ਬੈਂਗਲੁਰੂ 'ਚ ਪਟਾਕਿਆਂ ਦੇ ਗੋਦਾਮ 'ਚ ਲੱਗੀ ਅੱਗ, 12 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CM ਸਿੱਧਰਮਈਆ ਨੇ ਜਤਾਇਆ ਦੁੱਖ

photo

 

 ਬੈਂਗਲੁਰੂ : ਕਰਨਾਟਕ 'ਚ ਇਕ ਵੱਡਾ ਹਾਦਸਾ ਵਾਪਰ ਗਿਆ। ਬੈਂਗਲੁਰੂ ਸ਼ਹਿਰ ਦੇ ਅਨੇਕਲ ਤਾਲੁਕ ਦੇ ਅੱਟੀਬੇਲੇ 'ਚ ਸ਼ਨੀਵਾਰ ਸ਼ਾਮ 4.30 ਵਜੇ ਪਟਾਕਿਆਂ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਕੁੱਝ ਹੀ ਦੇਰ ਵਿੱਚ ਅੱਗ ਦੁਕਾਨ ਵਿੱਚ ਫੈਲ ਗਈ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ। ਦੁਕਾਨ ਮਾਲਕ ਸਮੇਤ ਚਾਰ ਹੋਰ ਲੋਕਾਂ ਦੇ ਝੁਲਸ ਜਾਣ ਦੀ ਵੀ ਖ਼ਬਰ ਹੈ। ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਦੂਜੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਐਮੀ ਵਿਰਕ ਦਾ ਬਰਮਿੰਘਮ ਸ਼ੋਅ ਬਣਿਆ 2023 ਦਾ ਸੱਭ ਤੋਂ ਵੱਡਾ ਕੰਸਰਟ, ਹੁਣ ਲੰਡਨ ਦੀ ਤਿਆਰੀ 

ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਆਉਣ ਵਾਲੀ ਦੀਵਾਲੀ ਦੇ ਮੱਦੇਨਜ਼ਰ ਗੋਦਾਮ ਵਿੱਚ ਪਟਾਕਿਆਂ ਦਾ ਭੰਡਾਰ ਕੀਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚਸ਼ਮਦੀਦਾਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟਰੱਕ ਤੋਂ ਪਟਾਕੇ ਉਤਾਰੇ ਜਾ ਰਹੇ ਸਨ। ਇਸ ਹਾਦਸੇ 'ਚ ਕਰੀਬ 12 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਕਾਫੀ ਕੋਸ਼ਿਸ਼ਾਂ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਤਣਾਅ ਦੇ ਚਲਦਿਆਂ ਗੁਰਦਾਸ ਮਾਨ ਦਾ ਕੈਨੇਡਾ ਸ਼ੋਅ ਮੁਲਤਵੀ

ਦੱਸਿਆ ਜਾ ਰਿਹਾ ਹੈ ਕਿ ਪਟਾਕਿਆਂ ਦੇ ਗੋਦਾਮ 'ਚ ਕਰੀਬ 20 ਕਰਮਚਾਰੀ ਸਨ। ਹਾਦਸੇ ਸਮੇਂ ਚਾਰ ਮੁਲਾਜ਼ਮ ਆਪਣੀ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਘਟਨਾ 'ਤੇ ਬੈਂਗਲੁਰੂ ਦਿਹਾਤੀ ਦੇ ਐੱਸਪੀ ਮੱਲਿਕਾਰਜੁਨ ਬਲਾਦਾਂਡੀ ਨੇ ਦੱਸਿਆ ਕਿ ਬਾਲਾਜੀ ਕਰੈਕਰਜ਼ ਗੋਦਾਮ 'ਤੇ ਇਕ ਵਾਹਨ ਤੋਂ ਪਟਾਕੇ ਉਤਾਰਦੇ ਸਮੇਂ ਇਹ ਹਾਦਸਾ ਵਾਪਰਿਆ। ਫਿਲਹਾਲ ਅੱਗ 'ਤੇ 80 ਫੀਸਦੀ ਕਾਬੂ ਪਾ ਲਿਆ ਗਿਆ ਹੈ।

ਘਟਨਾ ਵਿੱਚ ਦੁਕਾਨ ਦਾ ਮਾਲਕ ਵੀ ਝੁਲਸ ਗਿਆ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਟਵੀਟ ਕਰਕੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਬੈਂਗਲੁਰੂ ਸਿਟੀ ਜ਼ਿਲ੍ਹੇ ਵਿੱਚ ਅਨੇਕਲ ਨੇੜੇ ਇੱਕ ਪਟਾਕਿਆਂ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਮੈਂਹਾਦਸੇ ਵਾਲੀ ਥਾਂ 'ਤੇ ਜਾ ਕੇ ਮੁਆਇਨਾ ਕਰਾਂਗਾ। ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।