ਰਵਨੀਤ ਬਿੱਟੂ ਨੇ ਕਿਹਾ ਨਸ਼ੇ ਦੇ ਵੱਡੇ ਕਾਰੋਬਾਰੀਆਂ 'ਤੇ ਹੋਵੇਗੀ ਸਰਜੀਕਲ ਸਟ੍ਰਾਈਕ

ਏਜੰਸੀ

ਖ਼ਬਰਾਂ, ਪੰਜਾਬ

ਵਿਰਸਾ ਸਿੰਘ ਵਲਟੋਹਾ ਨੂੰ ਦੱਸਿਆ ਭਗੌੜਾ

Ravneet Bittu

ਲੁਧਿਆਣਾ: ਜ਼ਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ 'ਤੇ ਇਲਜ਼ਾਮ ਵਾਸੀਆਂ ਦਾ ਤੋਂ ਜਾਰੀ ਹੈ। ਬੀਤੇ ਦਿਨ ਅਕਾਲੀ ਦਲ ਵੱਲੋਂ ਐਸਐਚਓ ਪ੍ਰੇਮ ਸਿੰਘ ਦੀ ਬਹਾਲੀ ਨੂੰ ਲੈ ਕੇ ਕਾਂਗਰਸ 'ਤੇ ਸਵਾਲ ਖੜ੍ਹੇ ਕੀਤੇ ਗਏ ਸੀ ਜਿਸ ਦਾ ਜਵਾਬ ਰਵਨੀਤ ਬਿੱਟੂ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ 2012 ਜੇ ਇਹੀ ਇਆਲੀ ਸਾਹਿਬ ਦੇ ਚਹੇਤੇ ਸਨ ਤਾਂ ਅੱਜ ਇਸ ਤੋਂ ਹੀ ਅਕਾਲੀ ਦਲ ਨੂੰ ਖਤਰਾ ਹੋ ਗਿਆ ਹੈ।

ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ ਦਾ ਜਵਾਬ ਦਿੰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਮਜੀਠੀਆ ਸਾਹਿਬ ਵੱਲੋਂ 2012 'ਚ ਇਸੇ ਐੱਸ ਐੱਚ ਨੂੰ ਇਆਲੀ ਭੇਜਿਆ ਸੀ ਤਾਂ ਹੁਣ ਉਨ੍ਹਾਂ ਨੂੰ ਇਸ ਐਸਐਚਓ ਤੋਂ ਕੀ ਪ੍ਰੇਸ਼ਾਨੀ ਹੋ ਰਹੀ ਹੈ, ਬਿੱਟੂ ਨੇ ਕਿਹਾ ਕਿ ਇਹ ਲੋਕਤੰਤਰ ਹੈ, ਵੋਟਾਂ ਲੋਕਾਂ ਨੇ ਪਾਣੀਆਂ ਨੇ, ਇਸ ਮੌਕੇ ਰਵਨੀਤ ਬਿੱਟੂ ਨੇ ਮਜੀਠੀਆ ਵੱਲੋਂ ਰਾਜੋਆਣਾ ਨੂੰ ਸਾਹਿਬ ਕਹੇ ਜਾਣ ਤੇ ਵੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅੱਤਵਾਦੀਆਂ ਨੂੰ ਸਾਹਿਬ ਕਹਿਣਾ ਕਿੱਥੋਂ ਤੱਕ ਜਾਇਜ਼ ਹੈ।

ਉਨ੍ਹਾਂ ਵਿਰਸਾ ਸਿੰਘ ਵਲਟੋਹਾ 'ਤੇ ਵੀ ਭਗੌੜਾ ਹੋਣ ਦੇ ਇਲਜ਼ਾਮ ਲਾਏ ਅਤੇ ਕਿਹਾ ਕਿ ਵਿਰਸਾ ਸਿੰਘ ਖੁਦ ਜਦੋਂ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਹੱਥ ਖੜ੍ਹੇ ਕਰ ਕੇ ਬਾਹਰ ਆ ਗਿਆ ਸੀ। ਉਧਰ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਸੰਸਦ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਤਰਜ਼ 'ਤੇ ਕੈਪਟਨ ਵੀ ਜਲਦ ਨਸ਼ੇ ਦੇ ਵੱਡੇ ਮਗਰਮੱਛਾਂ ਤੇ ਸਰਜੀਕਲ ਸਟ੍ਰਾਈਕ ਕਰਨਗੇ।

ਉਨ੍ਹਾਂ ਕਿਹਾ ਕਿ ਜੋ ਹੇਠਾਂ ਨਸ਼ੇ ਵੇਚ ਰਹੇ ਸਨ ਉਨ੍ਹਾਂ ਨੂੰ ਪਹਿਲਾਂ ਜੇਲ੍ਹਾਂ ਚ ਡੱਕ ਦਿੱਤਾ ਗਿਆ ਹੈ ਅਤੇ ਹੁਣ ਵੱਡੇ ਕਾਰੋਬਾਰੀਆਂ ਦੀ ਵਾਰੀ ਹੈ। ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਅਕਾਲੀ ਦਲ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਜੰਮ ਕੇ ਕਰੜੇ ਹੱਥੀਂ ਲੈ ਗਿਆ ਨਾਲ ਸੰਸਦ ਮੈਂਬਰ ਬਿੱਟੂ ਨੇ ਨਸ਼ੇ ਦੇ ਕਾਰੋਬਾਰੀਆਂ ਤੇ ਜਲਦ ਸਰਜੀਕਲ ਸਟ੍ਰਾਈਕ ਹੋਣ ਦੀ ਵੀ ਗੱਲ ਆਖੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।