ਆਰਥਿਕ ਤੰਗੀ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਵਿਦਿਆਰਥੀਆਂ ਤੋਂ 'ਸੁਨਹਿਰੀ ਮੌਕੇ' ਦੇ ਨਾਂ 'ਤੇ ਬਟੋਰ ਰਹੀ ਮੋਟੀ ਫੀਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰੀਖਿਆ ਵਿਚ ਅਸਫਲ ਹੋਣ ਵਾਲੇ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣ ਲਈ 50 ਹਜ਼ਾਰ ਰੁਪਏ ਭਰਨ ਲਈ ਕਿਹਾ

Punjabi University

 

 ਪਟਿਆਲਾ: ਆਰਥਿਕ ਤੰਗੀ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੀਖਿਆ ਵਿਚ ਫੇਲ੍ਹ ਹੋਣ ਵਾਲੇ  ਵਿਦਿਆਰਥੀਆਂ ਨੂੰ ਸੁਨਹਿਰੀ ਮੌਕਾ ਦਿੱਤਾ ਹੈ।  ਉਹਨਾਂ ਮੁੜ ਪ੍ਰੀਖਿਆ ਦੇਣ ਲਈ ਵਿਦਿਆਰਥੀਆਂ ਨੂੰ 50,000 ਰੁਪਏ ਫੀਸ ਭਰਨ ਲਈ ਕਿਹਾ ਹੈ।   ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਕਿਹਾ, "ਜਿਹੜੇ ਵਿਦਿਆਰਥੀ ਆਪਣਾ ਪੇਪਰ ਕਲੀਅਰ ਨਹੀਂ ਕਰ ਸਕੇ, ਉਹ ਹੁਣ ਸੁਨਹਿਰੀ ਮੌਕੇ ਵਜੋਂ 50,000 ਰੁਪਏ ਦਾ ਭੁਗਤਾਨ ਕਰਕੇ ਪ੍ਰੀਖਿਆ ਲਈ ਬੈਠ ਸਕਦੇ ਹਨ।

ਇਹ ਵੀ ਪੜ੍ਹੋ:14 ਫਰਵਰੀ ਨੂੰ 'ਵੈਲੇਨਟਾਈਨ ਡੇ' ਨਹੀਂ ਸਗੋਂ ਮਨਾਓ 'ਕਾਓ ਹੱਗ ਡੇ'-ਪਸ਼ੂ ਭਲਾਈ ਬੋਰਡ

ਹਾਲਾਂਕਿ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਮੋਟੀ ਫੀਸ ਲੈ ਰਹੀ ਹੈ। ਇਸ ਤੋਂ ਪਹਿਲਾਂ, 2021 ਵਿੱਚ ਮਹਾਂਮਾਰੀ ਦੌਰਾਨ ਵਿਸ਼ੇਸ਼ ਮੌਕੇ ਤਹਿਤ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਗਈਆਂ ਸਨ। ਸੁਨਹਿਰੀ ਮੌਕੇ ਦਾ ਲਾਭ ਉਠਾਉਣ ਲਈ 50 ਸਾਬਕਾ ਵਿਦਿਆਰਥੀਆਂ ਨੇ ਫਾਰਮ ਭਰੇ ਹਨ, ਪਰ ਹੁਣ ਤੱਕ ਸਿਰਫ 14 ਨੇ ਹੀ ਫੀਸ ਜਮ੍ਹਾ ਕਰਵਾਈ ਹੈ।

 

ਇਹ ਵੀ ਪੜ੍ਹੋ:700 ਸਾਬਕਾ ਸਰਪੰਚਾਂ ਨੇ ਸਰਕਾਰੀ ਖਜ਼ਾਨੇ ਨੂੰ ਲਗਾਇਆ 30 ਕਰੋੜ ਦਾ ਚੂਨਾ 

ਪ੍ਰੀਖਿਆ ਵਿਚ ਅਸਫਲ ਹੋਏ ਇਕ ਵਿਦਿਆਰਥੀ ਨੇ ਗੱਲਬਾਤ ਕਰਦਿਆਂ ਕਿਹਾ ਕਿ  “ਮੈਂ ਫਾਰਮ ਭਰਿਆ, ਪਰ 50,000 ਰੁਪਏ ਦੀ ਫੀਸ ਬਹੁਤ ਜ਼ਿਆਦਾ ਹੈ। ਮੈਂ ਚਪੜਾਸੀ ਦਾ ਕੰਮ ਕਰਦਾ ਹਾਂ ਅਤੇ 8,500 ਰੁਪਏ ਪ੍ਰਤੀ ਮਹੀਨਾ ਤਨਖਾਹ ਕਮਾਉਂਦਾ ਹਾਂ। ਮੈਂ ਆਪਣੀ ਪੋਸਟ-ਗ੍ਰੈਜੂਏਸ਼ਨ ਕਿਵੇਂ ਪੂਰੀ ਕਰਾਂਗਾ?"  ਵਾਈਸ ਚਾਂਸਲਰ ਅਰਵਿੰਦ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਸਿੰਡੀਕੇਟ ਵੱਲੋਂ ਫੀਸ ਤੈਅ ਕੀਤੀ ਗਈ ਸੀ। ਬੇਨਤੀ ਪ੍ਰਾਪਤ ਕਰਨ ਤੋਂ ਬਾਅਦ, ਮੈਂ ਇਸ ਵਿਸ਼ੇਸ਼ ਸਕੀਮ ਨੂੰ ਉਨ੍ਹਾਂ ਸਾਰੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜੋ ਆਪਣੇ ਪ੍ਰੀਖਿਆ ਵਿਚ ਅਸਫਲ ਰਹੇ।