ਪੰਜਾਬ ਦੀ ਵੱਡੀ ਖ਼ਬਰ, ਕਿਉਂ ਪੰਜਾਬ ਵਿਚ ਹੋ ਰਹੀ ਹੈ ਸਿੱਧੂ-ਸਿੱਧੂ ਤੇ ਕੇਜਰੀਵਾਲ?

ਏਜੰਸੀ

ਖ਼ਬਰਾਂ, ਪੰਜਾਬ

ਹੁਣ ਪੂਰੇ ਪੰਜ ਸਾਲ ਦਿੱਲੀ ਵਿਚ ਰਾਜ ਕਰਨ ਕਾਰਨ ਕੇਜਰੀਵਾਲ...

Ludhiana arvind kejriwal navjot singh sidhu

ਲੁਧਿਆਣਾ: ਦਿੱਲੀ ਵਿਧਾਨ ਸਭਾ ਚੋਣਾਂ 2020 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।  ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਹੋਣਗੀਆਂ ਤੇ  11 ਫਰਵਰੀ ਨੂੰ ਨਤੀਜਿਆਂ  ਦਾ ਐਲਾਨ ਕੀਤਾ ਜਾਵੇਗਾ। ਇਸ ਦਾ ਐਲਾਨ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਹੈ। ਪੰਜਾਬ ਵਿਚ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਾਉਣ ਦਾ ਰੌਲਾ ਪਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੱਲੇ ਪੰਜਾਬੀਆਂ ਨੇ ਕੇਵਲ 20 ਸੀਟਾਂ ਦੇ ਕੇ ਨਿਰਾਸ਼ਾ ਪਾਈ ਸੀ, ਜਿਸ ਦੇ ਕਈ ਕਾਰਨ ਸਨ ਤੇ ਕਈ 'ਆਪ' ਦੀਆਂ ਵੱਡੀਆਂ ਗਲਤੀਆਂ, ਜਿਨ੍ਹਾਂ ਵਿਚ ਮੁੱਖ ਮੰਤਰੀ ਦਾ ਨਾਂ ਪੇਸ਼ ਨਾ ਕਰਨਾ ਤੇ ਦਿੱਲੀ ਵਾਲਿਆਂ ਦਾ ਪੰਜਾਬ 'ਤੇ ਮਨੀ ਪਾਵਰ ਮਸਲ ਪਾਵਰ ਦਾ ਡੰਡਾ ਆਦਿ ਸਨ ਪਰ ਹੁਣ ਹਾਲਾਤ ਬਹੁਤ ਬਦਲ ਚੁੱਕੇ ਹਨ।

ਹੁਣ ਪੂਰੇ ਪੰਜ ਸਾਲ ਦਿੱਲੀ ਵਿਚ ਰਾਜ ਕਰਨ ਕਾਰਨ ਕੇਜਰੀਵਾਲ ਦੀ ਦਿੱਲੀ ਵਿਚ ਚੜ੍ਹਤ ਤੇ ਕੀਤੇ ਕੰਮਾਂ ਦੀ ਫੀਡਬੈਕ ਬੱਚੇ-ਬੱਚੇ ਦੀ ਜ਼ੁਬਾਨ 'ਤੇ ਹੈ। ਸਾਰਾ ਮੀਡੀਆ ਦੂਜੀ ਵਾਰ ਕੇਜਰੀਵਾਲ ਦੇ ਦਿੱਲੀ ਵਿਚ ਮੁੱਖ ਮੰਤਰੀ ਬਣਨ ਦੀਆਂ ਕਿਆਸਅਰਾਈਆਂ ਲਾ ਕੇ ਲੋਕਾਂ ਦੀ ਗੱਲ ਕਰ ਰਿਹਾ ਹੈ। ਇਹ ਸਭ ਕੁਝ ਦੇਖ ਕੇ ਹੁਣ ਇਕ ਵਾਰ ਫਿਰ ਪੰਜਾਬੀਆਂ ਦੀ ਜ਼ੁਬਾਨ 'ਤੇ ਕੇਜਰੀਵਾਲ ਦਾ ਨਾਂ ਆ ਰਿਹਾ ਹੈ।

ਜੇ ਉਹ ਦਿੱਲੀ ਵਿਚ ਦੂਜੀ ਵਾਰ ਜਿੱਤ ਗਿਆ ਤੇ ਪੰਜਾਬ ਆ ਕੇ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਨੂੰ ਇਕਮੁੱਠ ਕਰਨ ਦਾ ਜੇ ਹੋਕਾ ਦੇ ਗਿਆ ਤਾਂ ਪੰਜਾਬ ਦੀ ਸਿਆਸੀ ਫਿਜ਼ਾ ਦੇਖਦੇ ਹੀ ਦੇਖਦੇ ਬਦਲ ਵੀ ਸਕਦੀ ਹੈ, ਕਿਉਂਕਿ ਅੱਜ ਕੱਲ ਸਿੱਧੂ ਦਾ ਨਾਂ ਹਰ ਇਕ ਦੀ ਜ਼ੁਬਾਨ 'ਤੇ ਹੈ। ਪੰਜਾਬ ਵਿਚ ਮੌਜੂਦਾ ਰਾਜ ਕਰਦੀ ਕਾਂਗਰਸ ਪਾਰਟੀ ਦੀ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੋਂ ਜੋ 2022 ਦੇ ਜਲਵੇ ਦਾ ਇੰਤਜ਼ਾਰ ਸੀ, ਉਹ ਹੁਣ ਹਵਾ ਵਿਚ ਲਟਕ ਗਿਆ ਹੈ ਤੇ ਆਮ ਆਦਮੀ  ਤਾਂ ਛੱਡੋ ਵਿਧਾਇਕ, ਮੰਤਰੀ, ਐੱਮ. ਪੀ. ਵੀ ਨਾਰਾਜ਼ ਹਨ।

ਵਰਕਰਾਂ ਨੂੰ ਥਾਂ-ਥਾਂ ਫਿਟਕਾਰਾਂ ਪੈ ਰਹੀਆਂ ਹਨ। ਬਾਕੀ ਸੀਨੀਅਰ ਅਕਾਲੀ ਨੇਤਾ ਢੀਂਡਸਾ ਵਰਗਿਆਂ ਦੇ ਪਾਰਟੀ ਵਿਚੋਂ ਨਿਕਲ ਜਾਣ 'ਤੇ ਅਕਾਲੀ ਦਲ ਦੇ ਹਾਸ਼ੀਏ 'ਤੇ ਆਉਣ ਵਰਗੇ ਆਸਾਰ ਦਿਖਾਈ ਦੇਣ ਲੱਗ ਪਏ ਹਨ। ਤਰੀਕਾਂ ਦੀ ਘੋਸ਼ਣਾ ਦੇ ਨਾਲ ਹੀ ਚੋਣ ਜ਼ਾਬਤਾ ਦਿੱਲੀ ਵਿਚ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਸ ਸਮੇਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਦੀ ਅਗਵਾਈ ਅਰਵਿੰਦ ਕੇਜਰੀਵਾਲ ਕਰ ਰਹੇ ਹਨ। ਦਿੱਲੀ ਦੀ ਸੱਤਾ ਤੋਂ ਬਾਹਰ ਭਾਜਪਾ ਇਸ ਸਮੇਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭੰਬਲਭੂਸੇ ਵਿਚ ਹੈ।

ਭਾਜਪਾ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਹੈ ਕਿ ਉਹ ਇੱਕ ਚਿਹਰੇ ਦੀ ਬਜਾਏ ਸਮੂਹਿਕ ਅਗਵਾਈ ਵਿੱਚ ਚੋਣ ਲੜੇ ਜਾਂ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਟੱਕਰ ਦੇਣੀ ਹੈ ਤਾਂ ਇਸ ਦੇ ਲਈ ਸਿਰਫ਼ ਇੱਕ ਚਿਹਰਾ ਸਾਹਮਣੇ ਲਿਆਉਣਾ ਪਵੇਗਾ। ਪਾਰਟੀ 'ਚ ਮੁੱਖ ਮੰਤਰੀ ਦੇ ਚਿਹਰੇ 'ਤੇ ਇਹ ਅਫ਼ਵਾਹ ਸ਼ੁਰੂ ਹੋਈ ਜਦੋਂ ਅਮਿਤ ਸ਼ਾਹ ਨੇ ਖ਼ੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨਾਲ ਬਹਿਸ ਕਰਨ।

ਇਸ ਤੋਂ ਬਾਅਦ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਵਰਮਾ ਨੂੰ ਕੁਝ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਸ਼ਾਹ ਵਲੋਂ ਵਰਮਾ ਦੇ ਜ਼ਿਕਰ ਕਰਨ ਦਾ ਇਰਾਦਾ ਕੀ ਸੀ। ਦਿੱਲੀ ਵਿਚ ਭਾਜਪਾ ਦੇ ਕਈ ਹੋਰ ਵੀ ਵੱਡੇ ਚਿਹਰੇ ਹਨ ਜਿਵੇਂ ਕਿ ਡਾ. ਹਰਸ਼ਵਰਧਨ, ਮਨੋਜ ਤਿਵਾਰੀ ਅਤੇ ਵਿਜੈ ਗੋਇਲ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਵੀ ਸੀਐੱਮ ਉਮੀਦਵਾਰ ਦੀ ਰੇਸ ਵਿਚ ਹਨ।  

ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਲੋਕ ਸਾਡੇ ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ। ਕੇਜਰਾਵਾਲ ਨੇ ਕਿਹਾ, ''ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕੀਤਾ ਹੈ ਤਾਂ ਤੁਸੀਂ ਵੋਟ ਦੇਣਾ ਵਰਨਾ ਨਹੀਂ। ਅਸੀਂ ਦਿੱਲੀ ਵਿੱਚ ਲੋਕਾਂ ਦੇ ਘਰੋਂ ਘਰੀਂ ਜਾਵਾਂਗੇ। ਮੈਂ ਕਾਂਗਰਸ, ਭਾਜਪਾ, ਅਤੇ ਆਪ ਤੋਂ ਉੱਤੇ ਉੱਠ ਕੇ ਕੰਮ ਕੀਤੇ।''

ਦੱਸ ਦੇਇਏ ਕਿ ਜਦੋਂ 2017 'ਚ ਪੰਜਾਬ ਵਿਚ ਵਿਧਾਨਸਭਾ ਚੋਣਾਂ ਸਨ, ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਕੋਈ ਚਿਹਰਾ ਪੇਸ਼ ਨਹੀਂ ਕੀਤਾ ਸੀ। ਅਰਵਿੰਦ ਕੇਜਰੀਵਾਲ ਹੀ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੇ ਸਨ। 2017 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਪੰਜਾਬ 'ਚ ਉਨ੍ਹਾਂ ਪ੍ਰਦਰਸ਼ਨ ਨਹੀਂ ਕਰ ਪਾਈ ਸੀ, ਜਿਨ੍ਹੇਂ ਦੇ ਦਾਅਵੇ ਕੀਤੇ ਜਾ ਰਹੇ ਸਨ। ਪਾਰਟੀ ਸੂਬੇ 'ਚ ਦੂਸਰੇ ਨੰਬਰ 'ਤੇ ਆਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।