ਮੰਗੂ ਮੱਠ 'ਤੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਸਿੰਘਾਂ ਨੂੰ ਕੀਤਾ ਸਨਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਝ ਦਿਨ ਪਹਿਲਾਂ ਜਗਰਨਾਥ ਪੁਰੀ ਵਿਖੇ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਇਤਿਹਾਸਕ ਸਥਾਨ ਨੂੰ ਉੜੀਸਾ ਸਰਕਾਰ ਵਲੋਂ ਢਾਹਿਆ ਜਾ ਰਿਹਾ ਸੀ ਇਸੇ ਦੌਰਾਨ

File Photo

ਲੁਧਿਆਣਾ (ਆਰ.ਪੀ.ਸਿੰਘ): ਕੁੱਝ ਦਿਨ ਪਹਿਲਾਂ ਜਗਰਨਾਥ ਪੁਰੀ ਵਿਖੇ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਇਤਿਹਾਸਕ ਸਥਾਨ ਨੂੰ ਉੜੀਸਾ ਸਰਕਾਰ ਵਲੋਂ ਢਾਹਿਆ ਜਾ ਰਿਹਾ ਸੀ ਇਸੇ ਦੌਰਾਨ ਕੁੱਝ ਨਿਹੰਗ ਸਿੰਘਾਂ ਵਲੋਂ ਉਥੇ ਪਹੁੰਚ ਕੇ ਮੰਗੂ ਮੱਠ ਵਾਲੇ ਸਥਾਨ 'ਤੇ ਪ੍ਰਸ਼ਾਸਨ ਨਾਲ ਟੱਕਰ ਲੈ ਕੇ ਨਿਸ਼ਾਨ ਸਾਹਿਬ ਝੁਲਾ ਦਿਤਾ ਗਿਆ ਸੀ ਤੇ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਵੀਡੀਉ ਵੀ ਚਰਚਿਤ ਹੋਈ ਸੀ।

ਸੋ ਅੱਜ ਉਨ੍ਹਾਂ ਸਿੰਘਾਂ ਵਿਚੋਂ ਦੋ ਸਿੰਘ ਭਾਈ ਜਬਰਜੰਗ ਸਿੰਘ ਅਤੇ ਭਾਈ ਰਮਨਦੀਪ ਸਿੰਘ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਸਨ ਜਦੋਂ ਉਹ ਉੜੀਸਾ ਤੋਂ ਵਾਪਸ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚੇ ਤਾਂ ਉਥੇ ਪਹੁੰਚ ਕੇ ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਨੇ ਦੋਵੇਂ ਸਿੰਘਾਂ ਨੂੰ ਸਨਮਾਨਤ ਕੀਤਾ ਗਿਆ।

ਭਾਈ ਜਰਨੈਲ ਸਿੰਘ ਨੂੰ ਪੱਤਰਕਾਰਾਂ ਦੇ ਪੁਛਣ ਤੇ ਕਿਹਾ ਕਿ ਇਕ ਪਾਸੇ ਤਾਂ ਭਾਰਤ ਸਰਕਾਰ ਪਾਕਿਸਤਾਨ ਸਥਿਤ ਗੁਰੂਧਾਮਾਂ 'ਤੇ ਹਮਲੇ ਦਾ ਵਿਰੋਧ ਕਰ ਰਹੀ ਪਰ ਦੂਜੇ ਪਾਸੇ ਭਾਰਤ ਵਿਚ ਸਿੱਖਾਂ ਦੇ ਇਤਿਹਾਸਕ ਸਥਾਨਾਂ ਨੂੰ ਢਾਹੇ ਜਾਣ 'ਤੇ ਚੁੱਪੀ ਵੱਟੀ ਬੈਠੀ ਹੈ ਜਿਵੇਂ ਕਿ ਕੁੱਝ ਸਾਲਾਂ ਵਿਚ ਹੀ ਸਿੱਖਾਂ ਦੇ ਕਈ ਗੁਰਦਵਾਰੇ ਭਾਰਤ ਵਿਚ ਢਾਹ ਦਿਤੇ ਗਏ ਜਾਂ ਉਨ੍ਹਾਂ 'ਤੇ ਕਬਜ਼ਾ ਕਰ ਲਿਆ ਗਿਆ

ਜਿਵੇਂ ਕੇ ਗੁਰਦਵਾਰਾ ਗਿਆਨ ਗੋਦੜੀ (ਹਰਿਦੁਆਰ) ਗੁਰਦਵਾਰਾ ਡਾਂਗਮਾਰ ਸਾਹਿਬ, ਮੰਗੂ ਮੱਠ ਜਗਰਨਾਥੀ ਆਦਿ ਸ਼ਾਮਲ ਹਨ । ਭਾਰਤ ਸਰਕਾਰ ਵਲੋਂ ਅੱਜ ਤਕ ਇਨ੍ਹਾਂ ਗੁਰਦਵਾਰਿਆਂ ਨੂੰ ਢਾਹੁਣ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਪਾਕਿਸਤਾਨ ਵਿਖੇ ਗੁਰਦਵਾਰਾ ਸਾਹਿਬ 'ਤੇ ਪੱਥਰ ਮਾਰਨ ਵਾਲੇ ਤੇ ਪਾਕਿਸਤਾਨ ਸਰਕਾਰ ਨੇ ਉਕਤ ਦੋਸ਼ੀ ਨੂੰ ਅਤਿਵਾਦੀ ਘੋਸ਼ਿਤ ਕਰ ਕੇ ਗ੍ਰਿਫ਼ਤਾਰ ਕਰ ਚੁਕੀ ਹੈ। ਭਾਰਤ ਸਰਕਾਰ ਨੂੰ ਦੋਗਲੀ ਨੀਤੀ ਛੱਡ ਕੇ ਸਿੱਖਾਂ ਦੀਆਂ ਮੰਗਾਂ ਵਲ ਧਿਆਨ ਦੇਣਾ ਚਾਹੀਦਾ ਹੈ।