Health News: ਅਚਾਨਕ ਬਲੱਡ ਪ੍ਰੈਸ਼ਰ ਘੱਟ ਜਾਵੇ ਤਾਂ ਅਪਣਾਉ ਇਹ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Health News: ਘੱਟ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਅਪਣੀ ਡਾਈਟ ਵਿਚ ਤਰਲ ਚੀਜ਼ਾਂ ਦਾ ਵੱਧ ਇਸਤੇਮਾਲ ਕਰਨਾ ਚਾ

Health News

 Blood pressure drops suddenly, follow this recipe News in punjabi : ਬਲੱਡ ਪ੍ਰੈਸ਼ਰ ਤਣਾਅ ਨਾਲ ਪੈਦਾ ਹੋਣ ਵਾਲੀ ਬੀਮਾਰੀ ਹੈ ਜਿਸ ਦਾ ਘਟਣਾ ਅਤੇ ਵਧਣਾ ਦੋਵੇਂ ਹੀ ਖ਼ਤਰਨਾਕ ਹਨ। ਬਲੱਡ ਪ੍ਰੈਸ਼ਰ ਵੱਧ ਜਾਵੇ ਤਾਂ ਇਹ ਦਿਲ ਅਤੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਜੇਕਰ ਘੱਟ ਜਾਵੇ ਤਾਂ ਦਿਲ ਦਾ ਦੌਰਾ ਤਕ ਪੈ ਸਕਦਾ ਹੈ। ਘੱਟ ਬਲੱਡ ਪ੍ਰੈਸ਼ਰ ਕਾਰਨ ਦਿਲ, ਦਿਮਾਗ਼ ਅਤੇ ਮਹੱਤਵਪੂਰਨ ਅੰਗਾਂ ਵਿਚ ਖ਼ੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ। ਚੱਕਰ ਆਉਣਾ ਜਾਂ ਦਿਲ ਕੱਚਾ ਹੋਣਾ ਜਿਹੀਆਂ ਪ੍ਰੇਸ਼ਾਨੀਆਂ ਵੀ ਘੱਟ ਬਲੱਡ ਪ੍ਰੈਸ਼ਰ ਕਾਰਨ ਹੁੰਦੀਆਂ ਹਨ।

ਇਹ ਵੀ ਪੜ੍ਹੋ: Jyotiraditya Scindia: ਕਿਰਾਏ ਨੂੰ ਖੁਦ ਕੰਟਰੋਲ ਕਰਨ ਏਅਰਲਾਈਨ ਕੰਪਨੀਆਂ, ਯਾਤਰੀਆਂ ਦੇ ਹਿੱਤਾਂ 'ਤੇ ਧਿਆਨ ਦੇਣਾ ਜ਼ਰੂਰੀ: ਸਿੰਧੀਆ

ਬਲੱਡ ਪ੍ਰੈਸ਼ਰ ਵਿਚ ਕਮੀ ਆਉਣਾ ਲੋਕ ਹਲਕੇ ’ਚ ਲੈਂਦੇ ਹਨ ਅਤੇ ਉਸ ਦਾ ਕੋਈ ਇਲਾਜ ਨਹੀਂ ਕਰਦੇ। ਘੱਟ ਬਲੱਡ ਪ੍ਰੈਸ਼ਰ ਇਕ ਵੱਡੀ ਪ੍ਰੇਸ਼ਾਨੀ ਹੈ, ਜਿਸ ਦਾ ਇਲਾਜ ਜ਼ਰੂਰੀ ਹੈ। ਘੱਟ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਨਸ਼ਨ ਕਿਹਾ ਜਾਂਦਾ ਹੈ। ਇਹ ਇਕ ਅਜਿਹੀ ਸਥਿਤੀ ਹੈ, ਜਦੋਂ ਸਰੀਰ ਦੇ ਸਾਰੇ ਅੰਗਾਂ ਵਿਚ ਖ਼ੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਹੀਂ ਪਹੁੰਚ ਸਕਦਾ। ਅਜਿਹੀ ਸਥਿਤੀ ਉਸ ਸਮੇਂ ਪੈਦਾ ਹੁੰਦੀ ਹੈ, ਜਦੋਂ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ ਆਮ (80/120 ) ਤੋਂ ਘੱਟ ਹੋ ਜਾਂਦਾ ਹੈ ਜਿਸ ਕਾਰਨ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਇਕਦਮ ਘੱਟ ਹੋ ਜਾਵੇ, ਦਿਲ ਘਬਰਾਉਣ ਤੇ ਚੱਕਰ ਆਉਣ ਲੱਗੇ ਤਾਂ ਤੁਸੀਂ ਕੈਫ਼ੀਨ ਦਾ ਸੇਵਨ ਕਰੋ। ਚਾਹ ਅਤੇ ਕੌਫ਼ੀ ਕੈਫ਼ੀਨ ਦਾ ਚੰਗਾ ਸਰੋਤ ਹੈ ਜਿਸ ਦਾ ਸੇਵਨ ਕਰ ਕੇ ਤੁਸੀਂ ਜਲਦ ਹੀ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰ ਸਕਦੇ ਹੋ।

ਇਹ ਵੀ ਪੜ੍ਹੋ: Harish choudhary receives death threat: ਕਾਂਗਰਸੀ ਵਿਧਾਇਕ ਹਰੀਸ਼ ਚੌਧਰੀ ਨੂੰ ਜਾਨੋਂ ਮਾਰਨ ਦੀ ਧਮਕੀ! ਆਡੀਉ ਸ਼ੋਸ਼ਲ ਮੀਡੀਆ ਉਤੇ ਵਾਇਰਲ  

ਘੱਟ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਅਪਣੀ ਡਾਈਟ ਵਿਚ ਤਰਲ ਚੀਜ਼ਾਂ ਦਾ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ।  ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਉ। ਤੁਸੀਂ ਤਰਲ ਪਦਾਰਥਾਂ ਵਿਚ ਨਾਰੀਅਲ ਪਾਣੀ ਅਤੇ ਫ਼ਰੂਟ ਜੂਸ ਦਾ ਵੀ ਸੇਵਨ ਕਰ ਸਕਦੇ ਹੋ। ਲੋਅ ਬੀਪੀ ਦੇ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਉਹ ਸਵੇਰੇ-ਸਵੇਰੇ ਬਿਨਾਂ ਕੁੱਝ ਖਾਧੇ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ। ਤੁਲਸੀ ਦੇ ਪੱਤਿਆਂ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲਦਾ ਹੈ, ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਵਿਚ ਮਦਦ ਕਰਦੇ ਹਨ। ਇੰਨਾ ਹੀ ਨਹੀਂ ਤੁਲਸੀ ਕੈਲੇਸਟਰੋਲ ਨੂੰ ਵੀ ਕੰਟਰੋਲ ਰਖਦੀ ਹੈ।