ਪਿਛਲੇ 4 ਸਾਲਾਂ ਤੋਂ ਆਪਣੀ ਧੀ ਦਾ ਕੇਸ ਲੜ ਰਹੇ ਸਿੱਖ ਬਜ਼ੁਰਗ ਦੀ ਸ਼ਰੇਆਮ ਅਦਾਲਤ ਵਿਚ ਲਾਹੀ ਪੱਗ

ਏਜੰਸੀ

ਖ਼ਬਰਾਂ, ਪੰਜਾਬ

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

File Photo

 

ਅੰਮ੍ਰਿਤਸਰ - ਅੰਮ੍ਰਿਤਸਰ ਕਚਹਿਰੀਆਂ ਵਿਚ ਅੱਜ ਉਸ ਸਮੇਂ ਹੰਗਾਮਾ ਮਚ ਗਿਆ ਜਦ ਇਕ ਬਜ਼ੁਰਗ ਦੀ ਕੁਝ ਲੋਕਾਂ ਵੱਲੋਂ ਪੱਗ ਲਾਹ ਦਿੱਤੀ ਗਈ। ਘਟਨਾ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਉਕਤ ਬਜ਼ੁਰਗ ਮੰਗਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਆਪਣੀ ਧੀ ਦਾ ਕੇਸ ਅਦਾਲਤ ਵਿਚ ਲੜ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਵਕੀਲ ਵੱਲੋਂ ਕੇਸ ਆਪਣੀ ਜੂਨੀਅਰ ਨੂੰ ਪੈਰਵੀ ਲਈ ਭੇਜਿਆ ਗਿਆ ਸੀ। ਮੰਗਲ ਸਿੰਘ ਨੇ ਦੱਸਿਆ ਕਿ ਜਦ ਜੱਜ ਨੇ ਆਵਾਜ਼ ਮਾਰੀ ਤਾਂ ਉਹ ਆਪਣੇ ਵਕੀਲ ਨੂੰ ਲੈਣ ਚਲੇ ਗਏ।

ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਜੂਨੀਅਰ ਵਕੀਲ ਦਾ ਘਰਵਾਲਾ ਵੀ ਉੱਥੇ ਆ ਗਿਆ ਅਤੇ ਉਸ ਨੂੰ ਘੇਰ ਕੇ ਚਪੇੜ ਮਾਰ ਕੇ ਉਸ ਦੀ ਪੱਗ ਲਾਹ ਦਿੱਤੀ। ਮੰਗਲ ਸਿੰਘ ਦੀ ਲੜਕੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦੇ ਪਿਤਾ ਦਾ ਕੋਈ ਵੀ ਕਸੂਰ ਨਹੀਂ ਸੀ ਉਕਤ ਵਿਅਕਤੀ ਵੱਲੋਂ ਜਾਣ-ਬੁੱਝ ਕੇ ਉਨ੍ਹਾਂ ਦੀ ਪੱਗ ਕਚਹਿਰੀ ਦੇ ਵਿਚ ਲਾਈ ਗਈ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।