ਨਵਾਂ ਸ਼ਹਿਰ: ਖੂਹ ਦੀ ਮੁਰੰਮਤ ਦਾ ਕੰਮ ਕਰਨ ਲਈ ਉਤਰੇ ਬਜ਼ੁਰਗ ਦੀ ਹਾਰਟ ਅਟੈਕ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਮਹੀਨੇ ਇਕਲੌਤੇ ਪੁੱਤਰ ਦੀ ਇਸੇ ਖੂਹੀ 'ਚ ਡਿੱਗਣ ਕਾਰਨ ਹੋਈ ਸੀ ਮੌਤ

photo

 

ਬਲਾਚੌਰ:  ਨਵਾਂ ਸਹਿਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਬਲਾਚੌਰ ਦੇ ਪਿੰਡ ਰੱਕੜਾਂ ਬੇਟ ਵਿਖੇ ਖੂਹ ਵਿਚ ਮੁਰੰਮਤ ਦਾ ਕੰਮ ਕਰਨ ਲਈ ਉਤਰੇ ਬਜ਼ੁਰਗ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ ਬਲਵੰਤ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਸ਼ਰਾਬ ਪੀ ਕੇ ਗੱਡੀ ਚਲਾਉਣ ਨੂੰ ਰੋਕਣ ਲਈ ਇਟਲੀ ਸਰਕਾਰ ਦੀ ਪਹਿਲ, ਵੱਧ ਸ਼ਰਾਬ ਪੀਣ ਵਾਲੇ ਨੂੰ ਛੱਡ ਕੇ ਆਵੇਗੀ ਘਰ  

ਜਾਣਕਾਰੀ ਅਨੁਸਾਰ ਬਲਵੰਤ ਕੰਮ ਲਈ ਖੂਹੀ ਵਿਚ ਉਤਰਿਆ ਸੀ ਤਾਂ ਇਸੇ ਦੌਰਾਨ ਉਸ ਨੂੰ ਘਬਰਾਹਟ ਮਹਿਸੂਸ ਕੀਤੀ ਤੇ ਉਸ  ਦੀ ਅਟੈਕ ਨਾਲ ਮੌਤ ਹੋ ਗਈ। ਜ਼ਿਕਰ ਯੋਗ ਹੈ ਕਿ ਪਿਛਲੇ ਮਹੀਨੇ ਇਸੇ ਖੂਹੀ ਵਿਚ ਡਿੱਗਣ ਨਾਲ ਉਸ ਦੇ ਇਕਲੌਤੇ ਪੁੱਤਰ ਹਰਪ੍ਰੀਤ ਸਿੰਘ ਦੀ ਹੋਈ ਸੀ। ਹਰਪ੍ਰੀਤ ਸਿੰਘ ਬਿਜਲੀ ਮਹਿਕਮੇ ਵਿਚ ਲਾਈਨਮੈਨ ਸੀ ।

ਇਹ ਵੀ ਪੜ੍ਹੋ: ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਪੰਜਾਬ ਟੂਰਿਜ਼ਮ ਸਮਿਟ : ਅਨਮੋਲ ਗਗਨ ਮਾ