Leopard in Ludhiana: ਲੁਧਿਆਣਾ 'ਚ ਵੜਿਆ ਚੀਤਾ, ਡਰੇ ਲੋਕਾਂ ਨੇ ਆਪਣੇ-ਆਪ ਨੂੰ ਘਰਾਂ ਵਿਚ ਕੀਤਾ ਕੈਦ! ਪੁਲਿਸ ਨੇ ਇਲਾਕਾ ਕਰ ਦਿਤਾ ਸੀਲ
Leopard in Ludhiana: ਸੁਸਾਇਟੀ ਵਿੱਚ ਲੱਗੇ ਕੈਮਰਿਆਂ ਵਿੱਚ ਚੀਤੇ ਦੀਆਂ ਤਸਵੀਰਾਂ ਹੋਈਆਂ ਕੈਦ
Leopard aka Cheetah in Ludhiana News in punjabi : ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸੈਂਟਰਾ ਗ੍ਰੀਨ ਫਲੈਟ 'ਚ ਇਕ ਚੀਤਾ ਵੜ ਗਿਆ। ਸੁਸਾਇਟੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਚੀਤੇ ਨੂੰ ਦੇਖਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਸੁਸਾਇਟੀ ਵਿੱਚ ਲੱਗੇ ਕੈਮਰਿਆਂ ਵਿੱਚ ਚੀਤੇ ਦੀਆਂ ਤਸਵੀਰਾਂ ਕੈਦ ਹੋ ਗਈਆਂ। ਜਿਸ ਤੋਂ ਬਾਅਦ ਲੋਕ ਦਹਿਸ਼ਤ ਵਿਚ ਹਨ। ਡਰੇ ਸਹਿਮੇ ਲੋਕਾਂ ਨੇ ਆਪਣੇ ਆਪ ਨੂੰ ਘਰਾਂ ਵਿਚ ਕੈਦ ਕਰ ਲਿਆ।
ਇਹ ਵੀ ਪੜ੍ਹੋ: Ludhiana News: 6ਵੀਂ ਮੰਜ਼ਿਲ ਤੋਂ ਡਿੱਗਿਆ ਮਜ਼ਦੂਰ, ਨਿਰਮਾਣ ਅਧੀਨ ਮਾਲ 'ਚ ਫਿਟ ਕਰ ਰਿਹਾ ਸੀ ਪਾਈਪ
ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੀਤਾ ਸੁਸਾਇਟੀ ਵਿੱਚੋਂ ਨਿਕਲ ਗਿਆ ਹੈ ਪਰ ਹਾਲੇ ਵੀ ਇਲਾਕੇ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Earthquake Today: ਮੁੜ ਭੂਚਾਲ ਨਾਲ ਥਰ-ਥਰ ਕੰਬੀ ਧਰਤੀ, ਦਹਿਸ਼ਤ ਵਿਚ ਆਏ ਲੋਕ, ਮਚਿਆ ਹੜਕੰਪ!