ਚੰਡੀਗੜ੍ਹ : ਡਿਊਟੀ ’ਤੇ ਤਾਇਨਾਤ SI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਮਹਿੰਦਰ ਸੈਕਟਰ 26 ਵਿਚ ਸਬ-ਇੰਸਪੈਕਟਰ ਵਜੋਂ ਤਾਇਨਾਤ ਸੀ

photo

 

ਚੰਡੀਗੜ੍ਹ : ਸੈਕਟਰ 26 ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ ਮਹਿੰਦਰ ਦੀ ਸ਼ੁੱਕਰਵਾਰ ਰਾਤ ਚੰਡੀਗੜ੍ਹ ਵਿਚ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਦਸਿਆ ਜਾ ਰਿਹਾ ਹੈ। ਕੰਟਰੋਲ ਰੂਮ 'ਤੇ ਸੂਚਨਾ ਮਿਲਣ ਤੋਂ ਬਾਅਦ ਉਹ ਰੇਂਜ ਰੋਵਰ ਨੂੰ ਲੱਭਣ ਲਈ ਨਿਕਲੇ। ਜਦੋਂ ਉਹ ਥਾਣੇ ਪਰਤਿਆ ਤਾਂ ਉਸ ਦੀ ਤਬੀਅਤ ਵਿਗੜ ਚੁੱਕੀ ਸੀ। ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ ਹੈ।

ਮਹਿੰਦਰ ਸੈਕਟਰ 26 ਵਿਚ ਸਬ-ਇੰਸਪੈਕਟਰ ਵਜੋਂ ਤਾਇਨਾਤ ਸੀ। ਉਹ ਸ਼ੁੱਕਰਵਾਰ ਨੂੰ ਡਿਊਟੀ ’ਤੇ ਸੀ ਉਦੋਂ ਕੰਟਰੋਲ ਰੂਮ ਵਿਚ ਸੁਨੇਹਾ ਆਇਆ ਕਿ ਸੈਕਟਰ 26 ਵਿਚ ਇੱਕ ਕਲੱਬ ਦੇ ਬਾਹਰ ਰੇਂਜ ਰੋਵਰ ਗੱਡੀ ਆ ਰਹੀ ਹੈ। ਕਾਰ ਸਵਾਰ ਸ਼ਰੇਆਮ ਪਿਸਤੌਲ ਲਹਿਰਾ ਰਹੇ ਹਨ। ਕੰਟਰੋਲ ਰੂਮ ਤੋਂ ਸੂਚਨਾ ਮਿਲਣ 'ਤੇ ਮਹਿੰਦਰ ਆਪਣੇ ਸਾਥੀ ਕਰਮਚਾਰੀਆਂ ਨਾਲ ਕਾਰ ਦਾ ਪਤਾ ਲਗਾਉਣ ਲਈ ਨਿਕਲੇ ਪਰ ਮੌਕੇ 'ਤੇ ਉਨ੍ਹਾਂ ਨੂੰ ਅਜਿਹੀ ਕੋਈ ਕਾਰ ਨਹੀਂ ਮਿਲੀ।

ਬਾਅਦ 'ਚ ਕੰਟਰੋਲ ਰੂਮ ਨੂੰ ਮੁੜ ਸੈਕਟਰ 7 ਅਤੇ ਸੈਕਟਰ 26 'ਚ ਉਕਤ ਕਾਰ ਦੀ ਮੌਜੂਦਗੀ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਪਰ ਕਾਰ ਦਾ ਪਤਾ ਨਹੀਂ ਲੱਗ ਸਕਿਆ। ਮਹਿੰਦਰ ਜਦੋਂ ਥਾਣੇ ਆਇਆ ਤਾਂ ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਸਾਥੀ ਕਰਮਚਾਰੀ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਮੁੱਢਲੀ ਜਾਂਚ ਵਿਚ ਡਾਕਟਰਾਂ ਨੇ ਮੌਤ ਦਾ ਕਾਰਨ ਦਿਲ ਦਾ ਦੌਰਾ ਦਸਿਆ ਹੈ।