ਸ੍ਰੀ ਗੁਰੂ ਗੋਬਿੰਦ ਕਾਲਜ ਵੱਲੋਂ ਇਕ ਦਿਨੀਂ ਆਨਲਾਈਨ ਵਰਕਸ਼ਾਪ ਲਾਈ ਗਈ

ਏਜੰਸੀ

ਖ਼ਬਰਾਂ, ਪੰਜਾਬ

ਰਿਸਰਚ ਪੇਪਰ ਲਿਖਣ ਦੀਆਂ ਮੁੱਢਲੀਆਂ ਗੱਲਾਂ’ ਵਿਸ਼ੇ ’ਤੇ ਇਕ ਦਿਨ ਦੇ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

Sri Guru Gobind College

ਚੰਡੀਗੜ੍ਹ-ਸ੍ਰੀ ਗੁਰੁ ਗੋਬਿੰਦ ਕਾਲਜ ਦੇ ਡੀਨ ਰਿਸਰਚ ਐਂਡ ਇਨੋਵੇਸ਼ਨ ਸੈਲ (Dean Research and Innovation Cell) ਦੇ ਦਫ਼ਤਰ ਵਲੋਂ 8 ਜੂਨ, 2021 ਨੂੰ ‘ਰਿਸਰਚ ਪੇਪਰ ਲਿਖਣ ਦੀਆਂ ਮੁੱਢਲੀਆਂ ਗੱਲਾਂ’ ਵਿਸ਼ੇ ’ਤੇ ਇਕ ਦਿਨ ਦੇ ਆਨਲਾਈਨ ਵਰਕਸ਼ਾਪ (one-day online workshop) ਲਾਈ ਗਈ । ਸੈਸ਼ਨ ਦੇ ਸਰੋਤ ਵਿਅਕਤੀ ਡਾ. ਅਨੂਪ ਠਾਕੁਰ, ਫਿਜ਼ਿਕਸ, ਬੇਸਿਕ ਅਤੇ ਅਪਲਾਈਡ ਸਾਇੰਸ ਵਿਭਾਗ ਵਿਚ ਐਸੋਸੀਏਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਹਿਤੇਸ਼ ਸ਼ਰਮਾ, ਫਿਜ਼ਿਕਸ ਵਿੱਚ ਐਸੋਸੀਏਟ ਪ੍ਰੋਫੈਸਰ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਸਨ।

ਇਹ ਵੀ ਪੜ੍ਹੋ-WHO ਨੇ ਕੋਰੋਨਾ ਪਾਬੰਦੀਆਂ ਹਟਾਉਣ ਵਾਲੇ ਦੇਸ਼ਾਂ 'ਤੇ ਜਤਾਈ ਸਖਤ ਚਿੰਤਾ

 ਵਰਕਸ਼ਾਪ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਸ੍ਰੀ ਮਤੀ ਸਰਬਜੀਤ ਕੌਰ ਨੇ ਭਾਸ਼ਨ ਨਾਲ ਕੀਤੀ ਗਈ। ਪਹਿਲੇ ਸੈਸ਼ਨ ਵਿੱਚ, ਡਾ. ਅਨੂਪ ਠਾਕੁਰ ਨੇ ਭਾਗੀਦਾਰਾਂ ਨੂੰ ਖੋਜ ਕਾਗਜ਼ ਦੀਆਂ ਕਿਸਮਾਂ ਅਤੇ ਢਾਂਚੇ ਬਾਰੇ ਜਾਣੁ ਕਰਵਾਇਆ। ਕਾਲਜ ਦੇ ਡੀਨ ਰਿਸਰਚ ਡਾ. ਰਣਬੀਰ ਸਿੰਘ ਵਲੋਂ  ਵਰਕਸ਼ਾਪ ਦੇ ਦੂਜੇ ਸੈਸ਼ਨ ਲਈ ਸਰੋਤ ਵਿਅਕਤੀ ਡਾ. ਹਿਤੇਸ਼ ਸ਼ਰਮਾ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ-'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ

 ਵਰਕਸ਼ਾਪ ਦੌਰਾਨ ਸਪੀਕਰ ਨੇ ਭਾਗੀਦਾਰਾਂ ਨੂੰ ਖੋਜ ਪ੍ਰਕਿਰਿਆ, ਰੈਫਰੰਸ ਫਾਰਮੈਟਿੰਗ ਅਤੇ ਖੋਜ ਪੱਤਰ ਲਿਖਣ ਲਈ ਸਾਫਟਵੇਅਰ ਸਾਧਨਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ। ਇਸ ਤੋਂ ਬਾਅਦ ਸਵਾਲ-ਜਵਾਬ ਸੈਸ਼ਨ ਦਾ ਆਯੋਜਨ ਕੀਤਾ ਗਿਆ ਅਤੇ ਕਾਲਜ ਦੇ ਇਨੋਵੇਸ਼ਨ ਸੈੱਲ ਦੇ ਕੋਆਰਡੀਨੇਟਰ ਡਾ. ਤਰਨਜੀਤ ਰਾਓ ਵੱਲੋਂ ਧੰਨਵਾਦ ਕਰਦਿਆਂ ਸਮਾਪਤੀ ਕੀਤੀ ਗਈ। ਗੂਗਲ ਮੀਟ ਅਤੇ ਯੂਟਿਊਬ ਲਾਈਵ ਸਟ੍ਰੀਮਿੰਗ ਦੁਆਰਾ 200 ਤੋਂ ਵੱਧ ਵਿਦਿਆਰਥੀ ਇਸ ਵਰਕਸ਼ਾਪ 'ਚ ਸ਼ਾਮਲ ਹੋਏ। ਵਿਦਿਆਰਥੀਆਂ ਲਈ ਇਹ ਸੈਸ਼ਨ ਬਹੁਤ ਜਾਣਕਾਰੀ ਭਰਪੂਰ ਅਤੇ ਵਿਚਾਰਸ਼ੀਲ ਰਹਿਆ।