ਕਾਂਗਰਸ ਜਲਦ ਜਾਰੀ ਕਰੇਗੀ ਉਮੀਦਵਾਰਾਂ ਦੀ ਸੂਚੀ, ਸਿੱਧੂ ਨੇ ਕਿਹਾ- ਸੋਚ ਸਮਝ ਕੇ ਲਵਾਂਗੇ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਸੂਚੀ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ।

Navjot Singh Sidhu


ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਸੂਚੀ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਅੱਜ ਵੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ। ਅਸੀਂ ਸਮਝਦਾਰੀ ਨਾਲ ਫੈਸਲਾ ਲਵਾਂਗੇ। ਕਾਂਗਰਸ ਹਮੇਸ਼ਾ ਆਪਣੇ ਉਮੀਦਵਾਰਾਂ ਦਾ ਐਲਾਨ ਅਖੀਰ 'ਤੇ ਕਰਦੀ ਹੈ।

Navjot Singh Sidhu

ਕਾਂਗਰਸ ਦੀ ਚੋਣ ਮੁਹਿੰਮ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ, "ਮੈਨੂੰ ਉਮੀਦ ਹੈ ਕਿ 15 ਜਨਵਰੀ ਤੋਂ ਬਾਅਦ ਹਾਲਾਤ ਬਦਲ ਜਾਣਗੇ।" ਸਪੱਸ਼ਟ ਨਿਰਦੇਸ਼ ਹਨ ਕਿ ਡਿਜੀਟਲ ਤੌਰ 'ਤੇ ਪ੍ਰਚਾਰ ਕਰਨਾ ਹੋਵੇਗਾ। ਜੇਕਰ ਹਾਲਾਤ ਵਿਗੜ ਜਾਂਦੇ ਹਨ ਤਾਂ ਸਾਨੂੰ ਇਹ ਲਿਟਮਸ ਟੈਸਟ ਪਾਸ ਕਰਨਾ ਪਵੇਗਾ।

Navjot Singh Sidhu

ਕਾਂਗਰਸ ਦੀ ਚੋਣ ਰਣਨੀਤੀ ਬਾਰੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਲਈ ਸਾਡੇ ਕੋਲ ਕਈ ਯੋਜਨਾਵਾਂ ਹਨ। ਵਿਦਿਆਰਥਣਾਂ ਲਈ ਹੁਣ ਤੱਕ ਜੋ ਵੀ ਐਲਾਨ ਕੀਤਾ ਗਿਆ ਹੈ, ਉਹ ਔਰਤਾਂ ਦੇ ਸਸ਼ਕਤੀਕਰਨ ਲਈ ਨਿਵੇਸ਼ ਹੈ।