ਢਾਈ ਸਾਲ ਹੋ ਗਏ ਭੁਲੱਥ ਵੜਿਆ ਹੀ ਨਹੀਂ ਖਹਿਰਾ, ਭੜਕੇ ਲੋਕਾਂ ਨੇ ਕੱਢੀ ਭੜਾਸ
ਕਪੂਰਥਲਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਹੋਈ ਬਦਤਰ ਤੋਂ ਬਦਤਰ
ਕਪੂਰਥਲਾ: ਸੂਬੇ ਅੰਦਰ ਭਾਵੇਂ ਕਿ ਇੱਕ ਸ਼ਹਿਰ ਨੂੰ ਦੂਜੇ ਨਾਲ ਮਿਲਾਉਣ ਲਈ ਸੜਕਾਂ ਦਾ ਕੰਮ ਲਗਾਤਾਰ ਜਾਰੀ ਹੈ ਪਰ ਉੱਥੇ ਹੀ ਪਿਛਲੇ ਕਈ ਸਾਲਾ ਤੋਂ ਕਪੂਰਥਲਾ ਨੂੰ ਜਾਣ ਵਾਲੀ ਸੜਕ ਦੀ ਰਿਪੇਅਰ ਨਾ ਹੋਣ ‘ਤੇ ਲੋਕਾਂ ਵੱਲੋਂ ਇਲਾਕੇ ਦੇ ਦਿੱਗਜ਼ ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਉੱਥੇ ਹੀ ਲੋਕਾਂ ਨੇ ਵੱਡੇ ਨੇਤਾਵਾਂ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਭੁਲੱਥ ਵਿਚ ਤਾਂ ਸਿਰਫ਼ ਨੇਤਾ ਲੋਕਾਂ ਤੋਂ ਚੋਣਾਂ ਸਮੇਂ ਵੋਟਾਂ ਮੰਗਣ ਲਈ ਆਉਂਦੇ ਹਨ ਅਤੇ ਜਿੱਤਣ ਤੋਂ ਬਾਅਦ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ।
ਇੰਨਾਂ ਹੀ ਨਹੀਂ ਦਿੱਗਜ਼ ਨੇਤਾਵਾਂ ਦੇ ਹਲਕੇ ਬੇਗੋਵਾਲ ਦੇ ਚਾਰ-ਚੁਫੇਰੇ ਸੜਕਾਂ ਦੀ ਮੰਦਹਾਲੀ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਮੇਂ ਤੋਂ ਕਿਸੇ ਵੀ ਸਰਕਾਰ ਵੱਲੋਂ ਸੜਕਾਂ ਦੀ ਮੰਦਹਾਲੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉੱਥੇ ਹੀ ਇਸ ਮਾਮਲੇ ‘ਚ ਭੁਲੱਥ ਹਲਕੇ ਤੋਂ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਗੁਣਗਾਣ ਗਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦੇ ਕਾਰਜਕਾਲ ਦੌਰਾਨ ਸੜਕਾਂ ਦੀ ਮੁਰੰਮਤ ਕਰਵਾਈ ਜਾਂਦੀ ਸੀ ਪਰ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਸੜਕਾਂ ਦੀ ਹਾਲਤ ਬਦਤਰ ਹੋਈ ਹੈ।
ਦੱਸ ਦੇਈਏ ਕਿ ਹੁਸ਼ਿਆਰਪੁਰ ਤੋਂ ਕਪੂਰਥਲਾ ਨੂੰ ਆਪਸ ਵਿੱਚ ਜੋੜਨ ਵਾਲੀ ਸੜਕ ਦੀ ਪਿਛਲੇ ਕਈ ਸਾਲਾ ਤੋਂ ਮੁਰੰਮਤ ਨਾ ਹੋਣ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਕਾਰਨ ਸੜਕ ਉੱਪਰ ਪਏ ਕਰੀਬ ਡੂੰਘੇ ਟੋਏ ਸਰਕਾਰ ਦੀ ਕਾਰਗੁਜਾਰੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।