤੋਂ ਪੰਜਾਬ ਨੂੰ ਬਿਜਲੀ ਸਪਲਾਈ ਕਰ ਰਹੇ ਇਸ ਸਟੇਸ਼ਨ ਦੀ 700 ਮੈਗਾਵਾਟ ਸਮਰੱਥਾ ਵਾਲੀ ਦੂਜੀ ਇਕਾਈ ਨੂੰ ਕੋਲੇ ਦੀ ਗੰਭੀਰ ਕਮੀ ਕਾਰਨ ਤਿੰਨ ਜੂਨ 2018 ਨੂੰ ਬੰਦ ਕਰਨਾ ਪਿਆ ਹੈ।
ਇਸ ਤੋਂ ਪਹਿਲਾਂ ਸਟੇਸ਼ਨ ਦੀ ਪਹਿਲੀ ਇਕਾਈ ਕੋਲੇ ਦੀ ਕਮੀ ਕਾਰਨ 4-13 ਅਪ੍ਰੈਲ ਨੂੰ ਬੰਦ ਹੈ। ਬਿਆਨ ਅਨੁਸਾਰ ਮੌਜੂਦਾ ਸੰਕਟ ਪਲਾਂਟ ਨੂੰ ਕੋਲੇ ਦੀ ਸਪਲਾਈ ਵਿਚ ਰੁਕਾਵਟ ਤੋਂ ਉਤਪੰਨ ਹੋਇਆ ਹੈ। ਹੁਣ ਦੇ ਸਮੇਂ ਵਿਚ ਪਲਾਂਟ ਨੂੰ ਰੋਜ਼ਾਨਾ ਚਾਰ ਰੈਕ ਦੀ ਥਾਂ ਇਕ ਦੋ ਰੈਕ ਕੋਲੇ ਦੀ ਸਪਲਾਈ ਹੋ ਰਹੀ ਹੈ। ਕੰਪਨੀ ਨੇ ਕਿਹਾ ਕਿ ਸੰਕਟ ਦਾ ਸ਼ੁਰੂਆਤੀ ਕਾਰਨ ਕੋਲ ਇੰਡੀਆ ਵਲੋਂ ਅਪਣੇ ਹਿੱਸੇ ਦਾ 75 ਫ਼ੀ ਸਦੀ ਸਪਲਾਈ ਕੋਲਾ ਕਰਨਾ ਹੈ। ਇਸ ਦੀ ਥਾਂ ਕੋਲ ਇੰਡੀਆ ਕੇਂਦਰ ਅਤੇ ਸੂਬੇ ਦੀ ਬਿਜਲੀ ਉਤਪਾਦਕ ਕੰਪਨੀਆਂ ਨੂੰ ਤਰਜੀਹ ਦੇ ਰਹੀ ਹੈ। (ਪੀਟੀਆਈ)