ਗੁਰਪਤਵੰਤ ਪੰਨੂ ਨਾਲ ਜੁੜੇ 'ਰੈਫਰੰਡਮ-2020' ਪੋਸਟਰ ਮਾਮਲੇ ਨੂੰ ਲੈ ਕੇ ਮੁਹਾਲੀ ਅਦਾਲਤ 'ਚ ਚਲਾਨ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਪਤਵੰਤ ਪੰਨੂ ਨਾਲ ਜੁੜੇ 'ਰੈਫਰੰਡਮ-2020' ਪੋਸਟਰ ਮਾਮਲੇ ਨੂੰ ਲੈ ਕੇ ਮੁਹਾਲੀ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ, ਜਿਸ ਵਿਚ...

ਗੁਰਪਤਵੰਤ ਸਿੰਘ ਪੰਨੂੰ

ਐਸਏਐਸ ਨਗਰ (ਸਸਸ) : ਗੁਰਪਤਵੰਤ ਪੰਨੂ ਨਾਲ ਜੁੜੇ 'ਰੈਫਰੰਡਮ-2020' ਪੋਸਟਰ ਮਾਮਲੇ ਨੂੰ ਲੈ ਕੇ ਮੁਹਾਲੀ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ, ਜਿਸ ਵਿਚ ਆਈਪੀਸੀ ਦੀਆਂ ਧਾਰਾਵਾਂ 124ਏ, 153ਏ, 153ਬੀ, 120ਬੀ ਲਗਾਈਆਂ ਗਈਆਂ ਹਨ। ਅਸੀਂ ਤੁਹਾਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਦੀ ਹੁਬਹੂ ਨਕਲ ਪੇਸ਼ ਕਰ ਰਹੇ ਹਾਂ। ਸੰਖੇਪ ਹਲਾਤ ਮੁਕੱਦਮਾ ਇਸ ਪ੍ਰਕਾਰ ਹੈ ਕਿ ਮਿਤੀ 06-07-17 ਨੂੰ ਇੰਸਪੈਕਟਰ ਅਤੁੱਲ ਸੋਨੀ ਇੰਚਾਰਜ਼ ਸੀ.ਆਈ.ਏ ਸਟਾਫ਼ ਮੋਹਾਲੀ ਕੈਂਪ ਐਂਡ ਖਰੜ੍ਹ ਸਮੇਤ ਏ.ਐਸ.ਆਈ ਹਰਭਜਨ ਸਿੰਘ ਅਤੇ ਸਮੇਤ ਐਚ.ਸੀ ਦੀਪਕ ਸਿੰਘ 149,ਐਚ.ਸੀ ਵਰਿਆਮ ਸਿੰਘ 715 ,ਸੀ ਪਰਮਜੀਤ ਸਿੰਘ ਸਵਾਰੀ ਸਰਕਾਰੀ ਗੱਡੀ ਨੰਬਰੀ PB65-G-5702 ਜਿਸ ਦਾ ਡਰਾਇਵਰ ਸੀ,

ਪਰਮਜੀਤ ਸਿੰਘ ਹੈ ਅਤੇ ਦੂਜੀ ਗੱਡੀ ਨੰਬਰੀ PB-12-P-8585  ਜਿਸ ਦਾ ਡਰਾਇਵਰ ਸੀ ਲਾਲ ਚੰਦ ਦੇ ਬਾਸਿਲਸਿਲਾ ਗਸ਼ਤ ਦੇ ਸਬੰਧ ਵਿਚ ਜਿਲ੍ਹਾ ਅਦਾਲਤਾਂ ਮੋਹਾਲੀ ਮੌਜੂਦ ਸੀ ਅਤੇ ਖਾਸ ਮੁੱਖਬਰ ਖਾਸ ਨੇ ਇਤਲਾਹ ਦੱਸੀ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਵਿਚ ਕੁਝ ਇਤਰਾਜ਼ ਯੋਗ ਪੋਸਟਰ ਲਗਾਏ ਜਾ ਰਹੇ ਹਨ ਜਿਸ ਉਤੇ ਮੋਟੇ ਅੱਖਰਾਂ ਵਿਚ ਲਿਖਿਆ ਹੈ, ਆਜ਼ਾਦੀ ਹੀ ਹੱਲ, 2020 ਪੰਜਾਬ ਇੰਡੀਪੈਡੈਂਸ ਰਿਫ਼ਰੈਂਡਮ ਲਿਖਿਆ ਹੈ ਅਤੇ ਪੋਸਟਰ ਉਤੇ ਬਰੀਕ ਅੱਖਰਾਂ ਵਿਚ ਲਿਖਿਆ ਹੈ ਅੱਜ ਤੋਂ 33 ਸਾਲ ਪਹਿਲਾਂ ਫ਼ੌਜ ਵੱਲੋਂ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਦੌਰਾਨ ਦਿਸ਼ਾ ਨਿਰਦੇਸ਼ ਸਿੱਖਾਂ ਦਾ ਕੀਤਾ ਗਿਆ ਕਤਲੇਆਮ, ਉਸ ਉਤੇ ਭਿੰਡਰਾਂਵਾਲੇ ਦੀ ਫੋਟੋ ਲੱਗੀ ਹੈ।

ਅਤੇ 1984 ਵਿਚ ਅਕਾਲ ਤਖ਼ਤ ਸਾਹਿਬ ਦੇ ਹੋਏ ਨੁਕਾਸਨ ਦੀ ਫੋਟੋ ਵੀ ਲਗਾਈ ਹੋਈ ਹੈ, ਉਹਨਾਂ ਇਤਰਾਜ਼ ਯੋਗ ਪੋਸਟਰਾਂ ਦਾ ਇਕ ਪੋਸਟਰ ਸੀ.ਜੀ.ਸੀ ਲਾਡਰਾਂ ਜਿਲ੍ਹਾ ਮੋਹਾਲੀ ਵਿਚ ਵੀ ਲੱਗਿਆ ਹੋਇਆ ਹੈ। ਜਿਸ ਨੂੰ ਦੇਖ ਕੇ ਆਪ ਲੋਕਾਂ ਵਿਚ ਕਾਫ਼ੀ ਵਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਕਤਾਨ ਕਿਸਮ ਦੇ ਕਈਂ ਪੋਸਟਰ ਧਾਰਮਿਕ ਸਥਾਨਾਂ ਦੇ ਕੋਲ ਵੀ ਲੱਗੇ ਹੋਏ ਹਨ, ਇਹਨਾਂ ਪੋਸਟਰਾਂ ਦੇ ਲਗਾਉਂਦੇ ਹੋਏ ਪਿਛੇ ਵਿਦੇਸ਼ ਵਿਚ ਬੈਠੇ ਗੁਰਪਤਵੰਤ ਸਿੰਘ ਪੰਨੂੰ ਲੀਗਲ ਅਡਵਾਇਜ਼ਰ ਸਿੱਖ ਫ਼ਾਰ ਜਸਟਿਸ ਨਿਊਯਾਰਕ ਬੇਸਡ ਆਰਗਨਾਈਜੈਸ਼ਨ ਜਗਦੀਪ ਸਿੰਘ ਉਰਫ਼ ਬਾਬਾ ਜੰਗ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਹਾਲ ਅਬਾਦ ਨਿਊਯਾਰਕ ਅਤੇ ਜਗਜੀਤ ਸਿੰਘ ਵਾਸੀ ਜੰਮੂ ਹਾਲ ਅਬਾਦ ਨਿਊਯਾਰਕ ਦਾ ਹੱਥ ਹੈ।

 ਜਿਨ੍ਹਾਂ ਵੱਲੋਂ ਹਰਸ਼ਨੀਤ ਸਿੰਘ ਵਾਸੀ ਨਾਨਕ ਨਗਰ ਜੰਮੂ ਜੋ ਐਸ.ਕੇ ਪਬਲੀਸਿਟੀ ਪਰਿੰਟਿੰਗ ਪ੍ਰੈਸ ਜੰਮੂ ਅਤੇ ਗੁਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 369 ਸੈਕਟਰ 80 ਮੋਹਾਲੀ ਜੋ ਦੁਕਾਨ ਨੰਬਰ ਡੀ 39 ਫੇਸ 5 ਇੰਡਸਟਰੀਅਲ ਏਰੀਆ ਮੋਹਾਲੀ ਵਿਖੇ ਪਰਿੰਟਿੰਗ ਪ੍ਰੈਸ ਦਾ ਕੰਮ ਕਰਦਾ ਹੈ ਨੂੰ ਲਾਲਚ ਦੇ ਕੇ ਗੁਮਰਾਹ ਕਰਕੇ ਦੇਸ਼ ਵਿਰੁੱਧ ਵਰਤ ਰਹੇ ਹਨ, ਪੋਸਟਰਾਂ ਦੀ ਲਿਖਤ ਨੂੰ ਪੜ੍ਹ ਕੇ ਕਿਸੇ ਵੀ ਸਮੇਂ ਪੰਜਾਬ ਦੀ ਸ਼ਾਂਤੀ ਭੰਗ ਹੋ ਸਕਦੀ ਹੈ ਉਕਤਾਨ ਵਿਅਕਤੀਆਂ ਵੱਲੋਂ ਕਾਲਜ਼ਾਂ ਅਤੇ ਧਾਰਮਿਕ ਸਥਾਨਾਂ ਆਦਿ ਦੇ ਨੇੜੇ, ਇਸ ਕਰਕੇ ਪੋਸਟਰ ਲਗਵਾਏ ਹਨ ਕਿ ਹਿੰਦੂ ਅਤੇ ਸਿੱਖਾਂ ਵਿਚ ਤਤਕਾਰ ਪੈਦਾ ਹੋਵੇ ਤੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਪਿਛੇ ਲਗਾ ਕੇ, ਪੰਜਾਬ ਨੂੰ ਅਲੱਗ ਦੇਸ਼ ਬਣਾਉਣ ਵਿਚ ਕਾਮਯਾਬੀ ਮਿਲ ਸਕੇ, ਜੋ ਉਕਤਾਨ ਵਿਅਕਤੀ ਹਮਮਸ਼ਵਰਾ ਹੋ ਕੇ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ।

ਜਿਸ ਤੇ ਇੰਸਪੈਕਟਰ ਅਤੁੱਲ ਸੋਨੀ ਨੇ ਰੁੱਕਾ ਲਿਖ ਕੇ ਉਕਤਾਨ ਵਿਅਕਤੀਆਂ ਦੇ ਵਿਰੁੱਧ ਜੁਰਮ 124 ਏ, 153 ਏ, 153 ਬੀ, 120 ਬੀ, ਆਈ.ਪੀ.ਸੀ ਦੇ ਅਧੀਨ ਮੁਕੱਦਮਾ ਦਰਜ ਰਜਿਸ਼ਟਰ ਕਰਨ ਲਈ ਹੱਥੀ ਐਚ.ਸੀ ਦੀਪਕ ਸਿੰਘ ਨੂੰ ਥਾਣਾ ਸੋਹਾਣਾ ਘੱਲਿਆ ਤੇ ਇਸ਼ ਅਤੁੱਲ ਸੋਨੀ ਸਮੇਤ ਪੁਲਿਸ ਪਾਰਟੀ ਦੇ ਸੀ.ਜੀ.ਸੀ ਕਾਲਜ ਖਰੜ੍ਹ ਬਨੂੰੜ ਰੋਡ ਲਾਡਰਾਂ ਚੌਂਕ ਕੋਲ ਪੁੱਜੇ ਜਿਥੇ ਸੀ.ਜੀ.ਸੀ ਕਾਲਜ ਦੇ ਅੱਗੇ ਅਤੇ ਕਾਲਜ ਦੇ ਵਿਚਕਾਰ ਪੋਸਟਰ ਲਗਾਏ ਗਏ, ਪੋਸਟਰ ਜਿਸ ਉਤੇ ਮੌਟੇ ਅੱਖਰਾਂ ਵਿਚ ਲਿਖਿਆ ਹੈ ਆਜ਼ਾਦੀ ਹੀ ਹੱਲ,2020 ਪੰਜਾਬ ਇੰਡੀਪੈਨਡੈਂਸ ਰਿਫ਼ਰੈਂਡਮ ਲਿਖਿਆ ਹੈ ਅਤੇ ਪੋਸਟਰ ਉਤੇ ਬਰੀਕ ਅੱਖਰਾਂ ਵਿਚ ਲਿਖਿਆ ਹੈ ਕਿ 33 ਸਾਲ ਪਹਿਲਾਂ ਫ਼ੌਜ ਵੱਲੋਂ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਦੌਰਾਨ ਹਜ਼ਾਰਾ ਨਿਰਦੋਸ਼ਾਂ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਦੇ ਉਤੇ ਭਿੰਡਰਾਂਵਾਲੇ ਦੀ ਫੋਟੋ ਲੱਗੀ ਹੈ ਅਤੇ 1984 ਵਿਚ ਹੋਏ ਨੁਕਸਾਨ ਦੀ ਫੋਟੋ ਵੀ ਲਗਾਈ ਹੋਈ ਹੈ।

ਮੁਕੱਦਮਾ ਰਜ਼ਾ ਵਿਚ ਦੋਸ਼ੀ ਗੁਰਪਤਵੰਤ ਸਿੰਘ ਪੰਨੂੰ ਉਰਫ਼ ਪੰਨੂੰ, ਜਗਦੀਪ ਸਿੰਘ ਉਰਫ਼ ਬਾਬਾ ਜੱਗ ਸਿੰਘ ਅਤੇ ਜਗਜੀਤ ਸਿੰਘ ਉਕਤਾਨ ਨੂੰ ਮੁਕੱਦਮਾ ਰਜ਼ਾ ਵਿਚ ਗ੍ਰਿਫ਼ਤਾਰ ਕਰਨ ਅਤੇ ਅਲੱਗ ਤਰਤੀਮਾ ਚਲਾਣ ਦਿਤਾ ਜਾਵੇਗਾ ਤੇ ਮੁਕੱਦਮਾ ਰਜ਼ਾ ਦੀ ਤਫ਼ਤੀਸ਼ ਮੁਕੰਮਲ ਕੀਤੀ ਗਈ ਤਫ਼ਤੀਸ਼ ਮੁਕੱਦਮਾ ਤੋਂ ਦੋਸ਼ੀ ਗਰਪ੍ਰੀਤ ਸਿੰਘ ਅਤੇ ਹਰਪੁਨੀਤ ਸਿੰਘ ਉਰਫ਼ ਹਨੀ ਉਕਤਾ ਦੇ ਵਿਰੁਧ ਸਬੂਤ ਕਾਬਲੇ ਚਲਾਣ ਸਫ਼ਾ ਮਿਸਲ ਉਤੇ ਆ ਚੁੱਕਿਆ ਹੈ ਜਿਹੜੇ ਦੋਸੀਆਨ ਉਕਤਾਨ ਦੇ ਵਿਰੁਧ ਚਲਾਣ ਅ/ਧ ਸਮੇਤ ਦੋਸ਼ੀ ਉਕਤ ਨੂੰ ਯੋਗ ਦੰਡ ਦੁਵਾਇਆ ਜਾਵੇ ਜੀ। ਨਾਲ ਨੱਥੀ ਸੁੱਦਾ ਲਿਸਟ ਮੁਤਾਬਿਕ ਖਾਨਾ ਨੰਬਰ ਮੁਕੱਦਮਾ ਵਿਚ ਗਵਾਹ ਰੱਖੇ ਗਏ ਹਨ ਜੋ ਬਰ ਵਕੱਤ ਹਾਜ਼ਰ ਅਦਾਲਤ ਹੋ ਕੇ ਗਵਾਹੀ ਦੇਣਗੇ ਜਿਨ੍ਹਾ ਨੂੰ ਸੰਮਨਾਂ ਰਾਹੀਂ ਤਲਬ ਅਦਾਲਤ ਕੀਤਾ ਜਾਵੇ ਅਤੇ ਬਾਅਦ ਸਮਾਇਤ ਮੁਕੱਦਮਾ ਦੋਸ਼ੀਆਨ ਉਕਤਾਨ ਨੂੰ ਯੋਗ ਦੰਡ ਦਿਤਾ ਜਾਵੇ ਜੀ।