ਸਰਕਾਰ ਨੇ ਪੰਜਾਬ ਆਉਣ ਵਾਲਿਆਂ ਲਈ ਸਵਾਲਾਂ ਦੇ ਜਵਾਬ ਇਸ ਵੈਬਸਾਈਟ ’ਤੇ ਕੀਤੇ ਅਪਲੋਡ
ਲੋਕਾਂ ਦੀਆਂ ਸ਼ੰਕਾਵਾਂ ਦੂਰ ਕਰਨ ਲਈ ਪੰਜਾਬ ਸਰਕਾਰ...
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਪ੍ਰਵੇਸ਼ ਕਰਨ ਵਾਲੇ ਸਾਰੇ ਯਾਤਰੀਆਂ ਲਈ 6-7 ਜੁਲਾਈ ਦੀ ਅੱਧੀ ਰਾਤ ਤੋਂ ਈ-ਰਜਿਸਟ੍ਰੇਸ਼ਨ (e-Registration) ਦੀ ਪ੍ਰਕਿਰਿਆ ਲਾਜ਼ਮੀ ਕਰ ਦਿੱਤੀ ਹੈ। ਇਸ ਸਬੰਧੀ ਆਮ ਲੋਕਾਂ ਨੂੰ ਬਹੁਤ ਸਾਰੀਆਂ ਸ਼ੰਕਾਵਾਂ ਹਨ ਤੇ ਉਨ੍ਹਾਂ ਵੱਲੋਂ ਸਵਾਲ ਕੀਤੇ ਜਾ ਰਹੇ ਸੀ।
ਲੋਕਾਂ ਦੀਆਂ ਸ਼ੰਕਾਵਾਂ ਦੂਰ ਕਰਨ ਲਈ ਪੰਜਾਬ ਸਰਕਾਰ ਨੇ http://cova.punjab.gov.in/61Qs ਵੈੱਬਸਾਈਟ ‘ਤੇ ਵਿਸਥਾਰ ਵਿਚ ਜਾਣਕਾਰੀ ਅਪਲੋਡ ਕਰ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਵੈੱਬਸਾਈਟ ‘ਤੇ ਆਮ ਪੁੱਛੇ ਜਾਣ ਵਾਲੇ 13 ਅਜਿਹੇ ਸਵਾਲਾਂ ਦੇ ਜਵਾਬ ਅਪਲੋਡ ਕੀਤੇ ਗਏ ਹਨ, ਜਿਨ੍ਹਾਂ ਬਾਰੇ ਲੋਕਾਂ ਦੇ ਮਨਾਂ ਵਿਚ ਕੋਈ ਸ਼ੰਕਾ ਹੈ।
ਪੰਜਾਬ ਆਉਣ ਵਾਲੇ ਯਾਤਰੀਆਂ/ਵਸਨੀਕਾਂ ਬਾਰੇ ਵੇਰਵੇ ਸਬੰਧਤ ਸਿਹਤ ਅਧਿਕਾਰੀਆਂ ਅਤੇ ਥਾਣਿਆਂ ਨਾਲ ਸਾਂਝੇ ਕੀਤੇ ਜਾਣਗੇ। ਈ-ਰਜਿਸਟ੍ਰੇਸ਼ਨ ਲਈ ਕੋਵਾ ਐਪ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਦਸ ਦਈਏ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 6818 ਤੋਂ ਪਾਰ ਹੋ ਗਈ ਹੈ।
ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1033, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 942, ਲੁਧਿਆਣਾ 'ਚ 1182, ਸੰਗਰੂਰ 'ਚ 588 ਕੇਸ, ਪਟਿਆਲਾ 'ਚ 436, ਮੋਹਾਲੀ (ਐੱਸ. ਏ. ਐੱਸ. ਨਗਰ) 319, ਗੁਰਦਾਸਪੁਰ 'ਚ 270 ਕੇਸ, ਪਠਾਨਕੋਟ 'ਚ 236, ਤਰਨਤਾਰਨ 207, ਹੁਸ਼ਿਆਰਪੁਰ 'ਚ 189, ਨਵਾਂਸ਼ਹਿਰ 'ਚ 180, ਮੁਕਤਸਰ 140, ਫਤਿਹਗੜ੍ਹ ਸਾਹਿਬ 'ਚ 131, ਫਰੀਦਕੋਟ 128, ਰੋਪੜ 'ਚ 117,
ਮੋਗਾ 'ਚ 135, ਫਾਜ਼ਿਲਕਾ 103, ਫਿਰੋਜ਼ਪੁਰ 'ਚ 122, ਬਠਿੰਡਾ 117, ਕਪੂਰਥਲਾ 121, ਬਰਨਾਲਾ 'ਚ 71, ਮਾਨਸਾ 'ਚ 51 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 4748 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1896 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 174 ਲੋਕਾਂ ਦੀ ਮੌਤ ਹੋ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।