ਜ਼ਿਮਨੀ ਚੋਣ ਅਕਾਲੀ ਦਲ ਅਤੇ ਕੈਪਟਨ ਦਾ ਫ਼ਰੈਂਡਲੀ ਮੈਚ: ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਾਹਕੋਟ ਜ਼ਿ²ਮਨੀ ਚੋਣ ਦਾ ਨਤੀਜਾ ਕੈਪਟਨ ਅਤੇ ਅਕਾਲੀ ਦਲ ਵਿਚਕਾਰ ਇਕ ਦੋਸਤਾਨਾ ਮੈਚ ਦਾ ਹਿੱਸਾ ਹੈ ਜਿਸ ਕਾਰਨ ਕਾਂਗਰਸ ਨੇ ਇਹ ਚੋਣ ਜਿੱਤੀ ਹੈ। ਇਨ੍ਹਾਂ...

Simranjeet Singh Bains with Others

ਅਹਿਮਦਗੜ੍ਹ,  : ਸ਼ਾਹਕੋਟ ਜ਼ਿ²ਮਨੀ ਚੋਣ ਦਾ ਨਤੀਜਾ ਕੈਪਟਨ ਅਤੇ ਅਕਾਲੀ ਦਲ ਵਿਚਕਾਰ ਇਕ ਦੋਸਤਾਨਾ ਮੈਚ ਦਾ ਹਿੱਸਾ ਹੈ ਜਿਸ ਕਾਰਨ ਕਾਂਗਰਸ ਨੇ ਇਹ ਚੋਣ ਜਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਬੀਤੀ ਰਾਤ ਇਥੇ ਇਕ ਸਮਾਗਮ 'ਚ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 

ਸ. ਬੈਸ ਨੇ ਕਿਹਾ ਕਿ ਪਹਿਲਾਂ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਅਤੇ ਹੁਣ ਸ਼ਾਹਕੋਟ ਦੀ ਵਿਧਾਨ ਸਭਾ ਦੀ ਹੋਈ ਜ਼ਿਮਨੀ ਚੋਣ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਕਾਂਗਰਸ ਨੇ ਜਿੱਤੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿੰਨਾ ਸਮਾਂ ਪੰਜਾਬ ਦੀ ਸੱਤਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਹੈ ਉਨਾ ਸਮਾਂ ਬਾਦਲ ਪਰਵਾਰ ਸੱਤਾ ਦਾ ਅਨੰਦ ਮਾਣ ਰਿਹਾ ਹੈ ਤੇ ਜਿਸ ਦਿਨ ਕਾਂਗਰਸ ਪਾਰਟੀ ਨੇ ਇਹ ਵਾਗਡੋਰ ਕਿਸੇ ਹੋਰ ਹਵਾਲੇ ਕਰ ਦਿਤੀ ਉਸ ਦਿਨ ਤੋਂ ਬਾਦਲਾਂ ਦਾ ਘਟਦਾ ਕ੍ਰਮ ਸ਼ੁਰੂ ਹੋ ਜਾਵੇਗਾ।

ਸ਼ਾਹਕੋਟ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਬਹੁਤ ਘੱਟ ਵੋਟਾਂ ਮਿਲਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ. ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਵਲੋਂ ਪਿਛਲੇ ਦਿਨੀ ਮਾਫ਼ੀ ਸਬੰਧੀ ਦਿਤੀ ਸਟੇਟਮੈਂਟ ਪੰਜਾਬੀਆਂ ਦੇ ਗਲੇ ਨਹੀਂ ਉਤਰੀ। ਜਿਸ ਕਾਰਨ ਇਹ ਮਾੜੀ ਹਾਰ ਹੋਈ। ਇਸ ਮੌਕੇ ਹਲਕਾ ਅਮਰਗੜ੍ਹ ਤੋਂ ਪਾਰਟੀ ਦੇ ਇੰਚਾਰਜ ਜਸਵੰਤ ਸਿੰਘ ਗੱਜਣਮਾਜਰਾ, ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਉੱਭੀ, ਕੁਲਦੀਪ ਸਿੰਘ ਖਾਲਸਾ, ਅਮਰ ਸਿੰਘ ਸਰਾਉ, ਵਿੱਕੀ ਸ਼ਰਮਾ ਆਦਿ ਹਾਜ਼ਰ ਸਨ।