ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਧਰਤੀ ਨੂੰ ਹੁਣ ਨਸ਼ਿਆਂ ਤੋਂ ਆਜ਼ਾਦ ਕਰਵਾਉਣ ਦੀ ਲੋੜ: ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਸ ਦੇਸ਼ ਨੂੰ ਆਜਾਦ ਕਰਵਾਉਣ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਵਰਗੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਆਜਾਦ ਕਰਵਾਇਆ....

Simranjit Singh Bains During Rally

ਲੁਧਿਆਣਾ, ਜਿਸ ਦੇਸ਼ ਨੂੰ ਆਜਾਦ ਕਰਵਾਉਣ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਵਰਗੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਆਜਾਦ ਕਰਵਾਇਆ, ਹੁਣ ਉਸ ਪੰਜਾਬ ਨੂੰ ਨਸ਼ਿਆਂ ਤੋਂ ਆਜਾਦ ਕਰਵਾਉਣ ਦੀ ਲੋੜ ਹੈ ਅਤੇ ਪਹਿਲੀ ਜੁਲਾਈ ਤੋਂ ਆਰੰਭੀ ਗਈ ਇਹ ਮੁਹਿੰਮ ਹੁਣ ਰੁਕਣ ਵਾਲੀ ਨਹੀਂ ਅਤੇ ਪੰਜਾਬ ਨੂੰ ਨਸ਼ਿਆਂ ਤੋਂ ਨਿਜਾਤ ਦਵਾ ਕੇ ਹੀ ਸਾਹ ਲਵਾਂਗੇ।

ਉਕਤ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਤੋਂ ਜਲਿਆਂ ਵਾਲੇ ਬਾਗ ਵੱਲ ਰਵਾਨਗੀ ਮੌਕੇ ਪੱਤਰਕਾਰਾਂ ਸਾਹਮਣੇ ਕੀਤਾ। ਵਿਧਾਇਕ ਬੈਂਸ ਨੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਪਹੁੰਚਾਉਣ ਲਈ ਪੂਰੇ ਪੰਜਾਬ ਦੇ ਹਰ ਵਾਸੀ ਬੇਸ਼ੱਕ ਉਹ ਕਾਂਗਰਸੀ ਹੈ, ਅਕਾਲੀ ਦਲ ਦਾ ਹੈ, ਆਮ ਆਦਮੀ ਪਾਰਟੀ ਦਾ ਹੈ, ਜਾਂ ਕਿਸੇ ਵੀ ਪਾਰਟੀ ਦਾ ਹੈ, ਦੇ ਧੰਨਵਾਦੀ ਹਨ ਜਿਨ੍ਹਾਂ ਨੇ ਖੁਦ ਮੂਹਰੇ ਹੋ ਕੇ ਜਿੱਥੇ ਨਸ਼ਿਆਂ ਖਿਲਾਫ ਜੰਗ ਨੂੰ ਤੇਜ ਕੀਤਾ ਉÎਥੇ ਅਨੇਕਾਂ ਨਸ਼ਾ ਵੇਚਣ ਵਾਲਿਆਂ ਨੂੰ ਪੁਲਸ ਦੇ ਹਵਾਲੇ ਕੀਤਾ। 

ਇਸ ਦੌਰਾਨ ਦਾਣਾ ਮੰਡੀ ਤੋਂ ਅਨੇਕਾਂ ਗੱਡੀਆਂ ਦੇ ਕਾਫਲੇ ਨਾਲ ਵਿਧਾਇਕ ਬੈਂਸ ਅਤੇ ਅਨੇਕਾਂ ਨੌਜਵਾਨ ਜਲਿਆਂ ਵਾਲੇ ਬਾਗ ਲਈ ਰਵਾਨਾ ਹੋ ਗਏ। ਇਸ ਦੌਰਾਨ ਲਿੱਪ ਆਗੂ ਜਸਵਿੰਦਰ ਸਿੰਘ ਖਾਲਸਾ, ਜਤਿੰਦਰ ਪਾਲ ਸਿੰਘ ਸਲੂਜਾ, ਸੁਰਿੰਦਰ ਸਿੰਘ ਗਰੇਵਾਲ, ਰਵਿੰਦਰ ਪਾਲ ਸਿੰਘ ਰਾਜਾ, ਪਵਨਦੀ ਸਿੰਘ ਮਦਾਨ, ਸਰਬਜੀਤ ਸਿੰਘ ਜਨਕਪੁਰੀ ਸਮੇਤ ਅਨੇਕਾਂ ਨੌਜਵਾਨ ਸ਼ਾਮਲ ਸਨ।