ਮੁੱਖ ਮੰਤਰੀ ਨੂੰ ਘਰੋਂ ਬਾਹਰ ਕੱਢਣ ਲਈ ਦੇਣੇ ਪੈਣ ਧਰਨੇ, ਇਸ ਤੋਂ ਵੱਧ ਸ਼ਰਮਾਨਕ ਕੀ ਹੋਵੇਗਾ

ਏਜੰਸੀ

ਖ਼ਬਰਾਂ, ਪੰਜਾਬ

ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਸੁਣਾਈਆਂ ਖਰੀਆਂ

Bhagwant Mann Aam Aadmi Party Punjab Captain Amarinder Singh

ਚੰਡੀਗੜ੍ਹ: ਮੁੱਖ ਮੰਤਰੀ ਨੂੰ ਘਰੋਂ ਬਾਹਰ ਕੱਢਣ ਲਈ ਵੀ ਲੋਕਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ, ਇਹ ਕਹਿਣਾ ਹੈ ਭਗਵੰਤ ਮਾਨ ਦਾ ਜਿਹਨਾਂ ਦੇ ਵੱਲੋਂ ਕੈਪਟਨ ਸਰਕਾਰ ਨੂੰ ਜਮ ਕੇ ਖਰੀਆਂ-ਖਰੀਆਂ ਸੁਣਾਈਆਂ ਜਾ ਰਹੀਆਂ ਹਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਕਿਸੇ ਵੀ ਸੂਬੇ ਦਾ ਮੰਤਰੀ ਉਹਨਾਂ ਲੋਕਾਂ ਦਾ ਦੁੱਖ ਮੰਤਰੀ ਵੀ ਹੁੰਦਾ ਹੈ।

ਇੱਥੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੂੰ ਘਰੋਂ ਬਾਹਰ ਕੱਢਣ ਲਈ ਵੀ ਆਮ ਆਦਮੀ ਪਾਰਟੀ ਅਤੇ ਹੋਰ ਲੋਕਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪਏ ਹਨ। ਉਹਨਾਂ ਅੱਗੇ ਕਿਹਾ ਕਿ ਮੁਆਵਜ਼ਾ 2 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤਾ ਗਿਆ ਹੈ। ਪਰ ਇਸ ਨਾਲੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲੇਗੀ।

“ਇਹ ਮੌਤਾਂ ਨਹੀਂ ਸਗੋਂ ਸੋਚੀ ਸਮਝੀ ਚਾਲ ਹੈ” ਕੈਪਟਨ ਅਮਰਿੰਦਰ ਨੇ ਦੋ ਦਿਨ ਲਏ ਸਨ ਕਿ ਦੋਸ਼ੀਆਂ ਤੇ ਪਰਚਾ ਦਰਜ ਕੀਤਾ ਜਾਵੇਗਾ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਦਸ ਦਈਏ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ ਪੰਜਾਬ 'ਚ 121 ਮੌਤਾਂ ਹੋ ਚੁੱਕੀਆਂ ਹਨ। ਇਸ ਮਗਰੋਂ ਤਰਨ ਤਾਰਨ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਰਾਸ਼ੀ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਹੈ।

ਕੈਪਟਨ ਨੇ ਕਿਹਾ ਉਮਰ ਦੇ ਹਿਸਾਬ ਨਾਲ ਸਰਕਾਰੀ ਨੌਕਰੀਆਂ ਵੀ ਦੇਵਾਂਗੇ। ਡੀਸੀ ਸੂਚੀ ਬਣਾ ਕੇ ਭੇਜਣ ਤੇ ਇਸ ਤੋਂ ਬਾਅਦ ਸਿਹਤ ਬੀਮਾ ਹੋਵੇਗਾ, ਸਮਾਰਟ ਕਾਰਡ ਸਕੀਮ 'ਚ ਲਿਆ ਜਾਵੇਗਾ। ਸਾਰੇ ਪਰਿਵਾਰਾਂ ਨੂੰ ਸਰਕਾਰ ਪੱਕੇ ਮਕਾਨ ਬਣਾ ਕੇ ਦੇਵੇਗੀ। ਕੈਪਟਨ ਨੇ ਪੈਨਸ਼ਨ ਦਾ ਵੀ ਐਲਾਨ ਕੀਤਾ। ਜ਼ਹਿਰੀਲੀ ਸ਼ਰਾਬ ਪੀਣ ਨਾਲ ਮ੍ਰਿਤਕਾਂ ਤੋਂ ਇਲਾਵਾ ਕਈਆਂ ਦੀ ਨਿਗ੍ਹਾ ਚਲੇ ਗਈ ਹੈ।

ਕੈਪਟਨ ਵੱਲੋਂ ਇਨ੍ਹਾਂ ਲੋਕਾਂ ਲਈ ਵੀ ਪੰਜ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਤਹਿ ਤਕ ਜਾਂਚ ਕੀਤੀ ਜਾਵੇਗੀ। ਕੈਪਟਨ ਨੇ ਮੁੜ ਦੁਹਰਾਇਆ ਕਿ ਇਹ ਕਤਲ ਹੋਏ ਹਨ ਤੇ ਦੋਸ਼ੀਆਂ ਤੇ 302 ਦਾ ਪਰਚਾ ਹੋਵੇਗਾ। ਕੈਪਟਨ ਨੇ ਕਿਹਾ ਮਾਮਲੇ ਦੀ ਕੋਰਟ 'ਚ ਵੀ ਪੂਰੀ ਪੈਰਵੀ ਹੋਵੇਗੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜਾਂਚ ਹੋ ਰਹੀ ਹੈ ਤੇ ਅਸੀਂ ਆਖਰ ਤਕ ਜਾਵਾਂਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।