ਬੱਚਿਆਂ ਲਈ ਪੰਜਾਬ ਦੇ ਇਨ੍ਹਾਂ ਜਿਲ੍ਹਿਆ ਵਿਚ ਬਣਨਗੇ ਤਿੰਨ ਅਰਲੀ ਇੰਟਰਵੈਂਸ਼ਨ ਸੈਂਟਰ,ਜਾਣੋ ਪੂਰੀ ਖਬਰ

ਏਜੰਸੀ

ਖ਼ਬਰਾਂ, ਪੰਜਾਬ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ ਜਾਣਕਾਰੀ

File Photo

ਚੰਡੀਗੜ੍ਹ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸੂਬੇ ਦੇ ਤਿੰਨ ਜਿਲ੍ਹਿਆ ਵਿਚ ਬੱਚਿਆ ਦੇ ਲਈ ਤਿੰਨ ਅਰਲੀ ਇੰਟਰਵੈਂਸਨ ਸੈਂਟਰ ਸਥਾਪਤ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਅਰਲੀ ਇੰਟਰਵੈਂਸ਼ਨ ਸੈਂਟਰ ਦਾ ਉਦੇਸ਼ ਬੱਚਿਆਂ ਦੇ ਜਨਮ ਸਮੇਂ ਹੋਣ ਵਾਲੀ ਬਿਮਾਰੀਆਂ ਦੀ ਜਾਣਕਾਰੀ ਦੇ ਨਾਲ-ਨਾਲ ਇਲਾਜ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ।

ਡੀ.ਈ.ਆਈ.ਸੀ ਭਾਵ ਜਿਲ੍ਹਾ ਅਰਲੀ ਇੰਟਰਵੈਂਸ਼ਨ ਸੈਂਟਰ ਪਟਿਆਲਾ, ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿਖੇ ਸਥਾਪਤ ਕੀਤੇ ਜਾਣਗੇ। ਇਸ ਬਾਰੇ ਜਾਣਕਾਰੀ ਖੁਦ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੱਧੂ ਨੇ ਇਕ ਪ੍ਰੈਸ ਬਿਆਨ ਵਿਚ ਦਿੱਤੀ ਹੈ।ਇਹ ਸੈਂਟਰ ਬੱਚੇ ਦੇ ਜ਼ਨਮ ਦੌਰਾਨ ਹੋਣ ਵਾਲੀਆਂ 4 ਡੀ-ਡਿਫੈਕਟਸ ਜਿਵੇਂ ਬਿਮਾਰੀਆਂ, ਘਾਟ ਅਤੇ ਵਿਕਾਸ ਵਿਚ ਹੋਣ ਵਾਲੀ ਦੇਰੀ ਬਾਰੇ ਜ਼ਰੂਰੀ ਜਾਣਕਾਰੀ ਦੇ ਨਾਲ ਨਾਲ ਇਲਾਜ ਦੀਆ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਵਿਚ 31 ਅਪੰਗਤਾ ਦੇ ਰੋਗ ਵੀ ਸ਼ਾਮਲ ਹਨ।

ਇਸ ਵਿਸ਼ੇ 'ਤੇ ਹੋਰ ਜਾਣਕਾਰੀ ਦਿੰਦਿਆ ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ ਇਸ ਵੇਲੇ ਹੋਰ ਪੰਜ ਡੀ.ਈ.ਆਈ.ਸੀ ਬਠਿੰਡਾ, ਤਰਨ-ਤਾਰਨ, ਰੋਪੜ, ਲੁਧਿਆਣਾ ਅਤੇ ਹੁਸ਼ਿਆਰਪੁਰ ਜਿਲ੍ਹੇ ਵਿਚ ਮੌਜੂਦ ਹਨ ਅਤੇ ਹਰ ਡੀ.ਈ.ਆਈ.ਸੀ ਵਿਚ ਐਮ.ਬੀ.ਬੀ.ਐਸ ਪਾਸ ਮੈਡੀਕਲ ਅਫਸਰ, ਦੰਦਾ ਦਾ ਡਾਕਟਰ, ਅਰੰਭਕ ਇੰਟਰਵੈਂਸ਼ਨ ਵਾਲਾ ਵਿਸ਼ੇਸ਼ ਐਜੂਕਟਰ, ਆਪਟੋਮੈਟ੍ਰਿਸਟ, ਸਮਾਜ ਸੇਵਕ,  ਫਿਜ਼ੀਓਥੈਰਾਪਿਸਟ, ਮਨੋਵਿਗਿਆਨਕ,ਸਟਾਫ਼ ਨਰਸ, ਲੈਬ ਟੈਕਨੀਸ਼ੀਅਨ ਅਤੇ ਡੀ.ਈ.ਆਈ.ਸੀ. ਪ੍ਰਬੰਧਕਾ ਦੇ ਨਾਲ ਦੰਦਾ ਦੇ ਟਕੈਨੀਸ਼ੀਅਨ ਮੌਜ਼ੂਦ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ 5 ਜਿਲ੍ਹਿਆ ਤੋਂ ਬਾਅਦ ਹੁਣ ਗੁਰਦਾਸਪੁਰ, ਫਿਰੋਜ਼ਪੁਰ ਅਤੇ ਪਟਿਆਲਾ ਜਿਲ੍ਹੇ ਵਿਚ 3 ਹੋਰ ਨਵੇਂ ਡੀ.ਈ.ਆਈ.ਸੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸਿਹਤ ਮੰਤਰੀ ਅਨੁਸਾਰ ਸੂਬਾ ਸਰਕਾਰ ਜਲਦੀ ਹੀ ਆਰ.ਐਚ.ਡੀ ਸੀ.ਐਚ.ਡੀ ਦੇ ਮੁਫ਼ਤ ਇਲਾਜ ਲਈ ਹੋਰ ਹਸਪਤਾਲਾਂ ਦਾ ਪ੍ਰਬੰਧ ਵੀ ਕਰਨ ਜਾ ਰਹੀ ਹੈ ਜਿਸ ਨਾਲ ਪੀੜਤ ਬੱਚਿਆਂ ਨੂੰ ਸੌਖੀ ਇਲਾਜ਼ ਸੇਵਾਵਾਂ ਮੁਹੱਈਆ ਕਰਵਾਈਆਂ ਜਾਂ ਸਕਣਗੀਆਂ।