ਧਰਨਾ ਦੇ ਰਹੇ ਕਿਸਾਨਾਂ ਲਈ ਲੰਗਰ ਲਿਜਾ ਰਹੇ ਨੌਜਵਾਨ ਦੀ ਨਹਿਰ 'ਚ ਡਿੱਗੀ ਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਮੋਰਚੇ ਵਿਚ ਇਕ ਹੋਰ ਕਿਸਾਨ ਦੀ ਮੌਤ

JASPREET SINGH

ਹਰਿਆਣਾ: ਹਰਿਆਣਾ ਦੇ ਕੈਂਥਲ ਵਿਚ ਪੈਂਦੇ ਪਿੰਡ ਮਸਤਗੜ੍ਹ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦੀ ਗੱਡੀ ਨਹਿਰ ਵਿਚ ਡਿੱਗ ਗਈ, ਜੋ ਅਜੇ ਤਕ ਲਾਪਤਾ ਹੈ ਜਦਕਿ ਉਸ ਦੇ ਦੋ ਸਾਥੀ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ। ਇਹ ਸਾਰੇ ਜਣੇ ਖਾਣੇ ਦੀ ਸੇਵਾ ਲੈ ਕੇ ਕਿਸਾਨੀ ਅੰਦੋਲਨ ਵਿਚ ਜਾ ਰਹੇ ਸਨ।

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਵਿੱਚ ਲਗਾਤਾਰ ਧਰਨਾ ਜਾਰੀ ਹੈ। ਇਸ ਦੇ ਚਲਦੇ ਵੱਖ ਵੱਖ ਵਰਗਾਂ ਵਲੋਂ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ 8 ਦਸੰਬਰ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਹੈ। ਜਿਸ ਨੂੰ ਸਮਰਥਨ ਦੇਣ ਦਾ ਪਹਿਲਾਂ ਹੀ ਕਈ ਵਰਗਾਂ ਵੱਲੋਂ ਐਲਾਨ ਕੀਤਾ ਗਿਆ ਸੀ।

 ਦਿੱਲੀ ਮੋਰਚੇ ਵਿਚ ਇਕ ਹੋਰ ਕਿਸਾਨ ਦੀ ਮੌਤ ਇਸਦੇ ਨਾਲ ਹੀ  ਦਿੱਲੀ ਵਿਚ ਧਰਨਾ  ਦੇ ਰਹੇ ਇਕ ਹੋਰ ਕਿਸਾਨ ਦੀ ਜਾਨ ਚਲੀ ਗਈ ਹੈ।  ਜਾਣਕਾਰੀ ਮੁਤਾਬਰ 32 ਸਾਲਾਂ ਨੌਜਵਾਨ ਦੀ  ਠੰਢ ਨਾਲ ਜਾਨ ਗਈ ਹੈ। ਬੀਤੀ ਰਾਤ ਨੂੰ ਉਹ ਖਾਣਾ ਖਾ ਕੇ ਸੁੱਤਾ ਸੀ। ਨੌਜਵਾਨ ਸੋਨੀਪਤ ਦਾ ਰਹਿਣ ਵਾਲਾ  ਦੱਸਿਆ ਜਾ  ਰਿਹਾ ਹੈ।