ਫ਼ੌਜੀ ਅਫ਼ਸਰ ਨੇ ਪਤਨੀ ਦਾ ਕਤਲ ਕਰਕੇ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਵਿਆਹੁਤਾ ਜੀਵਨ 'ਚ ਕਲੇਸ਼ ਦੀ ਗੱਲ ਆਈ ਸਾਹਮਣੇ  

Representational Image

ਫ਼ਿਰੋਜ਼ਪੁਰ - ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਇੱਕ ਫ਼ੌਜੀ ਅਧਿਕਾਰੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਖ਼ੁਦਕੁਸ਼ੀ ਕਰ ਲਈ।

ਉਨ੍ਹਾਂ ਕਿਹਾ ਕਿ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਐਤਵਾਰ ਰਾਤ ਨੂੰ ਆਪਣੇ ਸਰਕਾਰੀ ਨਿਵਾਸ 'ਤੇ ਮ੍ਰਿਤਕ ਪਾਏ ਗਏ।

ਇੰਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਅਧਿਕਾਰੀ ਦੀ ਪਛਾਣ ਫ਼ਿਰੋਜ਼ਪੁਰ ਛਾਉਣੀ ਦੇ ਸਟੇਸ਼ਨ ਹਾਊਸ ਅਫ਼ਸਰ ਲੈਫ਼ਟੀਨੈਂਟ ਕਰਨਲ ਨਿਸ਼ਾਂਤ ਅਤੇ ਉਸ ਦੀ ਪਤਨੀ ਡਿੰਪਲ ਵਜੋਂ ਹੋਈ ਹੈ।

ਉਸ ਨੇ ਕਿਹਾ ਕਿ ਜੋੜੇ ਦੇ ਵਿਆਹੁਤਾ ਜੀਵਨ 'ਚ ਕਲੇਸ਼ ਚੱਲ ਰਿਹਾ ਸੀ, ਜੋ ਐਤਵਾਰ ਰਾਤ 9 ਵਜੇ ਦੇ ਭਿਣਕ ਰੂਪ ਲੈ ਗਿਆ। 

ਸੂਤਰਾਂ ਮੁਤਾਬਕ ਅਧਿਕਾਰੀ ਨੇ ਇੱਕ ਸੁਸਾਈਡ ਨੋਟ ਛੱਡਿਆ ਹੈ, ਜਿਸ 'ਚ ਉਸ ਨੇ ਆਪਣੀ ਪਤਨੀ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ, ਜੋ ਕਿ ਨਾਲ ਵਾਲੇ ਕਮਰੇ 'ਚ ਮ੍ਰਿਤਕ ਮਿਲੀ ਸੀ।

ਉਨ੍ਹਾਂ ਕਿਹਾ ਕਿ ਜੋੜੇ ਦੀ ਬਕਾਇਦਾ ਕਾਊਂਸਲਿੰਗ ਕੀਤੀ ਜਾਂਦੀ

ਫ਼ੌਜੀ ਅਫ਼ਸਰ ਨੇ ਪਤਨੀ ਦਾ ਕਤਲ ਕਰਕੇ ਕੀਤੀ ਖ਼ੁਦਕੁਸ਼ੀ

ਵਿਆਹੁਤਾ ਜੀਵਨ 'ਚ ਕਲੇਸ਼ ਦੀ ਗੱਲ ਆਈ ਸਾਹਮਣੇ  

ਫ਼ਿਰੋਜ਼ਪੁਰ - ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਇੱਕ ਫ਼ੌਜੀ ਅਧਿਕਾਰੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਖ਼ੁਦਕੁਸ਼ੀ ਕਰ ਲਈ।

ਉਨ੍ਹਾਂ ਕਿਹਾ ਕਿ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਐਤਵਾਰ ਰਾਤ ਨੂੰ ਆਪਣੇ ਸਰਕਾਰੀ ਨਿਵਾਸ 'ਤੇ ਮ੍ਰਿਤਕ ਪਾਏ ਗਏ।

ਇੰਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਅਧਿਕਾਰੀ ਦੀ ਪਛਾਣ ਫ਼ਿਰੋਜ਼ਪੁਰ ਛਾਉਣੀ ਦੇ ਸਟੇਸ਼ਨ ਹਾਊਸ ਅਫ਼ਸਰ ਲੈਫ਼ਟੀਨੈਂਟ ਕਰਨਲ ਨਿਸ਼ਾਂਤ ਅਤੇ ਉਸ ਦੀ ਪਤਨੀ ਡਿੰਪਲ ਵਜੋਂ ਹੋਈ ਹੈ।

ਉਸ ਨੇ ਕਿਹਾ ਕਿ ਜੋੜੇ ਦੇ ਵਿਆਹੁਤਾ ਜੀਵਨ 'ਚ ਕਲੇਸ਼ ਚੱਲ ਰਿਹਾ ਸੀ, ਜੋ ਐਤਵਾਰ ਰਾਤ 9 ਵਜੇ ਦੇ ਭਿਣਕ ਰੂਪ ਲੈ ਗਿਆ। 

ਸੂਤਰਾਂ ਮੁਤਾਬਕ ਅਧਿਕਾਰੀ ਨੇ ਇੱਕ ਸੁਸਾਈਡ ਨੋਟ ਛੱਡਿਆ ਹੈ, ਜਿਸ 'ਚ ਉਸ ਨੇ ਆਪਣੀ ਪਤਨੀ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ, ਜੋ ਕਿ ਨਾਲ ਵਾਲੇ ਕਮਰੇ 'ਚ ਮ੍ਰਿਤਕ ਮਿਲੀ ਸੀ।

ਉਨ੍ਹਾਂ ਕਿਹਾ ਕਿ ਜੋੜੇ ਦੀ ਬਕਾਇਦਾ ਕਾਊਂਸਲਿੰਗ ਕੀਤੀ ਜਾਂਦੀ ਸੀ। ਫ਼ੌਜ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

। ਫ਼ੌਜ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।