ਮੈਂ ਤੁਹਾਨੂੰ ਪੈਰ ਤਾਂ ਨਹੀਂ ਦੇ ਸਕਦਾ ਪਰ ਟਾਇਰ ਦੇ ਸਕਦਾ ਹਾਂ-ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਉੱਥੇ ਹੀ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ

Bhagwant Mann Distribute Disabilities People Tricycles

ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਅਪਾਹਜਾਂ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਉਹਨਾਂ ਨੇ ਵਿਕਲਾਂਗ ਲੋਕਾਂ ਨੂੰ ਕਿਹਾ ਕਿ ਉਹ ਪੈਰ ਨਹੀਂ ਦੈ ਸਕਦੇ ਪਰ ਟਾਇਰ ਜ਼ਰੂਰ ਦੇ ਸਕਦੇ ਹਨ। ਜਿਹੜੇ ਲੋਕ ਚਲ-ਫਿਰ ਨਹੀਂ ਸਕਦੇ ਉਹਨਾਂ ਨੂੰ ਭਗਵੰਤ ਮਾਨ ਨੇ ਟਰਾਈ ਸਾਈਕਲ ਦੇਣ ਦਾ ਪ੍ਰਬੰਧ ਕੀਤਾ ਹੈ।

ਉਹਨਾਂ ਦਾ ਮੈਡੀਕਲ ਕਰਵਾ ਕੇ ਉਹਨਾਂ ਨੂੰ ਸਲਿੱਪਾਂ ਦਿੱਤੀਆਂ ਜਾ ਰਹੀਆਂ ਹਨ। 154 ਦੇ ਕਰੀਬ ਟਰਾਇ ਸਾਈਕਲ ਦਿੱਤੇ ਜਾਣਗੇ। ਜਿਹੜੀਆਂ ਬੈਟਰੀ ਤੇ ਚਲਦੀਆਂ ਹਨ ਹਫ਼ਤੇ ਜਾਂ 10 ਦਿਨਾਂ ਬਾਅਦ ਦਿੱਤੀਆਂ ਜਾਣਗੀਆਂ। ਜਿਹਨਾਂ ਨੂੰ ਬੈਟਰੀ ਤੇ ਚੱਲਣ ਵਾਲੇ ਟਰਾਈ ਸਾਈਕਲ ਦਿੱਤੇ ਜਾਣਗੇ ਉਹਨਾਂ ਦਾ ਅੱਜ ਮੈਡੀਕਲ ਕੀਤਾ ਗਿਆ ਹੈ।

ਉੱਥੇ ਹੀ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਦੇ ਹਲਕੇ ਦੇ ਐਮਪੀ ਨੇ ਇਹ ਉਪਰਾਲਾ ਕੀਤਾ ਹੈ। ਉਹਨਾਂ ਨੇ ਪਹਿਲਾਂ ਵੀ ਵਿਕਲਾਂਗਾਂ ਨੂੰ ਟੀਵੀਐਸ ਦੇ ਸਕੂਟਰ ਵੀ ਦਿੱਤੇ ਸਨ। ਉਹਨਾਂ ਲਈ ਮਾਣ ਵਾਲੀ ਗੱਲ ਹੈ ਕਿ ਪਹਿਲੇ ਐਮਪੀ ਹਨ ਜਿਹਨਾਂ ਨੇ ਵਿਕਲਾਂਗਾਂ ਨੂੰ ਸਕੂਟਰ ਦਿੱਤੇ ਹਨ।

ਤਸਵੀਰਾਂ ਵਿਚ ਦੇਖਿਆ ਗਿਆ ਹੈ ਕਿ ਉਹਨਾਂ ਵੱਲੋਂ ਫਾਰਮ ਭਰੇ ਜਾ ਰਹੇ ਹਨ ਤੇ ਉਹਨਾਂ ਨੂੰ ਜਲਦ ਹੀ ਬੈਟਰੀ ਵਾਲੇ ਟਰਾਇ ਸਾਈਕਲ ਦਿੱਤੇ ਜਾਣਗੇ। ਵਿਕਲਾਂਗਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦਸਿਆ ਕਿ ਉਹਨਾਂ ਨੂੰ ਬਹੁਤ ਹੈ ਕਿ ਭਗਵੰਤ ਮਾਨ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।

ਇਸ ਨਾਲ ਉਹ ਇਕ ਥਾਂ ਤੋਂ ਦੂਜੀ ਥਾਂ ਆਰਾਮ ਨਾਲ ਪਹੁੰਚ ਸਕਦੇ ਹਨ। ਉਹਨਾਂ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੋਵੇਗੀ। ਪਹਿਲਾਂ ਉਹਨਾਂ ਨੂੰ ਕਿਸੇ ਦੇ ਨਾਲ ਮੋਟਰਸਾਈਕਲ ਤੇ ਜਾਣਾ ਪੈਂਦਾ ਸੀ ਪਰ ਹੁਣ ਉਹ ਅਪਣੇ ਆਪ ਜਾ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।