ਕਪੂਰਥਲਾ 'ਚ ਅਨੋਖੀ ਲੁੱਟ ਨੇ ਉਡਾਏ ਸਭ ਦੇ ਹੋਸ਼

ਏਜੰਸੀ

ਖ਼ਬਰਾਂ, ਪੰਜਾਬ

ਆਏ ਦਿਨ ਹੀ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ 'ਚ ਬਦਮਾਸ਼ਾ ਵੱਲੋਂ ਬਿਨ੍ਹਾਂ ਕਿਸੇ ਡਰ ਤੋਂ ਲੁੱਟਾਂ-ਖੋਹਾ ਨੂੰ ਅੰਜਾਮ ਦਿੱਤਾ ਜਾਂਦਾ ਹੈ।

Kapurthala loot case

ਕਪੂਰਥਲਾ : ਆਏ ਦਿਨ ਹੀ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ 'ਚ ਬਦਮਾਸ਼ਾ ਵੱਲੋਂ ਬਿਨ੍ਹਾਂ ਕਿਸੇ ਡਰ ਤੋਂ ਲੁੱਟਾਂ-ਖੋਹਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਪਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਕਪੂਰਥਲਾ ਵਾਪਰਿਆ ਹੈ। ਜਿੱਥੇ ਇੱਕ ਪਾਖੰਡੀ ਬਾਬੇ ਵੱਲੋਂ ਤਿੰਨ ਕਰੋੜ ਮਿਲਣ ਦਾ ਝਾਂਸਾ ਦੇ ਕੇ ਇਕ ਪਰਿਵਾਰ ਦੇ ਕੋਲੋਂ ਲੱਖਾਂ ਦੀ ਠੱਗੀ ਮਾਰ ਲਈ ਗਈ। ਸਿਰ 'ਤੇ ਗਠੜੀ ਅਤੇ ਹੱਥ 'ਚ ਬੈਗ ਫੜਿਆ ਇਹ ਪਰਿਵਾਰ ਨਾ ਤਾਂ ਕਿਸੇ ਰਿਸ਼ਤੇਦਾਰ ਕੋਲ ਜਾ ਰਿਹਾ ਹੈ ਅਤੇ ਨਾ ਇਸ ਬੈਗ ਅਤੇ ਗਠੜੀ 'ਚ ਕੋਈ ਕੱਪੜੇ ਹਨ।

ਸੋਨੇ-ਚਾਂਦੀ ਦੇ ਗਹਿਣਿਆਂ ਨਾਲ ਭਰਿਆ ਇਹ ਬੈਗ ਲੈ ਕੇ ਪਰਿਵਾਰ ਪੁਲਿਸ ਥਾਣੇ ਪਹੁੰਚਿਆ ਹੈ। ਦਰਅਸਲ ਦੇਖਣ 'ਚ ਸੋਨੇ ਦੀਆਂ ਮੋਹਰਾਂ ਲੱਗ ਰਹੀਆਂ ਇਹ ਅਸਲ 'ਚ ਚਾਕਲੇਟਾਂ ਹਨ, ਜੋ ਗੋਲਡਨ ਕਵਰ 'ਚ ਲਪੇਟੀਆਂ ਹੋਈਆਂ ਹਨ ਅਤੇ ਗਹਿਣੇ ਵੀ ਕੋਈ ਸੋਨੇ-ਚਾਂਦੀ ਦੇ ਨਹੀਂ ਸਗੋਂ ਨਕਲੀ ਹਨ। ਅਸਲ 'ਚ ਇਕ ਬਾਬੇ ਨੇ ਕੁਝ ਸਮਾਂ ਪਹਿਲਾਂ ਇਨ੍ਹਾਂ ਦੇ ਘਰ 'ਚੋਂ ਸੋਨੇ ਦੇ ਗਹਿਣੇ, 3 ਕਰੋੜ ਰੁਪਏ ਮਿਲਣ ਦਾ ਝਾਂਸਾ ਦੇ ਇਨ੍ਹਾਂ ਕੋਲੋਂ 18 ਲੱਖ ਰੁਪਏ ਲੈ ਲਏ ਸਨ ਅਤੇ ਬਦਲੇ 'ਚ ਇਹ ਸਾਰਾ ਸਾਮਾਨ ਦੇ ਦਿੱਤਾ ਸੀ।

ਇਹ ਠੱਗੀ ਦੀ ਘਟਨਾ ਕਪੂਰਥਲਾ ਦੇ ਪਿੰਡ ਸ਼ੇਰਪੁਰ ਡੋਗਰਾ 'ਚ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਠੱਗ ਬਾਬਾ ਇਨ੍ਹਾਂ ਨੂੰ 50 ਹਜ਼ਾਰ ਦੇ ਨਕਲੀ ਨੋਟ ਵੀ ਥਮਾ ਗਿਆ ਸੀ, ਜੋ ਪਰਿਵਾਰ ਨੇ ਪਹਿਲਾਂ ਹੀ ਪੁਲਿਸ ਦੇ ਹਵਾਲੇ ਕਰ ਦਿੱਤੇ। ਪੀੜਤ ਮਨਜੀਤ ਕੌਰ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਅਜੇ ਤੱਕ ਦੋਸ਼ੀ ਬਾਬੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ।

ਉਧਰ ਡੀ. ਐੱਸ. ਪੀ. ਸਰਵਨ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਸਾਰੀ ਰਿਪੋਰਟ ਬਣਾ ਐੱਸ. ਐੱਸ. ਪੀ. ਨੂੰ ਪੇਸ਼ ਕਰ ਦਿੱਤੀ ਜਾਵੇਗੀ। ਅੱਜ 21ਵੀਂ ਸਦੀ 'ਚ ਇਨਸਾਨ ਚੰਨ 'ਤੇ ਪਹੁੰਚ ਚੁੱਕਾ ਹੈ ਪਰ ਸਮਾਜ ਦਾ ਇਕ ਤਬਕਾ ਅਜੇ ਵੀ ਤਾਂਤਰਿਕਾਂ ਤੇ ਬਾਬਿਆਂ ਦੇ ਚੱਕਰਾਂ 'ਚ ਫਸ ਕੇ ਖੁਦ ਨੂੰ ਲੁਟਾ ਰਿਹਾ ਹੈ। ਲੋੜ ਹੈ ਅਜਿਹੇ ਬਾਬਿਆਂ ਦੇ ਰੂਪ 'ਚ ਫਿਰਦੇ ਅਜਿਹੇ ਠੱਗਾਂ ਤੋਂ ਸਾਵਧਾਨ ਰਹਿਣ ਦੀ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ