PM cares ਫੰਡ ਦੇ ਨਾਂ 'ਤੇ ਵੈਬਸਾਈਟਾਂ ਕਰ ਰਹੀਆਂ ਧੋਖਾਧੜੀ, Fact check

ਏਜੰਸੀ

Fact Check

ਭਾਜਪਾ ਦੇ ਮੁੱਖ ਨੇਤਾ ਜਿਵੇਂ ਸ਼ਾਈਨਾ ਐਨਸੀ, ਲੋਕ ਸਭਾ ਸੰਸਦ ਮੈਂਬਰ ਉਨਮੇਸ਼ ਪਾਟਿਲ...

Fact Check: Netas push dubious website on social media urging donations for PM CARES

ਨਵੀਂ ਦਿੱਲੀ: ਸਰਕਾਰ ਨੇ ਹਾਲ ਹੀ ਵਿਚ ਕੋਵਿਡ-19 ਮਹਾਂਮਾਰੀ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਐਮਰਜੈਂਸੀ ਸਥਿਤੀ ਰਿਲੀਫ" ਦੀ ਸਥਾਪਨਾ ਕੀਤੀ ਹੈ। ਹੁਣ ਵੈਰੀਫਾਈਡ ਟਵਿਟਰ ਹੈਂਡਲ ਅਤੇ ਕਈ ਭਾਜਪਾ ਨੇਤਾਵਾਂ ਨੇ ਫੇਸਬੁੱਕ ਪੇਜ਼, ਜਿਸ ਵਿਚ ਜ਼ਿਆਦਾਤਰ ਮਹਾਰਾਸ਼ਟਰ ਤੋਂ ਹਨ ਉਹਨਾਂ ਦਾ ਇਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਵਿਚ ਲੋਕਾਂ ਨੂੰ ਪੀਐਮ ਕੇਅਰਸ ਫੰਡ ਵਿਚ ਦਾਨ ਕਰਨ ਲਈ ਕਿਹਾ ਹੈ।

ਇੱਥੇ pmcaresfund.online ਵੈਬਸਾਈਟ ਦਿੱਤੀ ਗਈ ਹੈ। ਇਕ ਮੀਡੀਆ ਚੈਨਲ ਵਿਚ ਫੇਕ ਨਿਊਜ਼ ਵਾਰ ਰੂਮ ਨੂੰ ਵੈਬਸਾਈਟ “pmcaresfund.online” ਵਿਚ ਸ਼ੱਕੀ ਮਿਲੀ ਹੈ। ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਪੈਸੇ ਪਾਉਣ ਲਈ ਅਸਲ ਵੈਬਸਾਈਟ "https://www.pmcares.gov.in/ n /" ਹੈ।

ਭਾਜਪਾ ਦੇ ਮੁੱਖ ਨੇਤਾ ਜਿਵੇਂ ਸ਼ਾਈਨਾ ਐਨਸੀ, ਲੋਕ ਸਭਾ ਸੰਸਦ ਮੈਂਬਰ ਉਨਮੇਸ਼ ਪਾਟਿਲ ਅਤੇ ਮਹਾਰਾਸ਼ਟਰ ਯੂਥ ਵਿੰਗ ਦੇ ਪ੍ਰਧਾਨ ਯੋਗੇਸ਼ ਟਾਈਲੇਕਰ ਨੇ ਫਰਜ਼ੀ ਵੈਬਸਾਈਟ pmcaresfund.online ਦੇ ਮਾਧਿਅਮ ਰਾਹੀਂ ਲੋਕਾਂ ਨੂੰ PM CARES ਫੰਡ ਵਿਚ ਦਾਨ ਦੇਣ ਦੀ ਅਪੀਲ ਕੀਤੀ।

ਪ੍ਰਵੀਨ ਕੁਮਾਰ ਬਿਰਾਦਰ ਦੀ ਸੋਸ਼ਲ ਮੀਡੀਆ ਟੀਮ ਦੀ ਮਹਾਰਾਸ਼ਟਰ ਯੂਥ ਕਾਂਗਰਸ ਨੇ ਇਸ ਮੁੱਦੇ ਨੂੰ ਰਾਜਨੀਤਿਕ ਰੂਪ ਤੋਂ ਚੁੱਕਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਮਹਾਰਾਸ਼ਟਰ ਭਾਜਪਾ ਨੇਤਾਵਾਂ ਦੁਆਰਾ ਇਕ ਵਿੱਤੀ ਘੁਟਾਲਾ ਹੈ। ਉਹਨਾਂ ਨੇ ਭਾਜਪਾ ਨੇਤਾ ਸ਼ਾਈਨਾ ਐਨਸੀ ਨਾਲ ਉਹਨਾਂ ਦੇ ਟਵੀਟ ਬਾਰੇ ਗੱਲ ਕੀਤੀ ਜਿਸ ਨੂੰ ਉਹਨਾਂ ਨੇ ਬਾਅਦ ਵਿਚ ਹਟਾ ਦਿੱਤਾ।

ਉਹਨਾਂ ਮੀਡੀਆ ਰਿਪੋਰਟ ਵਿਚ ਦਸਿਆ ਕਿ ਸ਼ੱਕੀ ਵੈਬਸਾਈਟ ਬਾਰੇ ਉਹਨਾਂ ਨੂੰ ਉਦੋਂ ਪਤਾ ਨਹੀਂ ਸੀ ਜਦੋਂ ਉਹਨਾਂ ਨੇ ਸ਼ੁਰੂਆਤ ਵਿਚ ਪੋਸਟ ਟਵੀਟ  ਕੀਤੀ ਸੀ।  ਵੈਬਸਾਈਟ “pmcaresfund.online” ਇਕ ਸੁਰੱਖਿਅਤ ਵੈਬਸਾਈਟ ਨਹੀਂ ਹੈ। ਕਿਸੇ ਵੀ ਸਰਕਾਰੀ ਵੈਬਸਾਈਟ URL gov.in ਤੇ ਖਤਮ ਹੁੰਦੀ ਹੈ ਨਾ ਕਿ ਆਨਲਾਈਨ ਤੇ। ਬਸਾਈਟ ਦਾ ਕੈਸ਼ਡ ਸੰਸਕਰਣ ਇੱਕ ਹੋਮਪੇਜ ਦਿਖਾਉਂਦਾ ਹੈ ਜੋ ਅਸਲ ਵੈਬਸਾਈਟ "https://www.pmcares.gov.in/en/" ਤੋਂ ਬਿਲਕੁਲ ਵੱਖਰਾ ਹੈ।

ਸ਼ੱਕੀ ਵੈਬਸਾਈਟ ਦੀ ਪ੍ਰੋਫਾਈਲ ਤੇ ਪੀਐਮ ਮੋਦੀ ਦੀ ਤਸਵੀਰ ਵਿਚ ਉਹਨਾਂ ਦਾ ਚਿਹਰਾ ਢਕਿਆ ਹੋਇਆ ਹੈ ਅਤੇ ਇਕ ਹੈਸ਼ਟੈਗ ਦੇ ਨਾਲ ਅੰਗਰੇਜ਼ੀ ਵਿਚ ਲਿਖਿਆ ਹੋਇਆ ਹੈ ਕਿ "I am warrior against corona"। ਮਰਾਠੀ ਵਿਚ ਦੋ ਲਾਈਨਾਂ ਵੀ ਲਿਖੀਆਂ ਹੋਈਆਂ ਹਨ। ਵੈਬਸਾਈਟ ਲੋਕਾਂ ਨੂੰ ਸਿੱਧਾ ਹੀ GPay ਅਤੇ ਪੇਟੀਐਮ ਦੁਆਰਾ "Pmcaresfund" ਵਿਚ ਦਾਨ ਦੇਣ ਲਈ ਕਹਿੰਦੀ ਹੈ।

ਪਰ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਪਤਾ ਕਿ ਇਸ ਵੈਬਸਾਈਟ ਨਾਲ ਕਿਹੜੇ ਖਾਤੇ ਜੁੜੇ ਹੋਏ ਹਨ। ਇਹ ਫਰਜ਼ੀ ਵੈਬਸਾਈਟ ਲਈ ਸਿਰਫ ਨਾਮ ਅਤੇ ਵਟਸਐਪ ਨੰਬਰ ਚਾਹੀਦਾ ਹੈ ਪਰ ਜਿਹੜੀ ਅਸਲ ਵੈਬਸਾਈਟ ਹੁੰਦੀ ਹੈ ਉਹ ਕਈ ਪ੍ਰਕਾਰ ਦੇ ਦਸਤਾਵੇਜ਼ ਦੀ ਮੰਗ ਕਰਦੀ ਹੈ। ਉਸ ਦੇ ਲਈ ਸਾਨੂੰ ਆਧਾਰ ਕਾਰਡ, ਅਪਣਾ ਰਹਾਇਸ਼ੀ ਪਤਾ, ਬੈਂਕ ਆਦਿ ਨਾਲ ਜੁੜੀ ਸਬੰਧਿਤ ਜਾਣਕਾਰੀ ਵੈਬਸਾਈਟ ਤੇ ਭਰਨੀ ਪੈਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।