ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਅਪਣੇ ਪਿੱਛੇ ਪਤਨੀ, ਦੋ ਬੱਚੇ (ਲੜਕਾ ਤੇ ਲੜਕੀ) ਨੂੰ ਰੋਂਦਿਆਂ ਛੱਡ ਗਿਆ

photo

 

ਫਿਰੋਜ਼ਪੁਰ: ਸੂਬੇ 'ਚ ਹਰ ਰੋਜ਼ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ।  ਅਜਿਹੀ ਹੀ ਮੰਦਭਾਗੀ ਖ਼ਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ। ਇਥੇ ਮਮਦੋਟ ਦੇ ਪਿੰਡ ਰਾਓ ਕੇ ਹਿਠਾੜ ਵਿਖੇ ਨਸ਼ੇ ਦੇ ਆਦੀ ਇਕ ਨੌਜਵਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਜਾਬ ਮਹਿਲਾ ਕਾਂਗਰਸ ਦਾ ਪੁਨਰਗਠਨ, 34 ਮੈਂਬਰੀ ਨਵੀ ਟੀਮ ਐਲਾਨੀ 

ਮ੍ਰਿਤਕ ਦੀ ਪਹਿਚਾਣ ਸਰਵਨ ਸਿੰਘ (36) ਪੁੱਤਰ ਪਾਲਾ ਸਿੰਘ ਰਾਓ ਕੇ ਹਿਠਾੜ ਵਜੋਂ ਹੋਈ ਹੈ। ਮ੍ਰਿਤਕ ਵਾਲੀਬਾਲ ਦਾ ਚੰਗਾ ਖਿਡਾਰੀ ਸੀ ਪਰ ਨਸ਼ੇ ਦੀ ਦਲਦਲ 'ਚ ਐਸਾ ਫਸਿਆ ਕਿ ਅੱਜ ਨਸ਼ੇ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਅਪਣੇ ਪਿੱਛੇ ਪਤਨੀ, ਦੋ ਬੱਚੇ (ਲੜਕਾ ਤੇ ਲੜਕੀ) ਨੂੰ ਰੋਂਦਿਆਂ ਛੱਡ ਗਿਆ ਹੈ।

ਇਹ ਵੀ ਪੜ੍ਹੋ: ਜੀਂਦ : ਸਵਾਰੀਆਂ ਨਾਲ ਭਰੀ ਬੱਸ ਤੇ ਕਰੂਜ਼ਰ ਗੱਡੀ ਦੀ ਆਹਮੋ-ਸਾਹਮਣੇ ਟੱਕਰ, 6 ਦੀ ਲੋਕਾਂ ਦੀ ਮੌਤ