ਬਾਪ ਵੱਲੋਂ 3 ਮਾਸੂਮ ਬੱਚਿਆ ਨੂੰ ਮਾਰਨ ਉਪਰੰਤ ਕੀਤੀ ਗਈ ਆਤਮ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਮਹੀਨੇ ਪਹਿਲਾਂ ਹੋਇਆ ਸੀ ਪਤਨੀ ਦਾ ਦੇਹਾਂਤ

Father Suicide After Murder of 3 Children

ਬਠਿੰਡਾ: ਜ਼ਿਲ੍ਹੇ ਅਧੀਨ ਪੈਂਦੇ ਪਿੰਡ ਹਮੀਰਗੜ੍ਹ ਦੇ ਰਹਿਣ ਵਾਲੇ ਇਕ ਰਿਕਸ਼ਾ ਚਾਲਕ ਵੱਲੋਂ ਅਪਣੇ ਤਿੰਨ ਬੱਚਿਆਂ ਨੂੰ ਮਾਰਨ ਉਪਰੰਤ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਮ੍ਰਿਤਕ ਬੱਚਿਆਂ ਵਿਚ ਇਕ ਲੜਕਾ ਅਤੇ ਦੋ ਲੜਕੀਆਂ ਸ਼ਾਮਲ ਹਨ।

ਮ੍ਰਿਤਕ ਬੱਚਿਆਂ ਦੇ ਨਾਂਅ ਪ੍ਰਭਜੋਤ ਸਿੰਘ (5 ਸਾਲ), ਖੁਸ਼ਪ੍ਰੀਤ ਕੌਰ (3 ਸਾਲ), ਸੁਖਪ੍ਰੀਤ ਕੌਰ (1 ਸਾਲ) ਹਨ। ਦੱਸਿਆ ਜਾ ਰਿਹਾ ਹੈ ਕਿ ਬੇਅੰਤ ਸਿੰਘ (35) ਪੁੱਤਰ ਗੁਰਦੇਵ ਸਿੰਘ ਦੀ ਪਤਨੀ ਲਵਪ੍ਰੀਤ ਕੌਰ (32) ਦਾ ਕਰੀਬ ਇਕ ਮਹੀਨੇ ਪਹਿਲਾਂ ਹੀ ਬਿਮਾਰੀ ਦੇ ਚਲਦਿਆਂ ਦੇਹਾਂਤ ਹੋਇਆ ਸੀ। 

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੇਅੰਤ ਸਿੰਘ ਰਿਕਸ਼ਾ ਚਲਾ ਕੇ ਅਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਕਾਫ਼ੀ ਪਰੇਸ਼ਾਨ ਸੀ। ਬੱਚਿਆਂ ਦੀ ਸਾਂਭ ਸੰਭਾਲ ਦੇ ਚਲਦਿਆਂ ਉਸ ਦਾ ਕੰਮ 'ਤੇ ਜਾਣਾ ਮੁਸ਼ਕਿਲ ਹੋ ਰਿਹਾ ਸੀ। 

ਇਹ ਵੀ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਬੇਅੰਤ ਸਿੰਘ ਅਪਣੇ ਰਿਸ਼ਤੇਦਾਰਾਂ ਨਾਲ ਕਾਫ਼ੀ ਨਰਾਜ਼ ਸੀ ਕਿਉਂਕਿ ਉਹਨਾਂ ਨੇ ਮੁਸ਼ਕਲ ਸਮੇਂ ਵਿਚ ਉਸ ਦੇ ਪਰਿਵਾਰ ਦਾ ਸਾਥ ਨਹੀਂ ਦਿੱਤਾ।  ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਵਾਪਰੀ ਸੀ, ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਪਹੁੰਚ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।