ਦੇਸ਼ ਦੀ ਸੇਵਾ ਦਾ ਜਜ਼ਬਾ: CDS ਪ੍ਰੀਖਿਆ 'ਚ 10 ਵਾਰ ਫੇਲ੍ਹ ਹੋਇਆ ਨੌਜਵਾਨ, ਹੁਣ ਬਣਿਆ Lieutenant

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਤੁਹਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਹੈ ਤਾਂ ਕੋਈ ਵੀ ਮੁਸ਼ਕਿਲ ਤੁਹਾਨੂੰ ਮੰਜ਼ਿਲ ’ਤੇ ਪਹੁੰਚਣ ਤੋਂ ਨਹੀਂ ਰੋਕ ਸਕਦੀ।

Digvijay Singh

ਚੰਡੀਗੜ੍ਹ: ਜੇਕਰ ਤੁਹਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਹੈ ਤਾਂ ਕੋਈ ਵੀ ਮੁਸ਼ਕਿਲ ਤੁਹਾਨੂੰ ਮੰਜ਼ਿਲ ’ਤੇ ਪਹੁੰਚਣ ਤੋਂ ਨਹੀਂ ਰੋਕ ਸਕਦੀ। ਅਜਿਹੀ ਹੀ ਇਕ ਮਿਸਾਲ ਪੇਸ਼ ਕੀਤੀ ਹੈ ਮੋਹਾਲੀ (Mohali) ਦੇ ਰਹਿਣ ਵਾਲੇ ਦਿਗਵਿਜੈ ਸਿੰਘ (Digvijay Singh) ਨੇ। ਮੋਹਾਲੀ ਦੇ ਪਿੰਡ ਲਾਲੜੂ ਦੇ ਰਹਿਣ ਵਾਲੇ ਦਿਗਵਿਜੈ ਸਿੰਘ ਦੀ ਫੌਜ ਵਿਚ ਲੈਫਟੀਨੈਂਟ (Lieutenant) ਵਜੋਂ ਚੋਣ ਹੋਈ ਹੈ।

ਹੋਰ ਪੜ੍ਹੋ: ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ

ਦਿਗਵਿਜੈ ਸਿੰਘ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਨਾਲ-ਨਾਲ ਸੀਡੀਐਸ ਪ੍ਰੀਖਿਆ ਦੀ ਤਿਆਰੀ ਕੀਤੀ। ਉਹਨਾਂ ਨੇ 10 ਵਾਰ ਸੀਡੀਐਸ ਪ੍ਰੀਖਿਆ ਦਿੱਤੀ ਪਰ ਅਸਫ਼ਲ ਰਹੇ। ਸਖ਼ਤ ਮਿਹਨਤ ਦੇ ਚਲਦਿਆਂ ਉਹਨਾਂ ਨੇ 11ਵੀਂ ਵਾਰ ਪ੍ਰੀਖਿਆ ਪਾਸ ਕਰ ਲਈ। ਦਿਗਵਿਜੈ ਸਿੰਘ ਹੁਣ ਚੇਨਈ ਵਿਚ ਇਕ ਸਾਲ ਦੀ ਟ੍ਰੇਨਿੰਗ ਉੱਤੇ ਹਨ ਅਤੇ 19 ਜੂਨ ਨੂੰ ਉਹ ਸ਼੍ਰੀਨਗਰ ਯੂਨਿਟ ਵਿਚ ਡਿਊਟੀ ਜੁਆਇੰਨ ਕਰਨਗੇ।

ਇਹ ਵੀ ਪੜ੍ਹੋ-ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ

ਦਿਗਵਿਜੈ ਸਿੰਘ ਨੇ ਦੱਸਿਆ ਕਿ ਫੌਜ ਵਿਚ ਕਈ ਮੌਕੇ ਹਨ। ਇੱਥੇ ਸਿਰਫ਼ ਦੁਸ਼ਮਣਾਂ ਨਾਲ ਲੜਾਈ ਹੀ ਨਹੀਂ ਲੜੀ ਜਾਂਦੀ ਬਲਕਿ ਕਈ ਅਜਿਹੇ ਖੇਤਰ ਹਨ ਜਿੱਥੇ ਤੁਸੀਂ ਅਪਣਾ ਹੁਨਰ ਦਿਖਾ ਦੇ ਨਾਂਅ ਰੋਸ਼ਨ ਕਰ ਸਕਦੇ ਹੋ। ਦਿਗਵਿਜੈ ਸਿੰਘ ਦੇ ਪਿੰਤਾ ਭੁਪਿੰਦਰ ਸਿੰਘ ਰਾਣਾ ਵੀ ਫੌਜ ਵਿਚ ਹਨ ਅਤੇ ਉਹਨਾਂ ਦੇ ਮਾਤਾ ਪ੍ਰਾਈਵੇਟ ਨੌਕਰੀ ਕਰਦੇ ਹਨ। ਦਿਗਵਿਜੈ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ। ਉਹ ਦੇਸ਼ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੂੰ ਅਪਣਾ ਆਦਰਸ਼ ਮੰਨਦੇ ਹਨ।